ਮੇਰੇ ਪ੍ਰਤੀ ਗੰਦੀ ਸੋਚ ਰੱਖਣ ਵਾਲੇ ਕੋਈ ਹੋਰ ਨੇ,
ਤੇ ਸਮਝਾਇਆ ਮੈਨੂੰ ਜਾਂਦੈ ਕਿਉਂ ਕਿਉਂਕਿ ਮੈਂ ਕੁੜੀ ਆਂ ..
ਮੇਰੇ ਨਾਲ ਗੁਨਾਹ ਕਰਨ ਵਾਲੇ ਸ਼ਰ੍ਹੇਆਮ ਘੁੰਮਦੇ ਨੇ,
ਤੇ ਮੈਨੂੰ ਕੈਦੀ ਬਣਾਇਆ ਜਾਂਦਾ ਏ,ਕਿਉਂਕਿ ਮੈਂ ਇੱਕ ਕੁੜੀ ਆਂ ..
ਮੈਨੂੰ ਹੱਕ ਤਾਂ ਹੈਗਾ ਡਿਗਰੀਆਂ ਤੱਕ ਪੜ੍ਹਾਈ ਕਰਨ ਦਾ,
ਪਰ ਮੈਂ ਸੁਪਨੇ ਆਪਣੀ ਮਰਜ਼ੀ ਨਾਲ ਹੀ ਸਜਾ ਨਹੀ ਸਕਦੀ,ਕਿਉਂਕਿ ਮੈਂ ਕੁੜੀ ਆਂ ..
ਨਵੇਂ ਨਵੇਂ ਕੱਪੜੇ ਖਰੀਦਣ ਦਾ ਹੱਕ ਮੈਨੂੰ ਵੀ ਦਿੱਤਾ ਏ
ਪਰ ਮੈਂ ਆਪਣੀ ਮਰਜ਼ੀ ਦਾ ਪਹਿਰਾਵਾ ਨਹੀਂ ਪਾ ਸਕਦੀ,ਕਿਉਂਕਿ ਮੈਂ ਕੁੜੀ ਆਂ..
ਮੈਂ ਕੀ ਕਰਨਾ ਕੀ ਨਹੀਂ ਕਰਨਾ ਇਹ ਮੈਨੂੰ ਦੁਨੀਆਂ ਪੈਰ ਪੈਰ ਤੇ ਸਮਝਾਉਂਦੀ ਏ,ਕਿਉਂਕਿ ਮੈਂ ਕੁੜੀ ਆਂ
ਮੈਨੂੰ ਪਿਆਰ ਮੁਹੱਬਤ ਨਾਲ ਰਹਿਣਾ ਸਿਖਾਇਆ ਜਾਂਦਾ ਏ
ਪਰ ਮੈਂ ਪਿਆਰ ਦੀਆਂ ਬਾਤਾਂ ਨਹੀ ਪਾ ਸਕਦੀ,ਕਿਉਂਕਿ ਮੈਂ ਕੁੜੀ ਆਂ..