us sohni da khawaab
na jehn jo kade jaana
maut ton baad v
is pagal shayar ne
lagda ohda hi bannke rehna
ਉਸ ਸੋਹਣੀ ਦਾ ਖਵਾਬ
ਨਾ ਜ਼ਹਿਨ ਚੋਂ ਕਦੇ ਜਾਣਾ
ਮੌਤ ਤੋਂ ਬਾਅਦ ਵੀ
ਇਸ ਪਾਗਲ ਸ਼ਾਇਰ ਨੇ
ਲਗਦਾ ਓਹਦਾ ਹੀ ਬਣਕੇ ਰਹਿਣਾ
ਓ ਮੈਨੂੰ ਛੱਡ ਗਈ ਯਕੀਨ ਨੀ ਹੋ ਰਿਹਾ,
ਜੋ ਮੈਨੂੰ ਯਾਦ ਦਿਵਾਉਂਦੀ ਸੀ ਤੂੰ ਮੇਰਾ,
ਇਕ ਸੂਟ ਉਹਨੂੰ ਬੜਾ ਜਚਦਾ ਸੀ,
ਪਰ ਰੰਗ ਨੀ ਦਸ ਹੋਣਾ,
ਆਉਂਦੀਆਂ ਗਰਮੀਆਂ ਚ ਛੱਡ ਗਈ ਸੀ ਉਹ,
ਪਰ ਸਾਲ ਨੀ ਦਸ ਹੋਣਾ,
ਮੇਰੇ ਘਰ ਤੋਂ ਉਹਦੇ ਘਰ ਦਾ ਬਸ 3 ਕ ਘੰਟੇ ਦਾ ਰਸਤਾ ਸੀ,
ਪਰ ਪਿੰਡ ਨੀ ਦਸ ਹੋਣਾ,
ਵਿਚ ਪਹਾੜਾਂ ਦੇ ਉਹਦਾ ਪਿੰਡ,
ਪਰ ਸਹਿਰ ਨੀ ਦਸ ਹੋਣਾ
ਰੰਗ ਗੋਰਾ , ਬਿੱਲੀ ਅੱਖ, 5″2 ਇੰਚ ਦੀ ਸੀ,
ਪਰ ਨਾਮ ਨੀ ਦਾ ਦਸ ਹੋਣਾ,
ਮੇਰੇ ਇਸਕੇ ਨੂੰ ਉਹਦੀਆ ਆਂਦਰਾ ਦਾ ਦੇਣਾ ਸੇਕਾ ਰਹਿੰਦਾ ਏ,
ਮੇਰੇ ਇਸਕੇ ਨੂੰ ਉਹਦੀਆ ਆਂਦਰਾ ਦਾ ਦੇਣਾ ਸੇਕਾ ਰਹਿੰਦਾ ਏ
ਮੇਰੀ ਧੀ ਚੋ ਕਦੇ ਕਦੇ ਉਹਦਾ ਭੁਲੇਖਾ ਪੈਂਦਾ ਏ,
ਮੇਰੀ ਧੀ ਚੋ ਕਦੇ ਕਦੇ ਉਸ ਮਰਜਾਣੀ ਦਾ ਭੁਲੇਖਾ ਪੈਂਦਾ ਏ,