ਕਿਦਾਂ ਆਪਣੇਆ ਤੋਂ ਅਸੀਂ ਬੇਗਾਨੇ ਹੋ ਗਏ
ਸਾਡੇ ਠਿਕਾਨੇ ਓਹਦੇ ਕਰਕੇ ਮੇਹਖਾਣੇ ਹੋ ਗਏ
ਮੈਂ ਓਹਨੂੰ ਮੰਜ਼ਿਲ ਸਮਝਦਾਂ ਰਿਹਾ ਓਹਦਾ ਰਾਹ ਕੋਈ ਹੋਰ ਸੀ
ਐਹ ਛੱਡੋ ਗੱਲ ਆਸ਼ਕਾ ਦੀ ਏਹ ਤਾਂ ਹਰ ਇੱਕ ਦੇ ਅਫਸਾਨੇ ਹੋ ਗਏ
ਗਲ਼ ਗਲ਼ ਤੇ ਆਪਣਾ ਕੇਹਨ ਵਾਲੇ ਕਦੇ ਆਪਣੇ ਨੀ ਹੁੰਦੇ
ਅਖਾਂ ਵਿਚ ਦਰਦ ਰੱਖਣ ਵਾਲੇ ਰਾਤਾਂ ਨੂੰ ਛੇਤੀ ਨੀ ਸੋਂਦੇ
ਏਹ ਤਾਂ ਵਕਤ ਸਾਡਾ ਮਾਡ਼ਾ ਐਂ ਵਰਨਾ ਕਦੇ ਚੇਹਰੇ ਸਾਡੇ ਤੇ ਵੀ ਹਾਸਾ ਹੁੰਦਾ ਸੀ
ਏਹ ਤਾਂ ਦਰਦ ਲੁਕਾਈ ਬੈਠੇ ਆ ਵਰਨਾ ਇਦਾਂ ਤਾ ਕਦੇ ਅਸੀਂ ਵੀ ਨਹੀਂ ਰੋੰਦੇ
ਗੈਰਾਂ ਦੀ ਲੋੜ ਨਹੀਂ ਦਰਦ ਦੇਣ ਵਾਲੇ ਆਪਣੇ ਹੀ ਹੋ ਗਏ
ਐਹ ਤਾਂ ਵਕਤ ਮਾਡ਼ਾ ਐਂ ਉਸਤਾਦ ਤਾਹੀਂ ਤਾਂ ਅਸੀਂ
ਆਪਣੇਆ ਤੋਂ ਬੇਗਾਨੇ ਹੋ ਗਏ
—ਗੁਰੂ ਗਾਬਾ 🌷