ਸਜਾਵਾਂ
ਸਜਾਵਾਂ ਕਾਟ ਰਹੇ ਹਾਂ
ਇੰਜ ਲਗਦਾ ਐ ਤੇਰੇ ਬਿਨਾ
ਚਾਨਣੇ ਤੋਂ ਡਰ ਲਗਦਾ ਐ
ਜੇ ਹੁਣ ਰਹਿੰਦਾ ਹਾਂ ਹਨੇਰੇ ਤੋਂ ਬਿਨਾਂ
ਹੁਣ ਮੈਂ ਇੰਜ਼ ਹੀ ਠੀਕ ਹਾਂ
ਮੈਂ ਏਹ ਇਸ਼ਕ ਪਿੰਜਰੇ ਤੋਂ ਨਿਕਲਣਾ ਨਹੀਂ ਚਾਹੁੰਦਾ
ਜੇ ਏਹ ਸਜਾਵਾਂ ਇਸ਼ਕ ਕਰਕੇ ਦਿੱਤੀ ਐਂ ਮੈਨੂੰ
ਤਾਂ ਏਹ ਵਧਾ ਦਿੱਤੀ ਜਾਵੇ ਮੈਂ ਇਹਦੇ ਤੋਂ ਬਚਣਾ ਨੀ ਚਾਹੁੰਦਾ
ਨਾ ਮੂਲ ਕੋਈ ਚੁਕਾਂ ਸਕਦਾ ਐ ਏਹ ਇਸ਼ਕ ਮੇਰੇ ਦਾ ਤੇਰੇ ਤੋਂ ਬਿਨਾਂ
ਤੇਰੇ ਛੱਡਣ ਤੋਂ ਬਾਅਦ ਸ਼ਾਹਰਾਹ ਨਹੀਂ ਮਿਲਿਆ ਕੋਈ ਹਨੇਰੇ ਤੋਂ ਬਿਨਾਂ
ਲ਼ੋਕ ਕਹਿੰਦੇ ਨੇ ਕਿ ਤੂੰ ਬੇਵਫਾ ਨਿਕਲਿਆ
ਮੈਨੂੰ ਐਹ ਗਲ਼ ਲੋਕਾਂ ਦੀ ਠੀਕ ਨਹੀਂ ਲਗਦੀ
ਭਰੋਸਾ ਹੈ ਤੇਰੇ ਤੇ ਤੂੰ ਵਾਪਸ ਜ਼ਰੂਰ ਆਏਗਾ
ਏਣਾ ਤੜਫਾਉਣਾ ਪਰ ਐਹ ਗਲ਼ ਤੇਰੀ ਮੈਨੂੰ ਠੀਕ ਨਹੀਂ ਲਗਦੀ
ਕੁਝ ਠੀਕ ਨਹੀਂ ਹੋ ਸਕਦਾ ਤੇਰੇ ਤੋਂ ਬਿਨਾਂ
ਤੇਰੇ ਛੱਡਣ ਤੋਂ ਬਾਅਦ ਸ਼ਾਹਰਾਹ ਨਹੀਂ ਮਿਲਿਆ ਕੋਈ ਹਨੇਰੇ ਤੋਂ ਬਿਨਾਂ
—ਗੁਰੂ ਗਾਬਾ