Skip to content

Chal challiye dila || Punjabi poetry || Punjabi status

Chal challiye dila us paar asi
Jithe labh sakiye sacha yaar asi
Jithe jhuth da pasara miteya howe
Labh sakiye pyar beshumar asi..!!
Jithe jharne hon mithe pani de
Jithe milap hon roohan de hani de
Jithe payiye khushiyan hazar asi
Chal challiye dila us paar asi..!!
Jithe mohobbtan vale full khilan
Jithe pyar naal bhije dil milan
Jithe sukun payiye har vaar asi
Chal challiye dila us paar asi..!!
Jithe sach ho ke na veham howe
Jithe nazuk dilan vich reham howe
Hun hor nahi karna intezaar asi
Chal challiye dila us paar asi..!!

ਚੱਲ ਚੱਲੀਏ ਵੇ ਦਿਲਾ ਉਸ ਪਾਰ ਅਸੀਂ
ਜਿੱਥੇ ਲੱਭ ਸਕੀਏ ਸੱਚਾ ਯਾਰ ਅਸੀਂ
ਜਿੱਥੇ ਝੂਠ ਦਾ ਪਸਾਰਾ ਮਿਟਿਆ ਹੋਵੇ
ਲੱਭ ਸਕੀਏ ਪਿਆਰ ਬੇਸ਼ੁਮਾਰ ਅਸੀਂ..!!
ਜਿੱਥੇ ਝਰਨੇ ਹੋਣ ਮਿੱਠੇ ਪਾਣੀ ਦੇ
ਜਿੱਥੇ ਮਿਲਾਪ ਹੋਣ ਰੂਹਾਂ ਦੇ ਹਾਣੀ ਦੇ
ਜਿੱਥੇ ਪਾਈਏ ਖੁਸ਼ੀਆਂ ਹਜ਼ਾਰ ਅਸੀਂ
ਚੱਲ ਚੱਲੀਏ ਦਿਲਾ ਉਸ ਪਾਰ ਅਸੀਂ..!!
ਜਿੱਥੇ ਮੋਹੁੱਬਤਾਂ ਵਾਲੇ ਫੁੱਲ ਖਿਲਣ
ਜਿੱਥੇ ਪਿਆਰ ਨਾਲ ਭਿੱਜੇ ਦਿਲ ਮਿਲਣ
ਜਿੱਥੇ ਸੁਕੂਨ ਪਾਈਏ ਹਰ ਵਾਰ ਅਸੀਂ
ਚੱਲ ਚੱਲੀਏ ਦਿਲਾ ਉਸ ਪਾਰ ਅਸੀਂ..!!
ਜਿੱਥੇ ਸੱਚ ਹੋ ਕੇ ਨਾ ਵਹਿਮ ਹੋਵੇ
ਜਿੱਥੇ ਨਾਜ਼ੁਕ ਦਿਲਾਂ ਵਿੱਚ ਰਹਿਮ ਹੋਵੇ
ਹੁਣ ਹੋਰ ਨਹੀਂ ਕਰਨਾ ਇੰਤਜ਼ਾਰ ਅਸੀਂ
ਚੱਲ ਚੱਲੀਏ ਦਿਲਾ ਉਸ ਪਾਰ ਅਸੀਂ..!!       

Title: Chal challiye dila || Punjabi poetry || Punjabi status

Best Punjabi - Hindi Love Poems, Sad Poems, Shayari and English Status


Tu mohobbat e meri || love you shayari images || ghaint shayari images

Punjabi shayari images. Ghaint Punjabi status shayari. Heart touching lines. Sacha pyar quotes.
Pasand nahi e sajjna
tu mohobbat e meri..!!




Tera oh pehli vaar takkna || punjabi shayari || beautiful lines on love || love poetry

Haye bura haal Mere dil da || love shayari 

Teri nazar da asar c ke asi pagal hoye tere layi
Ajj tu hi rabb te tu hi khuda e Mere lyi
Ki dassiye tenu te kinjh samjhayiye
Kiwe tenu dekh chehra mera khilda c
Tera oh pehli vaar takkna te nazar jhukona
Haye bura haal Mere dil da c

Oh raat te oh din pyar de Na bhulde menu
Kinna pyar tere lyi kinjh dssa e mein tenu
Dekh dekh tenu hosh ud jehe jande c
Hath mera tere lyi dua krn nu Hilda c
Tera oh pehli vaar takkna te nazar jhukona
Haye bura haal Mere dil da c

Tere hasseya naal sanu mildi c rahat
Bneya tu hi Sadi ikloti chahat
ajj v gulami us nashe di krde aan
Jo kde teriyan nigahan cho milda c
Tera oh pehli vaar takkna te nazar jhukona
Haye bura haal Mere dil da c

ਤੇਰੀ ਨਜ਼ਰ ਦਾ ਅਸਰ ਸੀ ਕਿ ਅਸੀਂ ਪਾਗਲ ਹੋਏ ਤੇਰੇ ਲਈ
ਅੱਜ ਤੂੰ ਹੀ ਰੱਬ ਤੇ ਤੂੰ ਹੀ ਖ਼ੁਦਾ ਏ ਮੇਰੇ ਲਈ
ਕੀ ਦੱਸੀਏ ਤੈਨੂੰ ਤੇ ਕਿੰਝ ਸਮਝਾਈਏ
ਕਿਵੇਂ ਤੈਨੂੰ ਦੇਖ ਚਹਿਰਾ ਮੇਰਾ ਖਿਲਦਾ ਸੀ
ਤੇਰਾ ਉਹ ਪਹਿਲੀ ਵਾਰ ਤੱਕਣਾ ਤੇ ਨਜ਼ਰ ਝੁਕਾਉਣਾ
ਹਾਏ ਬੁਰਾ ਹਾਲ ਮੇਰੇ ਦਿਲ ਦਾ ਸੀ..!!

ਉਹ ਰਾਤ ਤੇ ਉਹ ਦਿਨ ਪਿਆਰ ਦੇ ਨਾ ਭੁੱਲਦੇ ਮੈਨੂੰ
ਕਿੰਨਾ ਪਿਆਰ ਤੇਰੇ ਲਈ ਕਿੰਝ ਦੱਸਾਂ ਇਹ ਮੈਂ ਤੈਨੂੰ
ਦੇਖ ਦੇਖ ਤੈਨੂੰ ਹੋਸ਼ ਉੱਡ ਜਿਹੇ ਜਾਂਦੇ ਸੀ
ਹੱਥ ਮੇਰਾ ਤੇਰੇ ਲਈ ਦੁਆ ਕਰਨ ਨੂੰ ਹੀ ਹਿਲਦਾ ਸੀ
ਤੇਰਾ ਉਹ ਪਹਿਲੀ ਵਾਰ ਤੱਕਣਾ ਤੇ ਨਜ਼ਰ ਝੁਕਾਉਣਾ
ਹਾਏ ਬੁਰਾ ਹਾਲ ਮੇਰੇ ਦਿਲ ਦਾ ਸੀ..!!

ਤੇਰੇ ਹਾਸਿਆਂ ਨਾਲ ਮਿਲਦੀ ਸੀ ਸਾਨੂੰ ਰਾਹਤ
ਬਣਿਆ ਤੂੰ ਹੀ ਸਾਡੀ ਇਕਲੌਤੀ ਚਾਹਤ
ਅੱਜ ਵੀ ਗੁਲਾਮੀ ਉਸ ਨਸ਼ੇ ਦੀ ਕਰਦੇ ਆਂ
ਜੋ ਕਦੇ ਤੇਰੀਆਂ ਨਿਗਾਹਾਂ ‘ਚੋੰ ਮਿਲਦਾ ਸੀ
ਤੇਰਾ ਉਹ ਪਹਿਲੀ ਵਾਰ ਤੱਕਣਾ ਤੇ ਨਜ਼ਰ ਝੁਕਾਉਣਾ
ਹਾਏ ਬੁਰਾ ਹਾਲ ਮੇਰੇ ਦਿਲ ਦਾ ਸੀ..!!

Title: Tera oh pehli vaar takkna || punjabi shayari || beautiful lines on love || love poetry