Skip to content
Ghaint Punjabi shayari images || Sabar kar dila..!!
Usde faisle te shakk nhi karida..!!ਸਬਰ ਕਰ ਦਿਲਾ..!!
ਉਸਦੇ ਫ਼ੈਸਲੇ 'ਤੇ ਸ਼ੱਕ ਨਹੀਂ ਕਰੀਦਾ..!!
Sabar kar dila..!!
Usde faisle te shakk nhi karida..!!
ਸਬਰ ਕਰ ਦਿਲਾ..!!
ਉਸਦੇ ਫ਼ੈਸਲੇ ‘ਤੇ ਸ਼ੱਕ ਨਹੀਂ ਕਰੀਦਾ..!!

Title: Sabar || ghaint Punjabi status

Best Punjabi - Hindi Love Poems, Sad Poems, Shayari and English Status


Sohniya sajjna da deedar || Punjabi love shayari || love lines

Sohnoya sajjna da didar chahida e..!!
Sanu useda khayal bar bar chahida e..!!
Sachii mohobbt di nishani oh rabb da roop e..
Ik ohda hi pyar beshumar chahida e..!!

ਸੋਹਣਿਆ ਸੱਜਣਾ ਦਾ ਦੀਦਾਰ ਚਾਹੀਦਾ ਏ..!!
ਸਾਨੂੰ ਉਸੇ ਦਾ ਖ਼ਿਆਲ ਬਾਰ ਬਾਰ ਚਾਹੀਦਾ ਏ..!!
ਸੱਚੀ ਮੋਹੁੱਬਤ ਦੀ ਨਿਸ਼ਾਨੀ ਉਹ ਰੱਬ ਦਾ ਰੂਪ ਏ..
ਇੱਕ ਓਹਦਾ ਹੀ ਪਿਆਰ ਬੇਸ਼ੁਮਾਰ ਚਾਹੀਦਾ ਏ…!!

Title: Sohniya sajjna da deedar || Punjabi love shayari || love lines


Pyaar da shikaar || punjabi kavita

ਧੁੱਰਾਂ ਤੋਂ ਹੀ ਲੇਖ ਨੇ ਮਾੜੇ
ਕਿੱਥੇ ਟੱਕਰਦੇ ਸੁਨੇ ਰਾਹਾਂ
ਮੈਂ ਹੈਰਾਨ ਹਾਂ ਉਸਦੀ ਕਿਸਮਤ ਤੇ
ਜਿਹਦੀ ਰਾਤ ਗੁਜ਼ਰੇ ਉਹਦੀਆਂ ਬਾਹਾਂ
ਤਕਰਾਰ ਹੋਇਆ ਜ਼ਿੰਦਗੀ ਮੌਤ ਦਾ
ਤੇ ਮੌਤ ਦੀਆਂ ਨੀਤਾਂ ਸੁੱਚੀਆਂ ਸੀ
ਖੁੱਦ ਨੂੰ ਦਫ਼ਨ ਕਰਨ ਲੀ ਜ਼ਮੀਨ ਨਹੀ ਮਿਲੀ
ਤੇਰੇ ਪਿੰਡ ਕੀਮਤਾਂ ਉੱਚੀਆਂ ਸੀ
ਉੱਭਰਦਾ ਜ਼ਖਮ ਸੀ ਤੇਰੀ ਗਰਦਨ ਦਾ
ਹੋਰ ਬਹੁਤ ਨਿਸ਼ਾਨ ਹੋਊ ਤਨ ਉੱਤੇ
ਮੈਂ ਤਾਂ ਦਿਲੋਂ ਤੈਨੂੰ ਖੁਦਾ ਸੀ ਮੰਨਿਆ
ਛਾਈ ਖੁਦੀ ਰਹੀ ਤੇਰੇ ਮਨ ਉੱਤੇ
ਢਲ ਜਾਨੀ ਅੱਗ ਸ਼ਬਾਬ ਦੀ
ਹੋਰ ਕਿੰਨਾ ਗੁਮਾਨ ਕਰਲੇ ਗੀ
ਆਖਣ ਲੋਕ ਮੈਨੂੰ ਯਾਰ ਦਰਦਾਂ ਦਾ
ਏਦੂ ਵੱਧ ਵੀ ਕੀ ਨੁਕਸਾਨ ਕਰਲੇ ਗੀ
ਦੇਵਾਂ ਦਾਤ ਤੇਰੀ ਪ੍ਰਤੀਭਾ ਦੀ
ਮਤਲਬ ਵੀ ਪੂਰਾ ਕੀਤਾ ਤੇ ਰੀਝ ਵੀ
ਕਿਆ ਅਸੂਲ ਤੇਰੀ ਮੁਹੱਬਤ ਦਾ
ਮਰੀਦ ਵੀ ਬਣਾਇਆ ਤੇ ਮਰੀਜ਼ ਵੀ
ਰਾਤ ਨੇ ਵੀ ਤੇਰਾ ਸਾਥ ਦਿੱਤਾ
ਕਿੰਨਾ ਮਤਲਬੀ ਇਹ ਹਨੇਰਾ ਸੀ
ਦਿਲ ਨੂੰ ਪੁੱਛੀ ਕੈਸਾ ਸੀ ਵੇਲਾ
ਜਦ ਇਹਯੁਵਰਾਜਤੇਰਾ ਸੀ

Title: Pyaar da shikaar || punjabi kavita