chehre te haasa dil vich chor e
gal taa koi hor e
ਚਿਹਰੇ ਤੇ ਹਾਸਾ ਦਿਲ ਵਿੱਚ ਚੋਰ ਏ
ਗੱਲ ਤਾਂ ਕੋਈ ਹੋਰ ਏ
chehre te haasa dil vich chor e
gal taa koi hor e
ਚਿਹਰੇ ਤੇ ਹਾਸਾ ਦਿਲ ਵਿੱਚ ਚੋਰ ਏ
ਗੱਲ ਤਾਂ ਕੋਈ ਹੋਰ ਏ
ਧੁੱਰਾਂ ਤੋਂ ਹੀ ਲੇਖ ਨੇ ਮਾੜੇ
ਕਿੱਥੇ ਟੱਕਰਦੇ ਸੁਨੇ ਰਾਹਾਂ ਚ
ਮੈਂ ਹੈਰਾਨ ਹਾਂ ਉਸਦੀ ਕਿਸਮਤ ਤੇ
ਜਿਹਦੀ ਰਾਤ ਗੁਜ਼ਰੇ ਉਹਦੀਆਂ ਬਾਹਾਂ ਚ
ਤਕਰਾਰ ਹੋਇਆ ਜ਼ਿੰਦਗੀ ਮੌਤ ਦਾ
ਤੇ ਮੌਤ ਦੀਆਂ ਨੀਤਾਂ ਸੁੱਚੀਆਂ ਸੀ
ਖੁੱਦ ਨੂੰ ਦਫ਼ਨ ਕਰਨ ਲੀ ਜ਼ਮੀਨ ਨਹੀ ਮਿਲੀ
ਤੇਰੇ ਪਿੰਡ ਕੀਮਤਾਂ ਉੱਚੀਆਂ ਸੀ
ਉੱਭਰਦਾ ਜ਼ਖਮ ਸੀ ਤੇਰੀ ਗਰਦਨ ਦਾ
ਹੋਰ ਬਹੁਤ ਨਿਸ਼ਾਨ ਹੋਊ ਤਨ ਉੱਤੇ
ਮੈਂ ਤਾਂ ਦਿਲੋਂ ਤੈਨੂੰ ਖੁਦਾ ਸੀ ਮੰਨਿਆ
ਛਾਈ ਖੁਦੀ ਰਹੀ ਤੇਰੇ ਮਨ ਉੱਤੇ
ਢਲ ਜਾਨੀ ਅੱਗ ਸ਼ਬਾਬ ਦੀ
ਹੋਰ ਕਿੰਨਾ ਗੁਮਾਨ ਕਰਲੇ ਗੀ
ਆਖਣ ਲੋਕ ਮੈਨੂੰ ਯਾਰ ਦਰਦਾਂ ਦਾ
ਏਦੂ ਵੱਧ ਵੀ ਕੀ ਨੁਕਸਾਨ ਕਰਲੇ ਗੀ
ਦੇਵਾਂ ਦਾਤ ਤੇਰੀ ਪ੍ਰਤੀਭਾ ਦੀ
ਮਤਲਬ ਵੀ ਪੂਰਾ ਕੀਤਾ ਤੇ ਰੀਝ ਵੀ
ਕਿਆ ਅਸੂਲ ਤੇਰੀ ਮੁਹੱਬਤ ਦਾ
ਮਰੀਦ ਵੀ ਬਣਾਇਆ ਤੇ ਮਰੀਜ਼ ਵੀ
ਰਾਤ ਨੇ ਵੀ ਤੇਰਾ ਸਾਥ ਦਿੱਤਾ
ਕਿੰਨਾ ਮਤਲਬੀ ਇਹ ਹਨੇਰਾ ਸੀ
ਦਿਲ ਨੂੰ ਪੁੱਛੀ ਕੈਸਾ ਸੀ ਵੇਲਾ
ਜਦ ਇਹ “ਯੁਵਰਾਜ” ਤੇਰਾ ਸੀ
Ik tara dujhe tare da gawah e
es duniyaa di bheed vich
dil da suna suna raah e
ਇਕ ਤਾਰਾ ਦੁਜੇ ਤਾਰੇ ਦਾ ਗਵਾਹ ਏ
ਇਸ ਦੁਨੀਆ ਦੀ ਭੀੜ ਵਿੱਚ
ਦਿਲ ਦਾ ਸੁਨਾ ਸੁਨਾ ਰਾਹ ਏ