ਕਿੰਨਾ ਚਿਰ ਆਪਾਂ ਏਦਾ ਰਹੀਏ ?
ਦੁੱਖ ਤਾਂ ਬਹੁਤ ਨੇ ,
ਪਰ ਕਿੰਨਾ ਚਿਰ ਸਹੀਏ ?
ਪਿਆਰ ਪਿਆਰ ਕਰਦੇ ਕਿੱਥੇ ਆ ਗਏ ,
ਹੁਣ ਦੱਸ ਕਿਵੇਂ ਰਹੀਏ ?
ਜਗਹ ਤਾਂ ਮੇਰੀ ਕੋਈ ਹੈ ਨੀ ਤੇਰੇ ਲਈ ,
ਮੁਹੱਬਤ ਕਰਨੀ ਈ ਕਾਫੀ ਨਈ ਆ ਮੇਰੇ ਲਈ ।
ਬਹੁਤ ਖੂਬਸੂਰਤ ਲਮਹੇ ਸੀ ਤੇਰੇ ਨਾਲ ,
ਹੋਰ ਵੀ ਰਹਿਣਾ ਚਾਹੁੰਦੇ ਸੀ
ਪਰ ਮੇਰੇ ਤੋਂ ਪਹਿਲਾ , ਤੇਰੇ ਲਈ ਕਿੰਨੇ ਈ ਲੋਕ ਆਉਂਦੇ ਸੀ ।
ਵਕ਼ਤ ਇਕ ਵਾਰ ਜਦੋਂ ਗੁਜ਼ਰ ਜਾਂਦਾ
ਫਿਰ ਮੁੜਕੇ ਨਹੀ ਆਉਂਦਾ
ਓਹਦਾ ਹੀ ਜੇ ਵਿਸ਼ਵਾਸ ਇਕ ਵਾਰੀ ਜੇ ਟੁੱਟ ਜਾਵੇ
ਫੇਰ ਵਿਸ਼ਵਾਸ ਨਹੀਂ ਹੂੰਦਾ
ਕਿਸੇ ਨੂੰ ਮਾੜਾ ਕਹਿਣ ਵਾਲਾ
ਖੁਦ ਚੰਗਾ ਨੀਂ ਹੁੰਦਾ
ਕਿਸੇ ਵਧਿਆ ਬੰਦੇ ਦੀ ਤਲਾਸ਼ ਤੋਂ ਵਧੀਆ
ਖੁਦ ਵਧੀਆ ਬਨੋ
ਜੇ ਮਿਲੇ ਕੋਈ ਸਵਾਲ ਜੇਹਾ
ਓਹਣਾ ਦੇ ਅੱਗੇ ਤੁਸੀਂ ਜਵਾਬ ਬਨੋ
ਰਾਹ ਤੇ ਕੰਢੇ ਤਾ ਰੱਬ ਆਪ ਵੇਖ ਲੇੰਦਾ ਐ
ਤੁਸੀਂ ਮੰਜ਼ਿਲ ਨੂੰ ਚਾਹੁਣ ਵਾਲੇ ਇਨਸਾਨ ਬਨੋ
—ਗੁਰੂ ਗਾਬਾ 🌷