Skip to content

Ek tarfa pyar || Punjabi poetry || sad but true lines

Badiyan aasan umeeda c shayad esnu
Aaya vehre mere c pairi nange
Te khushiyan nu mukh te chaad..!!
Befikri jehi ch jee betha
Khaure anjaan c kaurhe sach ton
Ke chakkne paine ehnu dukhan de bhaar..!!
Pyar valiyan tranga shed
mere agge piche saaz vajaunda c
Umeed jitt di laga ke ho gaya haar..!!
Pathar jehe jazbaat mere tenu samj na paye
Te khaure bedard dil mera
Kyu fullan de raah vich baneya gaar..!!
Thukra ke tenu eh khush vi hoyia
Par tu akhan ch hanju le see na kitti
Te mud gaya kha ke sitam hazar..!!
Nirsuarth c tu te pak tera ishq
Nazukta naal bhareya ik dil c kol
Jo karda reha mohobbat beshumar..!!
Lai ke peedhan da bhandaar bhawein aap ujjad geya
Par sikha ke bhut kuj gya menu
Tera ik tarfa pyar..!!

ਬੜੀਆਂ ਆਸਾਂ ਉਮੀਦਾਂ ਸੀ ਸ਼ਾਇਦ ਇਸਨੂੰ
ਆਇਆ ਵੇਹੜੇ ਮੇਰੇ ਸੀ ਪੈਰੀ ਨੰਗੇ
ਤੇ ਖੁਸ਼ੀਆਂ ਨੂੰ ਮੁੱਖ ਤੇ ਚਾੜ੍ਹ..!!
ਬੇਫ਼ਿਕਰੀ ਜਿਹੀ ‘ਚ ਜੀਅ ਬੈਠਾ
ਖੌਰੇ ਅਣਜਾਣ ਸੀ ਕੌੜੇ ਸੱਚ ਤੋਂ
ਕਿ ਚੱਕਣੇ ਪੈਣੇ ਇਹਨੂੰ ਦੁੱਖਾਂ ਦੇ ਭਾਰ..!!
ਪਿਆਰ ਵਾਲੀਆਂ ਤਰੰਗਾਂ ਛੇੜ
ਮੇਰੇ ਅੱਗੇ ਪਿੱਛੇ ਸਾਜ਼ ਵਜਾਉਂਦਾ ਸੀ
ਉਮੀਦ ਜਿੱਤ ਦੀ ਲਗਾ ਕੇ ਹੋ ਗਿਆ ਹਾਰ..!!
ਪੱਥਰ ਜਿਹੇ ਜਜ਼ਬਾਤ ਮੇਰੇ ਤੈਨੂੰ ਸਮਝ ਨਾ ਪਾਏ
ਤੇ ਖੌਰੇ ਬੇਦਰਦ ਦਿਲ ਮੇਰਾ
ਕਿਉਂ ਫੁੱਲਾਂ ਦੇ ਰਾਹ ਵਿੱਚ ਬਣਿਆ ਗਾਰ..!!
ਠੁਕਰਾ ਕੇ ਤੈਨੂੰ ਇਹ ਖੁਸ਼ ਵੀ ਹੋਇਆ
ਪਰ ਤੂੰ ਅੱਖਾਂ ‘ਚ ਹੰਝੂ ਲੈ ਸੀ ਨਾ ਕੀਤੀ
ਤੇ ਮੁੜ ਗਿਆ ਖਾ ਕੇ ਸਿਤਮ ਹਜ਼ਾਰ..!!
ਨਿਰਸੁਆਰਥ ਸੀ ਤੂੰ ਤੇ ਪਾਕ ਤੇਰਾ ਇਸ਼ਕ
ਨਾਜ਼ੁਕਤਾ ਨਾਲ ਭਰਿਆ ਇੱਕ ਦਿਲ ਸੀ ਕੋਲ
ਜੋ ਕਰਦਾ ਰਿਹਾ ਮੋਹੁੱਬਤ ਬੇਸ਼ੁਮਾਰ..!!
ਲੈ ਕੇ ਪੀੜਾਂ ਦਾ ਭੰਡਾਰ ਭਾਵੇਂ ਆਪ ਉੱਜੜ ਗਿਆ
ਪਰ ਸਿਖਾ ਕੇ ਬਹੁਤ ਕੁਝ ਗਿਆ
ਮੈਨੂੰ ਤੇਰਾ ਇੱਕ ਤਰਫ਼ਾ ਪਿਆਰ..!!💔

Title: Ek tarfa pyar || Punjabi poetry || sad but true lines

Best Punjabi - Hindi Love Poems, Sad Poems, Shayari and English Status


Ohnu bhulauna || love Punjabi status

Mein chahunda nhi ohnu bhulana
Ohdi yaad ohde ditte jakhma nu hra rakhdi hai
Mein chahunda nhi ohdiya tasveera nu jalauna
Ohdi tasveera nu dekh akh meri sabar rakhdi hai
Har ek din ohdi bewafai di gwahi dinda hai
Fer vi pta nhi kyu ohde aun di umeed ch nazar raah te nazra rakhdi hai❤

ਮੈ ਚਾਹੁੰਦਾ ਨਹੀਂ ਉਹਨੂੰ ਭੁਲਾਨਾ
ਉਹਦੀ ਯਾਦ ਓਹਦੇ ਦਿੱਤੇ ਜ਼ਖਮਾਂ ਨੂੰ ਹਰਾ ਰੱਖਦੀ ਹੈ
ਮੈਂ ਚਾਹੁੰਦਾ ਨਹੀਂ ਓਹਦੀਆਂ ਤਸਵੀਰਾਂ ਨੂੰ ਜਲਾਉਣਾ
ਓਸਦੀ ਤਸਵੀਰਾਂ ਨੂੰ ਦੇਖ ਅੱਖ ਮੇਰੀ ਸਬਰ ਰੱਖਦੀ ਹੈ
ਹਰ ਇੱਕ ਦਿਨ ਉਹਦੀ ਬੇਵਫ਼ਾਈ ਦੀ ਗਵਾਹੀ ਦਿੰਦਾ ਹੈ
ਫੇਰ ਵੀ ਪਤਾ ਨਹੀਂ ਕਿਉਂ ਓਹਦੇ ਆਉਣ ਦੀ ਉਮੀਦ ‘ਚ ਨਜ਼ਰ ਰਾਹ ਤੇ ਨਜ਼ਰਾਂ ਰੱਖਦੀ ਹੈ❤

Title: Ohnu bhulauna || love Punjabi status


Dusri mohabbat || hindi shayari

Mohabbat ho gayi hai shayad 
Mai firse chaand ko pane chala hu
Bhut roya tha ek bar jo krke 
Wahi galti firse dohrane chala hu🍂

मोहोब्बत हो गई है शायद
मैं फिर से चाँद को पाने चला हूँ
बहुत रोया था एक बार जो करके
वही गलती फिर से दोहराने चला हूँ🍂

Title: Dusri mohabbat || hindi shayari