ਦਿਲਾਸੇ ਦੇਂਦੇ ਹਾਂ ਝੁਠੇ ਆਪ ਨੂੰ
ਕੇ ਤੂੰ ਵੀ ਮੇਰਾ ਇੰਤਜ਼ਾਰ ਕਰਦਾ ਐਂ
ਤੇਰਿਆਂ ਤਸਵੀਰਾਂ ਨੂੰ ਦੇਖ ਸਾਡਾ
ਚੰਦ ਤੇ ਸੂਰਜ ਨਿਕਲ ਦਾ ਐਂ
ਤੇਰੇ ਸੱਬ ਵਾਦੇ ਝੁਠੇ ਨਿਕਲ਼ੇਂ
ਤੇਰੇ ਤਾਂ ਦਿਲ ਚ ਫ਼ਰੇਬ ਸੀ
ਅਸੀਂ ਤੈਨੂੰ ਆਪਣਾ ਸਮਝਦੇ ਰਹੇ
ਤੇਰੇ ਤਾਂ ਦਿਲ ਚ ਹਨੇਰ ਸੀ
ਤੂੰ ਮੇਰੇ ਖੁਆਬਾਂ ਵਿੱਚ ਮੇਰੇ ਨਾਲ ਚਲਦਾ ਐਂ
ਏਹ ਸੋਚ ਵਿੱਚ ਮੇਰਾ ਚੰਦ ਤੇ ਸੂਰਜ ਨਿਕਲ ਦਾ ਐਂ
ਸਬਰ ਨਹੀਂ ਪਿਆਰ ਦਾ
ਬੇਸਬਰ ਤੇਰੇ ਕਰਕੇ ਹੋ ਗਏ
ਦੁਖ ਪਿਆਰ ਦੇ ਨਹੀਂ ਦੇਖੇ ਸੀ
ਅੱਜ ਤੇਰੇ ਕਰਕੇ ਅਖਾਂ ਵਿਚ ਹੰਜੂ ਰਖ ਸੋ ਗਏ
ਹਰ ਪਲ ਤੇਰੇ ਨਾਲ ਬਿਤਾਇਆ ਮੇਰੀ ਅਖਾਂ ਵਿੱਚ ਖਲਦਾ ਐਂ
ਤੈਨੂੰ ਕੀ ਪਤਾ ਤੇਰੀਆਂ ਸੋਚਾਂ ਵਿਚ
ਮੇਰਾ ਚੰਦ ਤੇ ਸੂਰਜ ਨਿਕਲ ਦਾ ਐਂ
ਤੂੰ ਦੂਰ ਤਾਂ ਹੈਂ ਪਰ ਦੂਰ ਤੂੰ ਮੈਨੂੰ ਲਗਦਾ ਨੀ
ਹਰ ਵੇਲੇ ਚੇਹਰਾ ਤੇਰਾ ਹੀ ਦਿਸਦਾ ਐਂ
ਅਸੀਂ ਤਾਂ ਨਿਭਾਏ ਬੈਠੇ ਸੀ
ਤਾਂ ਏਹ ਪਿਆਰਾ ਨੂੰ ਅਜ਼ਮਾਉਣ ਦਾ ਸ਼ੋਕ ਦੱਸ ਕਿਸਦਾ ਐਂ
ਤੇਰੇ ਇੰਤਜ਼ਾਰ ਚ ਮੇਰਾ ਸਮਾਂ ਨਿਕਲ਼ਦਾ ਐਂ
ਤੈਨੂੰ ਕੀ ਪਤਾ ਤੇਰੀਆਂ ਸੋਚਾਂ ਵਿਚ
ਮੇਰਾ ਚੰਦ ਤੇ ਸੂਰਜ ਨਿਕਲ ਦਾ ਐਂ
—ਗੁਰੂ ਗਾਬਾ