Skip to content

Chaar sahibzade || poetry

ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |

Title: Chaar sahibzade || poetry

Best Punjabi - Hindi Love Poems, Sad Poems, Shayari and English Status


Pasand taa mil jandi e || sad Punjabi status || sad shayari

Pasand taa mil jandi e sabh nu ethe
Par mohobbat nahio mildi sajjna..!!

ਪਸੰਦ ਤਾਂ ਮਿਲ ਜਾਂਦੀ ਏ ਸਭਨੂੰ ਇੱਥੇ
ਪਰ ਮੋਹੁੱਬਤ ਨਹੀਂਓ ਮਿਲਦੀ ਸੱਜਣਾ..!!

Title: Pasand taa mil jandi e || sad Punjabi status || sad shayari


Gile shikwe nu || naraazgi shayari punjabi

chal bhula dita jaawe har gile shikwe nu
maitho hor naraaz nahi reha janda
eh pyaar hai sajjna
har waar mooho bol daseyaa ni janda

ਚਲ ਭੁਲਾ ਦਿੱਤਾ ਜਾਵੇ ਹਰ ਗਿਲੇ ਸ਼ਿਕਵੇ ਨੂੰ
ਮੇਥੋਂ ਹੋਰ ਨਰਾਜ਼ ਨਹੀਂ ਰੇਹਾ ਜਾਂਦਾ
ਐਹ ਪਿਆਰ ਹੈ ਸਜਣਾ
ਹਰ ਵਾਰ ਮੂਹੋਂ ਬੋਲ ਦਸਿਆ ਨੀਂ ਜਾਂਦਾ
—ਗੁਰੂ ਗਾਬਾ 🌷

Title: Gile shikwe nu || naraazgi shayari punjabi