ਬਰਸਾਤ ਸਿਰਫ਼ ਸੁਹਾਵਣਾ ਮੌਸਮ ਨਹੀਂ ਖੇਤਾਂ ਤੇ ਕਿਸਾਨਾਂ ਉਪਰ ਤੇਜ਼ਾਬ ਹੁੰਦਾ ਹੈ,
ਆਬ ਨੈਣਾ ਦਾ ਵਹਿੰਦਾ ਪਲਕਾਂ ਤੋਂ ਸੁੱਖ ਦੁੱਖ ਵਿਚ ਬਣਕੇ ਹੰਜੂਆ ਦੀ ਤਰ੍ਹਾਂ।
ਸੁੱਖ ਤਾਹ ਖਿਆਲੀ ਗਵਾਚ ਗਏ ਨੇ ਦੁੱਖਾਂ ਨੇ ਹਕੀਕਤ ਵਿਚ ਜਗਾਹ ਬਣਾ ਲਈ ਹੈ,
ਖਤ੍ਰੀ ਬੈਠਾ ਦਰਵਾਜਾ ਖੋਲਕੇ ਕੀਤੋ ਤਾ ਆਵੇਗਾ ਖੁਸ਼ੀਆਂ ਦਾ ਪਰਚਮ ਫਤਿਹ ਕਰਦਾ।
ਇਹ ਸਿਆਸਤਾਂ ਨੇ ,
ਇੱਕ ਮਾਂ ਦਾ ਪੁੱਤ ਖਾ ਲਿਆ ।
ਪਿਓ ਦਾ ਗਰੂਰ ,
ਮਾਂ ਦਾ ਸਰੂਰ ,
ਅੰਨੇ–ਵਾਹ ਗੋਲੀਆਂ ਨੇ ਢਾ ਲਿਆ ।
ਮਸ਼ੂਹਰ ਹੋਣਾ ਇਹਨਾ ਮਹਿੰਗਾ ਪੈ ਗਿਆ ,
ਪੰਜਾਬ ਨੇ “ਮੂਸੇਆਲਾ” ਦੇਖ
ਚੱੜਦੀ ਉਮਰੇ ਈ ਗਵਾ ਲਿਆ ।😭
ਕਿਹਾ ਕਰਦਾ ਸੀ ਦੱਸ ਕਿਹੜੀ ਸ਼ਹਿ ਚਾਹੀਦੀ ਬਾਪੂ ,
ਪੁੱਤ ਤੇਰਾ ਇਹਨੇ ਜੋਗਾ ਹੋ ਗਿਆ ਐ ।
ਦੱਸ ਯਾਰਾ “ਸਿੱਧੂਆ” ਤੂੰ ਕਿੱਥੇ ਖੋ ਗਿਆ ਐ ???
ਦੁਨੀਆਦਾਰੀ ਬੜੀ ਗੰਦੀ ਆ , ਤੇਰੇ ਈ ਬੋਲ ਸੀ ।
ਦੇਖ ਲਾ ਅੱਜ ਤੇਰੀ ਮੌਤ ‘ਚ ਵੀ ਇਹਦਾ ਈ ਰੋਲ ਸੀ ।
ਤੇਰੀ ਥਾਪੀ ਤਾਂ ਪਹਿਲਾ ਵੀ ਵੱਜਦੀ ਦੇਖੀ ਸੀ ਦੁਨੀਆ ਨੇ ,
ਪਰ ਅੱਜ ਬਾਪੂ ਦੀ ਵੱਜਦੀ ਥਾਪੀ ਦੇਖਣ ਤੋਂ ਤੂੰ ਵਾਂਜਾ ਰਹਿ ਗਿਆ।
ਕਦੇ ਕੱਲਾ ਨਹੀਂ ਸੀ ਛੱਡ ਦਾ ਮਾਂ – ਪਿਉ ਨੂੰ ,
ਅੱਜ ਕਿਵੇਂ ਤੂੰ ਉਹਨਾ ਤੋ ਵਿਛੋੜਾ ਸਹਿ ਗਿਆ।💔