Skip to content

Ishq de haare || sad kavita

asi ishq de haare
saanu ds aakhir kehde sahaare
asi mohobat vich malang fakeer hoye
saade apne aa lai rakeeb hoye
asi taa shikar v ohna shikaareyaa de haa
jo roohaa nu ishq ch paa bedardi naal chaare

ਅਸੀਂ ਇਸ਼ਕ ਦੇ ਹਾਰੇ
ਸਾਨੂੰ ਦੱਸ ਆਖਿਰ ਕਿਹਦੇ ਸਹਾਰੇ
ਅਸੀਂ ਮਹੋਬਤ ਵਿਚ ਮਲੰਗ ਫ਼ਕੀਰ ਹੋਏ
ਸਾਡੇ ਆਪਣੇ ਆ ਲਈ ਰਕੀਬ ਹੋਏ
ਅਸੀਂ ਤਾਂ ਸ਼ਿਕਾਰ ਵੀ ਓਹਣਾ ਸ਼ਿਕਾਰੀਆਂ ਦੇ ਹਾਂ
ਜੋਂ ਰੂਹਾਂ ਨੂੰ ਇਸ਼ਕ ਚ ਪਾ ਬੇਦਰਦੀ ਨਾਲ ਚਾਰੇ
—ਗੁਰੂ ਗਾਬਾ 🌷

Title: Ishq de haare || sad kavita

Best Punjabi - Hindi Love Poems, Sad Poems, Shayari and English Status


Two line punjabi shayari || true love shayari || ghaint status

Two line punjabi shayari || Pai gyi nizat dard gehre utte
Tiki jad di nazar e tere chehre utte..!!
Pai gyi nizat dard gehre utte
Tiki jad di nazar e tere chehre utte..!!

Title: Two line punjabi shayari || true love shayari || ghaint status


ਖੌਫਨਾਕ ਦਰਿਸ਼ || puNJABI poetry

ਖੌਫਨਾਕ ਇਹ ਮੰਜ਼ਿਰ ਫੈਲਿਆ 
ਖੌਫਨਾਕ ਇਹ ਰਾਸਤੇ 
ਚਹੁੰ ਪਾਸਿਓਂ ਤੋਂ ਆ ਰਹੀਆਂ 
ਹਜਾਰੋਂ ਦਰਦ ਭਰੀਆਂ ਆਵਾਜ਼ਾਂ 
ਬੱਦਲਾਂ ਦਾ ਰੰਗ ਵੀ ਕਿਸੇ ਕਾਲੇ ਸਾਏ ਵਾਂਗੂ ਲੱਗ ਰਿਹਾ 
ਜਿਵੇਂ ਨੀਲੀ ਅਸਮਾਨ ਦੀ ਚਾਦਰ ਨੂੰ ਕੋਈ ਕਾਲੀ ਛਾਂ ਨਾਲ ਢੱਕ ਰਿਹਾ 
ਗੜਗੜਾਹਟ ਐਸੀ ਭਿਆਨਕ
ਜੋ ਇੰਨਾ ਕਾਲੇ ਬੱਦਲਾਂ ਤੋਂ ਆ ਰਹੀ 
ਕੰਬ ਰਿਹਾ ਹਰ ਕੋਈ 
ਜਿਸਦੇ ਵੀ ਕਨਾਂ ਵਿੱਚ ਜਾ ਰਹੀ 
ਖੜਾਕਾ ਐਸਾ ਬਿਜਲੀ ਦਾ ਜੋ ਧਰਤੀ ਤੇ ਡਿੱਗ ਰਿਹਾ 
ਜਿਵੇਂ ਕਰ ਰਹੀ ਹੋਵੇ ਸਵਾਗਤ 
ਕਿਸੇ ਦੈਂਤ ਦੇ ਆਣ ਦਾ 
ਦਰਿਆਵਾਂ ਦਾ ਪਾਣੀ ਐਸੀਆਂ ਉੱਚੀਆਂ ਛਾਲਾਂ ਮਾਰ ਰਿਹਾ 
ਇੰਜ ਲੱਗੇ ਜਿਵੇਂ ਕੋਈ ਭਿਆਨਕ ਰਾਕਸ਼ਸ ਹੈ ਆ ਰਿਹਾ 
ਸਮੁੰਦ੍ਰ ਨੇ ਵੀ ਆਪਣਾ ਰੁਦ੍ਰ ਰੂਪ ਧਾਰ ਲਿਆ 
ਰਾਕਸ਼ਸ ਵੀ ਆਪਣੀ ਪੂਰੀ ਵਾਹ ਨਾਲ 
ਸਮੁੰਦ੍ਰ ਦੀਆਂ ਹੱਦਾਂ ਤੋੜ ਰਿਹਾ 
ਪਲ ਭਰ ਵਿੱਚ ਹੋ ਰਿਹਾ ਸਫਾਇਆ ਇਸ ਤਰਾਂ 
ਜਿਵੇਂ ਨਾਮੋ ਨਿਸ਼ਾਨ ਨਾ ਰਿਹਾ ਹੋਵੇ 
ਉੱਚੀਆਂ ਇਮਾਰਤ ਦੇ ਵਜ਼ੂਦ ਦਾ
ਐਸੀ ਪਰਲੋ ਜੋ ਕੁੱਛ ਰੋਂਦ ਰਹੀ 
ਮਾਨੋ ਧਰਤੀ ਉਪਰੋਂ ਕੋਈ ਭਾਰ ਘਟਾ ਰਹੀ 
ਹੁਣ ਨਾਂ ਕੋਈ ਸਿਆਣਪ ਨਾ ਚਲਾਕੀ ਕੰਮ ਆ ਰਹੀ 
ਰੁੜ ਰਹੇ ਨੇ ਕਈ ਜੀਅ ਪਾਣੀ ਚੇ
ਇੱਕ ਮਿੱਟੀ ਦਾ ਬਾਵਾ ਬਣ ਕੇ
ਮਿੱਟੀ ਦਾ ਬਾਵਾ ਬਣ ਕੇ  

Title: ਖੌਫਨਾਕ ਦਰਿਸ਼ || puNJABI poetry