Skip to content

CHHAD DILA MEREYAA | GHAINT TWO LINES

Shad dila meryaa dil de ke rog lawa lawega
even bekadre lokan piche kadar gawa lawenga

ਛੱਡ ਦਿਲਾ ਮੇਰਿਆ ਦਿਲ ਦੇ ਕੇ ਰੋਗ ਲਵਾ ਲਵੇਗਾਂ
ਐਵੇਂ ਬੇਕਦਰੇ ਲੋਕਾਂ ਪਿੱਛੇ ਕਦਰ ਗਵਾ ਲਵੇਂਗਾ

Title: CHHAD DILA MEREYAA | GHAINT TWO LINES

Best Punjabi - Hindi Love Poems, Sad Poems, Shayari and English Status


Punjabi thoughts || zindagi status

Kade kise di bewasi da mzak Na udao dosto,
Je zindagi mauka dewe ta ohi zindagi dhokha vi dindi hai🙌

ਕਦੇ ਕਿਸੇ ਦੀ ਬੇਵਸੀ ਦਾ ਮਜ਼ਾਕ ਨਾ ਉਡਾਓ ਦੋਸਤੋ,
ਜੇ ਜਿੰਦਗੀ ਮੌਕਾ ਦੇਵੇ ਤਾਂ ਉਹੀ ਜਿੰਦਗੀ ਧੋਖਾ ਵੀ ਦਿੰਦੀ ਹੈ🙌

Title: Punjabi thoughts || zindagi status


Khel kismat da || punjabi shayari

ਖੇਲ ਕਿਸਮਤ ਦਾ 

ਕਿਸਮਤ ਇਸ ਜਿੰਦ ਦੀ ਕਿਸ ਮੋੜ ਤੇ ਲੈ ਆਂਦੀ |

ਨਾਂ ਫੈਸਲਾ ਕੋਈ ਕਰ ਸਕੇ ਨਾ ਮੁੱਖ ਤੋਂ ਕੁੱਝ ਬੋਲਿਆ ਜਾਵੇ |

ਇਹ ਕਿਸਮਤ ਐਸੀ ਅਨੋਖੀ ਜੋ ਇਹ ਖੇਲ ਕਰਾਵੇ | 

ਨਾਂ ਹਾਸਾ ਮੁੱਖ ਤੋਂ ਨਿਕਲੇ ਨਾਂ ਅਸ਼ਕ ਦੀ ਧਾਰਾ ਬਹਿ |

ਸਿਸਕ ਸਿਸਕ ਕੇ ਮੰਨ ਰੋਵੇ ਅੰਦਰੋਂ ਦਰਦ ਐੱਸਾ ਪਾਵੇ |  

ਨਾਂ ਦਵਾ ਕੋਈ ਮਿਲ ਸਕੇ, ਨਾਂ ਕਿਸੇ ਵੈਦ ਕੋਲ ਜਾਇਆ ਜਾਵੇ |

ਲੱਗੀ ਇੱਕ ਅੱਗ ਅੰਦਰ ਜਿਸਦੀ ਲਾਟ ਐਸੀ ਦੁਰੰਦ੍ਰੁ ਹੋਵੇ

ਜੋ ਜਲਾ ਰਹੀ ਹੈ ਅੰਦਰੋਂ ਅੰਦਰ ਤੇ ਇਹਸਾਸ ਵੀ ਨਾ ਹੋਵੇ |

ਦੱਸ ਕਿਸ ਨਾਲ ਕਰੀਏ ਵਿਰਲਾਪ, 

ਦੱਸ ਕਿਸ ਨਾਲ ਲੜੀਏ ਝੁਠੇ ਬੋਲਾਂ ਨਾਲ, 

ਜੱਦ ਹੈ ਨਾਂ ਕੋਈ ਸੱਜਣ ਮਿੱਤਰ ਨਾਲ |

ਕਿਸ ਨਾਲ ਕਰੀਏ ਦੋਸਤੀ, ਕਿਸ ਨਾਲ ਕਰੀਏ ਬਾਤ |

ਨਾਂ ਕੋਈ ਕਿਸੇ ਨੂੰ ਸਮੱਝ ਰਿਹਾ, ਨਾਂ ਕਿਸੇ ਦੇ ਕੋਈ ਭਾਵਨਾ |

ਇਸ ਅਥਾਹ ਸਮੁੰਦ੍ਰ ਅੰਦਰ ਕੌਣ ਇੱਕ ਛੋਟੀ ਕਿਸਤੀ ਵੱਲ ਤੱਕ ਰਿਹਾ |

ਕਿਸਨੇ ਲਿੱਖਿਆ ਐਸਾ ਮੁਕੱਦਰ ਜ਼ਰਾ ਲੱਭ ਕੇ ਕੋਈ

ਮੈਨੂੰ ਦੱਸੇ |

ਫਿਰ ਪੂਛਾਂ ਉਸ ਤੋਂ ਇੱਕ ਬਾਰ ਮੈਂ ਨਿਮ੍ਰਤਾ ਵਿੱਚ ਭਿੱਜ ਕੇ,

ਕਿਉਂ ਜਿੰਦਗੀ ਨਹੀਂ ਹੈ ਅਸਾਨ, 

ਮੇਰੇ ਵਰਗੇ ਇੱਕ ਆਮ ਇਨਸਾਨ ਦੀ |

ਨਾਂ ਉਡਾਣ ਸਪਨਿਆ ਦੀ ਉੱਚੀ ਹੁੰਦੀ, 

ਨਾਂ ਅਸਮਾਨ ਦੀ ਛੋਹ ਹੈ ਪ੍ਰਾਪਤ ਹੋ ਪਾਂਦੀ | 

ਲੰਘ ਰਹੀ ਹੈ ਜਿੰਦਗੀ ਇਸ ਭੱਜ ਦੌੜ ਵਿੱਚ,

ਸਬਰ ਦਾ ਸਮਾਂ ਲੰਬਾ ਬਥੇਰਾ ਇੰਤਜ਼ਾਰ ਕਿੰਨਾ ਕਰੀਏ, 

ਪੱਲ ਪੱਲ ਮੁੱਕ ਰਹੀ ਇਹ ਜਾਨ ਹਰ ਰੋਜ਼, ਦੱਸ ਹੁਣ ਕੀ ਕਰੀਏ | ਦੱਸ ਹੁਣ ਕੀ ਕਰੀਏ ।

                                   …ਮਨਪ੍ਰੀਤ ਸਿੰਘ

Title: Khel kismat da || punjabi shayari