Skip to content

ਯਾਰ ਦਿੱਲ ਦੇ ਕਰੀਬ

Kujh yaar ajehe v hunde han
jo dile de bahut kareeb hunde han

ਕੁਝ ਯਾਰ ਅਜਿਹੇ ਵੀ ਹੁੰਦੇ ਹਨ,
ਜੋ ਦਿੱਲ ਦੇ ਬਹੁਤ ਕਰੀਬ ਹੁੰਦੇ ਹਨ

Title: ਯਾਰ ਦਿੱਲ ਦੇ ਕਰੀਬ

Best Punjabi - Hindi Love Poems, Sad Poems, Shayari and English Status


MAIN HAIGI AA ..! Maa || punjabi poetry

ਕਹਿੰਦੀ ਤੂੰ ਡਰਿਆ ਨਾ ਕਰ ਤੇਰੇ ਨਾਲ ਮੈਂ ਹੈਗੀ ਆ
ਤਪਦੀ ਧੁੱਪ ਤੇ ਵਿਚ ਦੁਪਹਿਰੇ 
ਜਲ ਗਈ ਚਮੜੀ ਤੇ ਸੁੱਖ ਗਏ ਚੇਹਰੇ
ਬੱਚੇ ਆਪਣੇ ਨੂੰ ਪਾਲਣ ਦੇ ਲਈ 
ਲੱਗੀ ਰਹੀ ਓਹ ਵਿਚ ਹਨੇਰੇ 
ਸੁੱਕ ਜਾਵੇ ਗਲ ਤੇ ਪਾਣੀ ਨਾ ਮੰਗੇ
ਲੋਕ ਵੇਖਦੇ ਰਹਿ ਗਏ ਚਾਰ ਚੁਫੇਰੇ 
ਮੂੰਹ ਦੇ ਵਿੱਚੋ ਉਫ਼ ਨਾ ਨਿਕਲੇ 
ਵੇਖ ਤਾਂ ਸਹੀ ਮੇਰੀ ਮਾਂ ਦੇ ਜੇਰੇ…
ਚਾਰੋਂ ਪਹਿਰ ਕੰਮ ਆ ਕਰਦੀ 
ਭੁੱਲ ਗਈ ਹੱਸਣਾ ਤੇ ਆਰਾਮ ਨੂੰ ਵੀ 
ਚਾਰ ਪਾਈ ਤੇ ਨਾ ਪੈ ਕੇ ਵੇਖੇ 
ਲੱਗੀ ਰਹਿੰਦੀ ਸ਼ਾਮ ਨੂੰ ਵੀ 
ਪੈਰਾਂ ਵਿਚ ਛਾਲੇ ਪੈ ਜਾਂਦੇ ਤੁਰਕੇ 
ਬੱਚੇ ਨੂੰ ਗੋਦ ਚੋਂ ਲਾਹੁੰਦੀ ਨਈ 
ਨਾ ਖਾਣ ਦੀ ਫ਼ਿਕਰ ਨਾ ਸੌਣ ਦੀ 
ਓਹ ਤਾਂ ਰਾਤ ਨੂੰ ਅੱਖ ਵੀ ਲਾਉਂਦੀ ਨਈ 
ਰਾਤ ਹਨੇਰੇ ਡਰ ਜਾਵਾ ਮੈਂ
ਹਰ ਸਪਨੇ ਦੇ ਵਿਚ ਮਰ ਜਾਵਾ ਮੈਂ 
ਤੈਨੂੰ ਲੈ ਜਾਣਾ ਮੈਂ ਨਾਲ ਆਪਣੇ
ਮੌਤ ਮੈਨੂੰ ਕਹਿਗੀ ਆ 
ਮੱਥਾ ਚੁੰਮ ਮੈਨੂੰ ਮਾਂ ਮੇਰੀ ਆਖੇ ਡਰ ਨਾ ਪੁੱਤ ਮੈ ਹੈਗੀ ਆ
– ਮਾਂ ਕਿਵੇਂ ਝੁਕਾਵਾਂ ਕਰਜ ਤੇਰਾ 
ਮੈਨੂੰ ਸਮਝ ਇਹ ਆਈ ਨਾ 
ਮੈਂ ਬਣ ਜਾਣਾ ਤੇਰਾ ਸਹਾਰਾ ਮਾਂ 
ਤੂੰ ਸ਼ਰਨ ਨੂੰ ਛੱਡ ਕਦੇ ਜਾਵੀਂ ਨਾ 
ਮਾਂ ਮੈਨੂੰ ਛੱਡ ਕਦੇ ਜਾਵੀਂ ਨਾ…

Title: MAIN HAIGI AA ..! Maa || punjabi poetry


WAQT NAAL || Sad Status

Zakham tan nai bharde
waqt naal
par sehna sikh jande ne
lok aksar
waqt naal

ਜਖਮ ਤਾਂ ਨਈਂ ਭਰਦੇ
ਵਕਤ ਨਾਲ
ਪਰ ਸਹਿਣਾ ਸਿੱਖ ਜਾਂਦੇ ਨੇ
ਲੋਕ ਅਕਸਰ
ਵਕਤ ਨਾਲ

Title: WAQT NAAL || Sad Status