Mein meeh ban tere te var jawa,
Ikalla ikalla saah tere naam kar jawa,
Tere sare dukh mein jar jawa,
Tere te aayi maut mein Mar jawa..
ਮੈ ਮੀਂਹ ਬਣ ਤੇਰੇ ‘ਤੇ ਵਰ ਜਾਵਾਂ,
ਇਕੱਲਾ ਇਕੱਲਾ ਸਾਹ ਤੇਰੇ ਨਾਮ ਕਰ ਜਾਵਾਂ,
ਤੇਰੇ ਸਾਰੇ ਦੁੱਖ ਮੈਂ ਜਰ ਜਾਵਾਂ,
ਤੇਰੇ ‘ਤੇ ਆਈ ਮੌਤ ਮੈਂ ਮਰ ਜਾਵਾਂ..
Kaash kade ta tadap meri mehsus ohnu hundi
Ohne zehan ch vi mere layi pyar aaya hunda..!!
Kde ta oh parh paunda chehre di khamoshi nu
Kaash rondeya nu kade ohne gal laya hunda..!!
ਕਾਸ਼ ਕਦੇ ਤਾਂ ਤੜਪ ਮੇਰੀ ਮਹਿਸੂਸ ਓਹਨੂੰ ਹੁੰਦੀ
ਓਹਦੇ ਜ਼ਹਿਨ ‘ਚ ਵੀ ਮੇਰੇ ਲਈ ਪਿਆਰ ਆਇਆ ਹੁੰਦਾ..!!
ਕਦੇ ਤਾਂ ਉਹ ਪੜ੍ਹ ਪਾਉਂਦਾ ਚਿਹਰੇ ਦੀ ਖਾਮੋਸ਼ੀ ਨੂੰ
ਕਾਸ਼ ਰੋਂਦਿਆਂ ਨੂੰ ਕਦੇ ਉਹਨੇ ਗਲ ਲਾਇਆ ਹੁੰਦਾ..!!