Skip to content

Darr tenu khohan da ❤️ || Punjabi shayari || Punjabi status || alone shayari

Tere hasseya di awaj sun jo khid da e mnn
Khide mann nu socha ch paunda e tenu khohan da darr..!!
Menu jinde jee maarda e prwah nhio karda
Mera sukun khohna chahunda e tenu khohan da darr..!!
Ajeeb jahi bechaini raata nu son nahi dindi
menu jarh to maar mukaunda e Tenu khohan da darr..!!
Jadd takk rehna mera pyar zinda
Mere andar rehna jionda e tenu khohan da darr..!!
Jaan ch jaan vi tere aun naal aundi e
Tenu paya v nahi e fir v staunda e tenu khohan da darr..!!
Lakha lok ne kol..pr je tu Na dikhe
Bhari mehfil ch v rwaunda e tenu khohan da darr..!!

ਤੇਰੇ ਹਾਸਿਆਂ ਦੀ ਆਵਾਜ ਸੁਣ ਜੋ ਖਿੜਦਾ ਏ ਮਨ
ਖਿੜੇ ਮਨ ਨੂੰ ਸੋਚਾਂ ਵਿੱਚ ਪਾਉਂਦਾ ਏ ਤੈਨੂੰ ਖੋਹਣ ਦਾ ਡਰ..!!
ਮੈਨੂੰ ਜਿਓੰਦੇ ਜੀਅ ਮਾਰਦਾ ਏ.. ਪਰਵਾਹ ਨਹੀਂਓ ਕਰਦਾ
ਮੇਰਾ ਸੁਕੂਨ ਖੋਹਣਾ ਚਾਹੁੰਦਾ ਏ ਤੈਨੂੰ ਖੋਹਣ ਦਾ ਡਰ..!!
ਅਜੀਬ ਜਿਹੀ ਬੇਚੈਨੀ ਰਾਤਾਂ ਨੂੰ ਸੌਣ ਨਹੀਂ ਦਿੰਦੀ
ਮੈਨੂੰ ਜੜ੍ਹ ਤੋਂ ਮਾਰ ਮੁਕਾਉਂਦਾ ਏ ਤੈਨੂੰ ਖੋਹਣ ਦਾ ਡਰ..!!
ਜਦ ਤੱਕ ਰਹਿਣਾ ਪਿਆਰ ਮੇਰਾ ਜ਼ਿੰਦਾ
ਮੇਰੇ ਅੰਦਰ ਰਹਿਣਾ ਜਿਓਂਦਾ ਤੈਨੂੰ ਖੋਹਣ ਦਾ ਡਰ..!!
ਜਾਨ ‘ਚ ਜਾਨ ਵੀ ਤੇਰੇ ਆਉਣ ਨਾਲ ਆਉਂਦੀ ਏ
ਤੈਨੂੰ ਪਾਇਆ ਵੀ ਨਹੀਂ ਏ ਫਿਰ ਵੀ ਸਤਾਉਂਦਾ ਏ ਤੈਨੂੰ ਖੋਹਣ ਦਾ ਡਰ..!!
ਲੱਖਾਂ ਲੋਕ ਨੇ ਕੋਲ..ਪਰ ਜੇ ਤੂੰ ਨਾ ਦਿਖੇੰ
ਭਰੀ ਮਹਿਫ਼ਿਲ ‘ਚ ਵੀ ਰਵਾਉਂਦਾ ਏ ਤੈਨੂੰ ਖੋਹਣ ਦਾ ਡਰ..!!

Title: Darr tenu khohan da ❤️ || Punjabi shayari || Punjabi status || alone shayari

Best Punjabi - Hindi Love Poems, Sad Poems, Shayari and English Status


Tere khayal || punjabi shayari || Sacha pyar shayari

Tereyan khyalan naal jado da soyeya
Jagda nhio kite vi hun..!!
Kaisa chandra rog lag gya
Dil lagda nhio kite vi hun..!!

ਤੇਰਿਆਂ ਖਿਆਲਾਂ ਨਾਲ ਜਦੋਂ ਦਾ ਸੋਇਆ
ਜਗਦਾ ਨਹੀਂਓ ਕਿਤੇ ਵੀ ਹੁਣ..!!
ਕੈਸਾ ਚੰਦਰਾ ਰੋਗ ਲੱਗ ਗਿਆ
ਦਿਲ ਲਗਦਾ ਨਹੀਂਓ ਕਿਤੇ ਵੀ ਹੁਣ..!!

Title: Tere khayal || punjabi shayari || Sacha pyar shayari


Kro sajjna na hor tusi deriyan || love punjabi shayari

Socha sadiyan tusa ne gheriyan😇
Asa kariyan udeekaa ne batheriyan😒..!!
Aao kol shad duniya de masle☺️
Karo sajjna na hor tusi deriyan😑..!!

ਸੋਚਾਂ ਸਾਡੀਆਂ ਤੁਸਾਂ ਨੇ ਘੇਰੀਆਂ😇
ਅਸਾਂ ਕਰੀਆਂ ਉਡੀਕਾਂ ਨੇ ਬਥੇਰੀਆਂ😒..!!
ਆਓ ਕੋਲ ਛੱਡ ਦੁਨੀਆਂ ਦੇ ਮਸਲੇ☺️
ਕਰੋ ਸੱਜਣਾ ਨਾ ਹੋਰ ਤੁਸੀਂ ਦੇਰੀਆਂ😑..!!

Title: Kro sajjna na hor tusi deriyan || love punjabi shayari