Skip to content

Woh jo kehte the zindagi || status

Woh jo kehte the zindagi || status


Best Punjabi - Hindi Love Poems, Sad Poems, Shayari and English Status


Us rabb de haan mashkoor || best punjabi shayari || ghaint status

Sade sajjan hi sade hazoor hoye🙇‍♀️
Sanu mohobbat te taan hi guroor hoye😘
Sada mail jo kita ohne naal tuhade🤗
Us rabb de haan taan hi mashkoor hoye😇..!!

ਸਾਡੇ ਸੱਜਣ ਹੀ ਸਾਡੇ ਹਜ਼ੂਰ ਹੋਏ🙇‍♀️
ਸਾਨੂੰ ਮੋਹੁੱਬਤ ‘ਤੇ ਤਾਂ ਹੀ ਗਰੂਰ ਹੋਏ😘..!!
ਸਾਡਾ ਮੇਲ ਜੋ ਕੀਤਾ ਉਹਨੇ ਨਾਲ ਤੁਹਾਡੇ🤗
ਉਸ ਰੱਬ ਦੇ ਹਾਂ ਤਾਂ ਹੀ ਮਸ਼ਕੂਰ ਹੋਏ😇..!!

Title: Us rabb de haan mashkoor || best punjabi shayari || ghaint status


Kudrat || Punjabi poetry

ਮੈਂ ਦੇਖ ਰਿਹਾ ਸੀ ਇਹ ਕੁਦਰਤੀ ਬਨਾਵਟਾ ਨੂੰ ,
ਜਿਵੇਂ ਰੁੱਖ-ਪੱਤੇ ਕੁਝ ਕਹਿਣਾ ਚਾਹੁੰਦੇ ਨੇ ।
ਮਿੱਟੀ ਨੂੰ ਵੇਖ ਇੰਝ ਜਾਪੇ ,
ਜਿਵੇਂ ਕਣ-ਕਣ ਉਹਦੇ ਨਾਲ ਰਹਿਣਾ ਚਾਹੁੰਦੇ ਨੇ ।
ਅੰਬਰਾਂ ਤੇ ਜੋ ਚਾਦਰ ਵਿਛੀ ਹਨੇਰੇ ਦੀ ,
ਤਾਰੇ ਜਗ-ਮਗਾਉੰਦੇ ਨੇ 
ਇੰਝ ਜਾਪੇ , ਜਿਵੇਂ ਚੰਨ ਨਾਲ ਗੱਲਾਂ ਕਰ ਮੁਸਕਰਾਉਂਦੇ ਨੇ ।
ਬਹੁਤੀ ਵੱਡੀ ਦੁਨੀਆ ਨੀ ,
ਬਸ ਇੱਕ ਛਾਪ ਹੈ ਘੇਰੇ ਦੀ ।
ਅਸਮਾਨ ਵਿੱਚ ਪੰਛੀ ਉੱਡਦੇ ਦੇਖ ,
ਇੰਝ ਲੱਗੇ ਜਿਵੇਂ ਕੋਈ ਅਪਣਾ ਆ ਮਿਲਿਆ ।
ਧਰਤੀ ਤੇ ਫੁੱਲਾਂ ਨੂੰ ਦੇਖ ,
ਭੋਰਾ ਵੀ ਜਾ ਖਿਲਿਆ ।
ਮੈਂ ਵੀ ਮੁੜ-ਮੁੜ ਓਥੇ ਆ ਮਿਲਿਆ ,
ਆਪਣੇ ਹੀ ਪਰਛਾਵੇਂ ਨੂੰ । 
ਦੱਸ ਕਿੱਥੇ ਭੱਜਿਆ ਜਾਵੇਂ 
ਛੱਡ ਜਿਮੇਂਵਾਰੀਆ ਨੂੰ ।

Title: Kudrat || Punjabi poetry