
ਬਸ ਇੱਕ ਤੁਪਕਾ ਬਿਆਨ ਕੀਤਾ ਸੀ ਉਸਨੂੰ
ਤੇ ਉਸਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ..
ਮਨ ‘ਚ ਸਵਾਲ ਆਉਂਦਾ ਏ
ਜੇ ਪੂਰਾ ਸਮੁੰਦਰ ਬਿਆਨ ਕੀਤਾ ਜਾਵੇ ਤਾਂ ਉਸਦਾ ਕੀ ਹਾਲ ਹੋਵੇਗਾ..”
ਜੋ ਸੀ ਮੈਂ ਓਹ ਤਾਂ ਮੈਂ ਰਿਹਾ ਨੀਂ
ਅਪਣੇ ਆਪ ਨੂੰ ਬਦਲਿਆ
ਤੇਨੂੰ ਤਾ ਕੁਝ ਕਿਹਾ ਨੀ
ਰਾਵਾਂ ਹੁਣ ਦੋਹਾਂ ਦੀ ਅਲਗ ਹੈ
ਮੰਜ਼ਿਲ ਦਾ ਰਾਹ ਦੋਹਾਂ ਦਾ ਇੱਕ ਰਿਹਾ ਨੀ
ਸਚ ਹੀ ਤਾ ਕਿਤਾ ਮੈਂ
ਝੁਠ ਤਾਂ ਕੁਝ ਕਿਹਾ ਨੀ
ਹੁਣ ਨੀ ਮਿਲਣਾ ਕਦੇ ਵੀ
ਮੈਂ ਦਰਦ ਤੇਰੇ ਨੂੰ ਹੋਰ ਸੀ ਨੀ ਸਕਦਾ
ਤੇਰੇ ਹੋਣ ਤੇ ਸ਼ਾਹ ਲੇਨਾਂ ਔਖਾ
ਤੇਰੀ ਮੋਜੁਦਗੀ ਚ ਮੈਂ ਜੀ ਨੀ ਸਕਦਾ
ਹੁਣ ਬੱਸ ਕਰ ਐਹ ਗਲਾਂ ਤੇਰੀ
ਮੈਂ ਹੋਰ ਦਰਦ ਸੀ ਨੀ ਸਕਦਾ
ਜਿਨ੍ਹਾਂ ਨੂੰ ਵੀ ਡਂਗੇਆ ਤੂੰ ਜਿਉਂਦਾ ਓਹ ਰਿਹਾ ਨੀ
ਸਚ ਹੀ ਤਾ ਕਿਤਾ ਮੈਂ ਝੁਠ ਤਾਂ ਕੁਝ ਕਿਹਾ ਨੀ
—ਗੁਰੂ ਗਾਬਾ 🌷