Kujh taan hai jo sanu tere vall khich ke rakhda e
Nahi taan bhut vaar chaheya e
Ke tethon door chle jayiye..!!
ਕੁਝ ਤਾਂ ਹੈ ਜੋ ਸਾਨੂੰ ਤੇਰੇ ਵੱਲ ਖਿੱਚ ਕੇ ਰੱਖਦਾ ਏ
ਨਹੀਂ ਤਾਂ ਬਹੁਤ ਵਾਰ ਚਾਹਿਆ ਏ
ਕਿ ਤੈਥੋਂ ਦੂਰ ਚਲੇ ਜਾਈਏ..!!
Kujh taan hai jo sanu tere vall khich ke rakhda e
Nahi taan bhut vaar chaheya e
Ke tethon door chle jayiye..!!
ਕੁਝ ਤਾਂ ਹੈ ਜੋ ਸਾਨੂੰ ਤੇਰੇ ਵੱਲ ਖਿੱਚ ਕੇ ਰੱਖਦਾ ਏ
ਨਹੀਂ ਤਾਂ ਬਹੁਤ ਵਾਰ ਚਾਹਿਆ ਏ
ਕਿ ਤੈਥੋਂ ਦੂਰ ਚਲੇ ਜਾਈਏ..!!
Asi rehnde c door ehna ishq mohalleyan ton
Dil harde nhi c piche kise dukki tikki..!!
Sanu chahun valeya di vi koi kami Na c sajjna
Kade sochi gall tere te hi aa ke kyu mukki..!!
ਅਸੀਂ ਰਹਿੰਦੇ ਸੀ ਦੂਰ ਇਹਨਾਂ ਇਸ਼ਕ ਮੋਹੱਲਿਆਂ ਤੋਂ
ਦਿਲ ਹਾਰਦੇ ਨਹੀਂ ਸੀ ਪਿੱਛੇ ਕਿਸੇ ਦੁੱਕੀ ਤਿੱਕੀ..!!
ਸਾਨੂੰ ਚਾਹੁਣ ਵਾਲਿਆਂ ਦੀ ਵੀ ਕੋਈ ਕਮੀ ਨਾ ਸੀ ਸੱਜਣਾ
ਕਦੇ ਸੋਚੀਂ ਗੱਲ ਤੇਰੇ ‘ਤੇ ਹੀ ਆ ਕੇ ਕਿਉਂ ਮੁੱਕੀ..!!
#ਬਾਰਾਂਮਾਹ
ਸਾਲ ਦੇ ਬਾਰਾਂ ਮਹੀਨੇ ਆਏ
ਕਿੰਨੀਆਂ ਰੁੱਤਾਂ ਬਦਲ ਕੇ ਜਾਏ
#ਚੇਤ
ਲੰਘ ਗਈਆਂ ਨੇ ਰੁਤਾਂ
ਚੜਿਆ ਏ ਮਹੀਨਾ ਚੇਤ ਦਾ
ਹਵਾ ਜੋ ਪੂਰੇ ਦੀ ਚਲੀ ਆਈ
ਰੁੱਤ ਏ ਬਹਾਰ ਦੀ ਆਈ
#ਵੈਸਾਖ
ਦੂਜਾ ਮਹੀਨਾ ਵੈਸਾਖੀ ਹੋਈ
ਚੜੇ ਵੈਸਾਖ ਧੁਪਾਂ ਲੱਗਣ
ਕਣਕਾਂ ਫੇਰ ਪੱਕਣ ਤੇ ਆਈ
ਆ ਗਿਆ ਦੁਬਾਰਾ ਓਹੀ ਵੇਲਾ
ਮੁੜ ਭਰ ਜਾਣਾ ਖੁਸ਼ੀਆਂ ਦਾ ਮੇਲਾ
#ਜੇਠ
ਚੜੇ ਜੇਠ ਰੁੱਖਾਂ ਨੂੰ ਮਾਣੇ ਨਾ
ਕਹੀ, ਕੁਹਾੜੀ ਨੂੰ ਪਛਾਣੇ ਨਾ
ਜੇਠ ਮਹੀਨਾ ਲੋਆਂ ਵਗਣ
ਤੱਤੇ ਤੱਤੇ ਰਾਹ ਤੱਪਣ
#ਹਾੜ੍ਹ
ਚੜਿਆ ਮਹੀਨਾ ਹਾੜ
ਤੱਪਦੇ ਦਿਸਣ ਪਹਾੜ
ਜਿਥੋਂ ਏ ਸੂਰਜ ਚਾੜਿਆ
ਸੁਕਿਆਂ ਨੂੰ ਏ ਸਾੜਿਆ
#ਸੌਣ
ਬੂੰਦਾਂ ਬੂੰਦਾਂ ਧਰਤੀ ਤੇ ਜਦੋਂ ਡਿੱਗਣ
ਹਰ ਕੋਈ ਵੇਹੜੇ ਜਾ-ਜਾ ਕੇ ਪਿਜੱਣ
ਖਾਲੀ ਖੂਹ ਖਾਲੀ ਨੇ ਜੋ ਦਰਿਆ
ਸਬ ਪਾਣੀ ਨਾਲ ਜਾ ਭਰਿਆ
ਪੰਛੀ,ਜਾਨਵਰ,ਇੰਸਾਨ ਸਬ ਖੁਸ਼ ਹੁੰਦੇ ਨੇ
ਜਦੋਂ ਤਪਦੀ ਧਰਤੀ ਤੋਂ ਦੂਰ ਹੁੰਦੇ ਨੇ
#ਭਾਦੋਂ
ਮਹੀਨਾ ਭਾਦੋਂ ਦਾ ਆਇਆ
ਗਿੱਧੜ-ਗਿੱਧੜੀ ਦਾ ਵਿਆਹ ਹੋਇਆ
ਪਿਆਰ ਕੁਦਰਤ ਦਾ ਇਕ ਜੁਟ ਹੋ ਜਾਣਾ
ਤੇਜ ਧੁਪਾਂ ਵਿੱਚ ਜਦੋਂ ਮੀਂਹ ਪੈ ਜਾਣਾ
#ਅੱਸੂ
ਮਹੀਨਾ ਅੱਸੂ ਦਾ ਆਇਆ
ਗੀਤ ਰੱਬ ਦੇ ਘਰ ਦਾ ਗਾਇਆ
ਏਸ ਮਹੀਨੇ ਰੱਖਾ ਮੈਂ ਨਰਾਤੇ
ਏਸ ਬਹਾਨੇ ਮਿਲਾ ਰੱਬ ਨੂੰ ਜਾ ਕੇ
#ਕੱਤਕ
ਮਹੀਨੇ ਕੱਤਕ ਦੇ ਤਿਓਹਾਰ ਆਇਆ
ਖੁਸ਼ੀਆਂ ਦੇ ਇਹ ਰੰਗ ਲੈ ਆਇਆ
ਠੰਡ ਦਾ ਇਹ ਮਹੀਨਾ ਆਇਆ
ਮੌਸਮਾਂ ਦਾ ਬਦਲਾਅ ਆਇਆ
#ਮੱਘਰ
ਮੌਸਮ ਸਿਆਲ ਦਾ ਆਇਆ
ਅੰਗ ਸੰਗ ਬੈਠਣ ਲਾਇਆ
ਦੁੱਖ ਸੁਖ ਸੁਣਾਨ ਲਾਇਆ
ਧੁੰਧਲਾ ਇਹ ਮੌਸਮ ਆਇਆ
ਅੰਦਰੋਂ ਮਘਣ ਅਤੇ ਮਿਲਾਪ ਦਾ ਮਹੀਨਾ ਆਇਆ
#ਪੋਹ
ਚੜ੍ਹਿਆ ਮਹੀਨਾ ਪੋਹ
ਦੁਖਾਂ ਨਾਲ ਭਰਿਆ ਸੀ ਜੋਹ
ਸਰਦ ਕਕਰਿਲਿਆਂ ਸੀ ਰਾਤਾਂ
ਮਹਿੰਗੇ ਮੁੱਲ ਪਈਆਂ ਨੇ ਪਰਭਾਤਾਂ
#ਮਾਘ
ਪੋਹ ਦੀ ਆਖਰੀ ਰਾਤ
ਮਨਾਉਣੀ ਏ ਏਕ ਸਾਥ
ਤਿਓਹਾਰ ਲੋਹੜੀ ਦਾ ਜੋ ਮਨਾਉਣਾ
ਗੀਤ ਸਾਰਿਆਂ ਨੇ ਖੁਸ਼ੀ-ਖੁਸ਼ੀ ਗਾਉਣਾ
ਮਾਘ ਦੀ ਸੰਗਰਾਂਦ ਪਹਿਲੀ
ਗੁਰੂ ਘਰ ਖੁਸ਼ੀ-ਖੁਸ਼ੀ ਜਾਣਾ
#ਫੱਗਣ
ਪਤਝੜ ਵਾਪਿਸ ਚਲੀ ਏ
ਬਸੰਤ ਮੁੜ ਦੁਬਾਰਾ ਆਈ ਹੈ
ਅਖਰੀਲਾ ਮਹੀਨਾ ਸਾਲ ਦਾ ਏ
ਬਹੁਤੀ ਬਰਸਾਤ ਨਾ ਭਾਲ ਦਾ ਏ
ਛੱਡ ਚਲਿਆ ਜਿੰਮੇਵਾਰੀ ਏ
ਚੇਤ ਹੁਣ ਫੇਰ ਤੇਰੀ ਬਾਰੀ ਏ
ਜਿਤੇਸ਼ਤਾਂਗੜੀ