Skip to content

Chaar sahibzade || poetry

ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |

Title: Chaar sahibzade || poetry

Best Punjabi - Hindi Love Poems, Sad Poems, Shayari and English Status


Shikwa || two line Punjabi shayari

ਹੋਰਾਂ ਦੇ ਬਦਲਣ ਦਾ ਕੀ ਸ਼ਿਕਵਾ ਕਰਨਾ ਤੁਸੀਂ ਖੁਦ ਵੀ ਬੀਤੇ ਕੱਲ੍ਹ ਵਰਗੇ ਨਹੀਂ ਹੋ।😊

Hora de bd lan da ki sikva karna tusi khud ve bitte kal war ge nhi ho|😊

Title: Shikwa || two line Punjabi shayari


Khid jawe mera dil || true love shayari || sacha pyar status

Khid jawe mera dil milan te
Ohde khayalan di ikk shooh nu..!!
Uston bina eh saah vi na kam de ne
Oh lazmi e meri rooh nu..!!

ਖਿੜ ਜਾਵੇ ਮੇਰਾ ਦਿਲ ਮਿਲਣ ‘ਤੇ
ਓਹਦੇ ਖਿਆਲਾਂ ਦੀ ਇੱਕ ਛੂਹ ਨੂੰ..!!
ਉਸਤੋਂ ਬਿਨਾਂ ਇਹ ਸਾਹ ਵੀ ਨਾ ਕੰਮ ਦੇ ਨੇ
ਉਹ ਲਾਜ਼ਮੀ ਏ ਮੇਰੀ ਰੂਹ ਨੂੰ..!!

Title: Khid jawe mera dil || true love shayari || sacha pyar status