Punjabi meri maa hai
te kavita mere dil da skoon
Punjabi meri maa hai
te kavita mere dil da skoon
ਜੋ ਪ੍ਮਾਤਮਾਂ ਰਾਤ ਨੂੰ ਦਰੱਖਤਾਂ ਤੇ ਬੈਠੇ ਪੰਛੀਆਂ ਨੂੰ ਵੀ ਨੀਂਦ ਵਿੱਚ ਡਿੱਗਣ ਨਹੀਂ ਦਿੰਦਾ ਉਹ ਪ੍ਮਾਤਮਾਂ ਬੰਦੇ ਨੂੰ ਕਿਵੇਂ ਬੇਸਹਾਰਾ ਛੱਡ ਸਕਦਾ ਹੈ ਬੱਸ ਲੋੜ ਹੈ ਉਸ ਵਾਹਿਗੁਰੂ ਤੇ ਭਰੋਸਾ ਰੱਖਣ ਦੀ ਜੀ🙏
ਜੇ ਆਵੇਂ ਨਾ ਤੋੜ ਨਿਭਾਉਣੀ
ਅੱਖੀਆਂ ਕਦੀ ਨਾ ਲਾਈਏ ਜੀ
ਦਿਲ ਬਹਿਲਾ ਕੇ ਸਾਥ ਨਾ ਛੱਡੀਏ
ਚਾਹੇ ਜਿਉਂਦੇ ਜੀ ਮਰ ਜਾਈਏ ਜੀ
ਛੋਟੀਆਂ ਉਮਰਾਂ ਵਾਲਿਆਂ ਦਾ
ਵਸਾਹ ਕਦੇ ਨਾ ਖਾਈਏ ਜੀ
ਕੱਲ੍ਹ ਪਤਾ ਨਹੀਂ ਕੀ ਹੋਣਾ ਏ
ਅੱਜ ਜ਼ਿੰਦਗੀ ਖੂਬ ਹੰਢਾਈਏ ਜੀ
ਸੱਜਣ ਦੇਖਕੇ ਦਿਲ ਖ਼ੁਸ਼ ਕਰੀਏ
ਦੁਸ਼ਮਣ ਦੇਖ ਗੰਡਾਸਾ ਜੀ
ਰੋਹਬ ਪੂਰਾ ਅੱਖਾਂ ਵਿਚ ਰੱਖੀਏ
ਬਣਾਈਏ ਨਾ ਜੱਗ ਤਮਾਸ਼ਾਜੀ
ਮਾਪਿਆਂ ਨਾਲ ਜੁੜ ਕੇ ਰਹੀਏ
ਜਿਉਂ ਪੱਤਿਆਂ ਨਾਲ ਟਾਹਣੀ ਜੀ
ਇਕ ਵਾਰੀ ਲਾਕੇ ਨਾ ਛੱਡੀਏ
ਚਾਹੇ ਪਾਗਲ ਹੋ ਜੇ ਹਾਣੀ ਜੀ
ਸੜੀਏ ਨਾ ਐਵੇਂ ਅੱਗ ਵਾਗੂੰ
ਦਿਲ ਵਿਚ ਨੂਰ ਬਹਾਈਏ ਜੀ
ਜਿੰਦਗੀ ਥੋੜੇ ਸਮੇਂ ਦੀ ਹੈ ਜੋਤ
ਬਸ ਹੱਸ ਖੇਡ ਨਿਭਾਈਏ ਜੀ
ਜਿੰਦਗੀ ਥੋੜੇ ਸਮੇਂ ਦੀ ਹੈ ਜੋਤ
ਬਸ ਹੱਸ ਖੇਡ ਨਿਭਾਈਏ ਜੀ
✍.. Ranjot singh