Enjoy Every Movement of life!
Akhan which laali,Chehre te noor,Tu das tenu ki kavan,Heer ya Hoor ?
ਅੱਖਾਂ ਵਿੱਚ ਲਾਲੀ ਚਿਹਰੇ ਤੇ ਨੂਰ, ਤੂੰ ਦੱਸ ਤੈਨੂੰ ਕੀ ਕਹਾਂ ਹੀਰ ਜਾਂ ਹੂਰ?
ਤੇਰੇ ਕਦਮਾਂ ਦੀ ਆਹਟ ,
ਮੇਰੀ ਧਡ਼ਕਣ ਨਾਲ ਜੁੜੀ ਐ ।
ਵੇਖੀ ਬੂਹਾ ਖਡ਼ਕਿਆਂ,
ਕੋਈ ਰੀਂਝ ਅਧੂਰੀ ਮੁਡ਼ੀ ਐ।
ਤੇਰੇ ਕੋਲ ਪਹੁੰਚ ਜਾਵੇਗੀ,
ਤੇਰੀ ਯਾਦ ਅੱਜ ਕੱਲ੍ਹ ਮੇਰੇ ਕੋਲੋਂ ਤੁਰੀ ਐ।
ਫਖਰ ਬਣੀ ਮੁਹੱਬਤ ਲਈ,
ਬੇਸ਼ੱਕ ਜਾਣਦੀ ਜ਼ਮਾਨੇ ਹੱਥ ਛੁਰੀ ਐ।
ਬੇਫਿਕਰਾਂ ਜਿਹਾ ਸੱਜਣ ਮੇਰਾਂ,
ਜਿਹਦੇ ਫਿਕਰਾਂ ਚ ਜਿੰਦ ਮੇਰੀ ਝੁਰੀ ਐ।
ਪੱਥਰ ਬਣਦਾ ਦਿਨ ਬਦਿਨ,
ਗੀਤ ਜਿਹਦੇ ਲਈ ਮੋਮ ਵਾਗਰਾਂ ਖੁਰੀ ਐ..ਹਰਸ✍️
