ਇਸੇ ਲਈ ਮੈਂ ਮਰਨਾ ਚਾਹੁੰਨਾ,
ਨਾ ਹੋਵੇ ਕੋਈ ਨੁਕਸਾਨ ਮੇਰਾ
ਨਾ ਹੋਵੇ ਕੋਈ ਦਰਦ ਜਿਹੜਾ
ਐਹੋ ਜਿਹਾ ਕੰਮ ਕਰਨਾ ਚਾਹੁੰਨਾ
ਇਸ ਲਈ ਮੈ ਮਰਨਾ ਚਾਹੁੰਨਾ
ਬਣ ਤਸਵੀਰ ਖੁਸ਼ੀ ਭਰੇ ਚਿਹਰੇ ਨਾਲ
ਇਕ ਸੁੰਨੀ ਕੰਧ ਦਾ ਸ਼ਿੰਗਾਰ ਬਣ ਨਾ ਚਾਹੁੰਨਾ
ਨਾ ਕੋਈ ਦੇਖੇ ਦੁੱਖ ਮੇਰਾ
ਨਾ ਦੇਖੇ ਮੇਰੇ ਦਿਲ ਦੀ ਤਪਸ਼ ਨੂੰ
ਕੁਝ ਇਸ ਤਰ੍ਹਾਂ ਇਹ ਸਭ ਕੁਝ ਢੱਕਨਾ ਚਾਹੁੰਨਾ
ਏਸੇ ਲਈ ਮੈਂ ਮਰਨਾ ਚਾਹੁੰਨਾਂ
ਬਣ ਹਰਮਨ-ਪਿਆਰਾ ਹਰ ਇੱਕ ਦਾ
ਜੋ ਵੀ ਦੇਖੇ ਕਹੇ ਮੈ ਤਾਂ ਸੀ ਹਰਇਕ ਦਾ
ਮੈਂ ਵੀ ਤਾਂ ਸਭ ਕੁਝ ਦੇਖਨਾ ਚਾਹੰਨਾ
ਜਿਉਂਦੇ ਜੀ ਨਾ ਸੁਣੇ ਕੋਈ ਦਰਦ ਭਰੀ ਦਾਸਤਾਨ
ਫਿਰ ਅੰਦਾਜੇ ਲਾਉਣ ਵਾਲਿਆਂ ਦੀਆਂ
ਕਹਾਣੀਆਂ ਮੈਂ ਸੁਣਨਾ ਚਾਹੁੰਨਾ
ਏਸੇ ਲਈ ਮੈਂ ਮਰਨਾ ਚਾਹੁੰਨਾਂ
ਅਹਿਸਾਨ ਬਣ ਜਾਂਦੇ ਨੇ ਕਦੇ ਕਦੇ
ਕਹਿੰਦੇ ਜ਼ਿੰਦਗੀ ਭਰ ਜੋ ਕੀਤੇ ਕਿਸੇ ਲਈ ਕੰਮ
ਨਾ ਆਉਂਦੇ ਗਿਣਤੀ ਵਿੱਚ ਉਹ ਸਾਲਾਂ ਸਾਲ ਸਿਤਮ
ਇਕ ਵਾਰ ਜੋ ਹੋ ਜਾਂਦੇ ਨੇ ਅੱਖੀਆਂ ਤੋਂ ਓਝਲ
ਕਹਿੰਦੇ ਤਾਂ ਇਹ ਸਭ ਫਿਰ ਆਉਂਦਾ ਚੇਤਾ ਜਰੂਰ ਹੋਣਾ
ਮੈਂ ਵੀ ਤਾਂ ਸਭ ਕੁਝ ਯਾਦ ਕਰਾਉਣਾ ਚਾਹੁਣਾ
ਇਸੇ ਲਈ ਮੈਂ ਮਰਨਾ ਚਾਹੁੰਨਾਂ
ਬਣ ਤਸਵੀਰ ਕੰਧ ਤੇ ਖੜਨਾ ਚਾਹੁੰਦਾ
ਚਾਹੇ ਵੇਖੇ ਨਾ ਮੇਰੇ ਵੱਲ ਕੋਈ ਪਰ
ਖੁੱਲ੍ਹੀਆਂ ਅੱਖਾਂ ਨਾਲ ਹਰ ਇੱਕ ਦਾ ਚਿਹਰਾ
ਮੈਂ ਪੂਰਾ ਪੜਨਾ ਚਾਹੁਣਾ
ਸ਼ਾਇਦ ਇਸੇ ਲਈ ਮੈਂ ਮਰਨਾ ਚਾਹੁੰਨਾ
ਜੋ ਦੇ ਨਾ ਸਕਿਆ ਮੈਂ ਜ਼ਿੰਦਗੀ ਭਰ
ਉਹ ਸਭ ਇਕ ਪਲ ਵਿਚ ਦੇਣਾ ਚਾਹੁੰਨਾ
ਵੇਖ ਵੇਖ ਜੋ ਸੜਦੀਆ ਰਹੀਆਂ ਅੱਖਾਂ
ਉਹਨਾਂ ਨੂੰ ਸਕੂਨ ਮੈਂ ਦੇਣਾ ਚਾਹੁੰਨਾ
ਹਾਂ ਇਸ ਲਈ ਮੈਂ ਮਰਨਾ ਚਾਹੁੰਨਾਂ
ਦੂਰ ਕਿਤੇ ਜਾ ਜੀਊਣਾ ਚਾਹੁਣਾ
ਇਸੇ ਲਈ ਮੈਂ ਮਰਨਾ ਚਾਹੁੰਨਾ
ਤੇਰਾ ਸੰਧੂ