main ik shikra yaar banayeaohde sir te kalgi
te ohde pairi jhanjhar
o chog chugeenda aayea
ik ohde roop di dhup teekheri
O dooja mehkan da tirhayea
Teejha ohda rang gulabi
o kisi gori maa da jayea
Ishqe da ik palang nawari
ve assan channania vich dhayea
tan di chadar ho gai maili
os pair ya palgi paya
dukhan mere naina de koye
te vich harh hanjuaan da aayea
sari raat gai vich sochan,
us ae ki zulam kamayea
subha savere layni vattna
ve assa mal mal os navayea
Dehi de vichon niklan chingaan
ni saadha hath gaya kumlaya
Choori kuttan tan o khanda nahi
ve assan dil da mas khawayea
Ik udaari aisi mari
o murr vatni na aayea
Me ik shikra yaar banayea …maye ni
ਮਾਏ ਨੀ ਮਾਏ
ਮੈਂ ਇਕ ਸਿਕਰਾ ਯਾਰ ਬਣਾਇਆਉਹਦੇ ਸਿਰ ਤੇ ਕਲਗੀ
ਤੇ ਉਹਦੇ ਪੈਰੀਂ ਝਾਂਜਰ
ਓ ਚੋਗ ਚੋਗੀਂਦਾ ਆਇਆ
ਇਕ ਉਹਦੇ ਰੂਪ ਦੀ ਧੁਪ ਤਿਖੇਰੀ
ਓ ਦੂਜਾ ਮਹਿਕਾਂ ਦਾ ਤਿਰਹਾਇਆ
ਤੀਜਾ ਉਹਦਾ ਰੰਗ ਗੁਲਾਬੀ
ਓ ਕਿਸੇ ਗੋਰੀ ਮਾਂ ਦਾ ਜਾਇਆ
ਇਸ਼ਕੇ ਦਾ ਇਕ ਪਲੰਘ ਨਵਾਰੀ
ਵੇ ਅਸਾਂ ਚਾਨਣੀਆਂ ਵਿੱਚ ਡਾਇਆ
ਤਨ ਦੀ ਚਾਦਰ ਹੋ ਗਈ ਮੈਲੀ
ਉਸ ਪੈਰ ਜਾਂ ਪਲਗੀ ਪਾਇਆ
ਦੁਖਾਂ ਮੇਰੇ ਨੈਣਾਂ ਦੇ ਕੋਏ
ਤੇ ਵਿੱਚ ਹੜ ਹੰਝੂਆਂ ਦਾ ਆਇਆ
ਸਾਰੀ ਰਾਤ ਗਈ ਵਿੱਚ ਸੋਚਾਂ
ਉਸ ਏ ਕੀ ਜੁਲਮ ਕਮਾਇਆ
ਸੁਬਾਹ ਸਵੇਰੇ ਲੈਣੀ ਵਟਣਾ
ਵੇ ਅਸਾਂ ਮਲ ਮਲ ਓਸ ਨਾਵਾਇਆ
ਦੇਹੀ ਦੇ ਵਿਚੋਂ ਨਿਕਲਣ ਚਿੰਗਾਂ
ਨੀ ਸਾਡਾ ਹੱਥ ਗਿਆ ਕੁਮਲਾਇਆ
ਚੂਰੀ ਕੁਟਾਂ ਤਾਂ ਓ ਖਾਂਦਾ ਨਾਹੀ
ਵੇ ਅਸਾਂ ਦਿਲ ਦਾ ਮਾਸ ਖਵਾਇਆ
ਇਕ ਉਡਾਰੀ ਐਸੀ ਮਾਰੀ
ਓ ਮੁੜ ਵਤਨੀ ਨਾ ਆਇਆ
Mother hey mother
I befriended a hawkA plume on his head
and bells on his feet
he came pecking for grain
one, his beauty was as sharp as perfumes
and 2nd, was thirsty fragrance
3rd his color was the color of rose
born from a fair mother
I laid a bed of love
in the moon light
my body sheet was stained
the instant he laid his foot on my bed
corners of my eyes hurt
and a flood of tears engulfed me
all night went thinking
whats he did this to me
early in the morning, with VATTNA (cleansing skin paste)
I scrubbed and bathed my body
but embers kept bursting out
and my hands flagged
Prepared choorma but he doesnt eat
I gave him the flesh of my heart
he took such a takeoff
never came back home
I befriended a hawk … mother
AWESOME BOOK BY SHIV KUMAR BATALVI: