Roj di zindagani vich jhooth aam ho gya
do bol ne ajehe jinnu kehke lagge sukoon mil gya
chal koi na hunda te baaki chal shukar e rab da
adhiyaa ne baata hun kehdhi ton me parda chaka
ਰੋਜ਼ ਦੀ ਜ਼ਿੰਦਗਾਨੀ ਵਿੱਚ ਝੂੱਠ ਆਮ ਹੋ ਗਿਆ,
ਦੋ ਬੋਲ ਨੇ ਅਜਿਹੇ ਜਿਨੂੰ ਕਹਿਕੇ ਲੱਗੇ ਸੁਕੂਨ ਮਿਲ ਗਿਆ।
ਚੱਲ ਕੋਈ ਨਾ ਹੁੰਦਾ ਤੇ ਬਾਕੀ ਚੱਲ ਸ਼ੁੱਕਰ ਏ ਰੱਬ ਦਾ,
ਬੜੀਆਂ ਨੇ ਬਾਤਾਂ ਹੁਣ ਕਿਹੜੀ ਤੋਂ ਮੈਂ ਪਰਦਾ ਚੱਕਾ।
✍️ ਸੁਦੀਪ ਮਹਿਤਾ
kujh lafz hor kehnu nu baki c
kujh dil de haal sunane baki c
par oh bin sune
alwida keh mudh gaye
do hor hanju mere naina chon kir gaye
me socheya c
oh ik waar taan mudh takega
pola jeha muskura
milan di aas fir rakhega
par koi mul na piya
bitaye pallan da
jad oh sare sunehri pal
ohde jehn chon mitt gaye
do hor hanju mere naina chon kir gaye
gagan kamla kwaab szaa baitha c zindagi da
eve saah bna baitha c ohnu zindagi da
ohdi bholi jehi soorat nu jad vehnde vehnde
parde mere naina ton gir gaye
to hor hanju naina mereyaan cho
lahu ban kir gaye
to hor hanju naina mereyaan cho
lahu ban kir gaye
ਕੁਝ ਲਫਜ਼ ਹੋਰ ਕਹਿਣੇ ਨੂੰ ਬਾਕੀ ਸੀ
ਕੁਝ ਦਿਲ ਦੇ ਹਾਲ ਸੁਣਾਉਣੇ ਬਾਕੀ ਸੀ
ਪਰ ਉਹ ਬਿਨ ਸੁਣੇ
ਅਲਵੀਦਾ ਕਹਿ ਮੁੜ ਗਏ
ਦੋ ਹੋਰ ਹੰਝੂ ਮੇਰੇ ਨੈਣਾਂ ਚੋਂ ਕਿਰ ਗਏ
ਮੈਂ ਸੋਚਿਆ ਸੀ
ਉਹ ਇਕ ਵਾਰ ਤਾਂ ਮੁੜ ਤੱਕੇਗਾ
ਪੋਲਾ ਜਿਹਾ ਮੁਸਕੁਰਾ
ਮਿਲਣ ਦੀ ਆਸ ਫਿਰ ਰੱਖੇਗਾ
ਪਰ ਕੋਈ ਮੁਲ ਨਾ ਪਿਆ
ਬਿਤਾਏ ਪਲਾਂ ਦਾ
ਜਦ ਉਹ ਸਾਰੇ ਸੁਨਹਿਰੀ ਪਲ
ਉਹਦੇ ਜ਼ਿਹਨ ਚੋਂ ਮਿਟ ਗਏ
ਦੋ ਹੋਰ ਹੰਝੂ ਮੇਰੇ ਨੈਣਾਂ ਚੋਂ ਕਿਰ ਗਏ
ਗਗਨ ਕਮਲਾ ਖਵਾਬ ਸਜਾ ਬੈਠਾ ਸੀ ਜ਼ਿੰਦਗੀ ਦਾ
ਐਂਵੇ ਸਾਹ ਬਣਾ ਬੈਠਾ ਸੀ ਉਹਨੂੰ ਜ਼ਿੰਦਗੀ ਦਾ
ਉਹਦੀ ਭੋਲੀ ਜੇਹੀ ਸੂਰਤ ਨੂੰ ਜਦ ਵੇਹੰਦੇ ਵੇਹੰਦੇ
ਪਰਦੇ ਮੇਰੇ ਨੈਣਾਂ ਤੋਂ ਗਿਰ ਗਏ
ਦੋ ਹੋਰ ਹੰਝੂ ਨੈਣਾਂ ਮੇਰਿਆਂ ਚੋਂ
ਲਹੂ ਬਣ ਕਿਰ ਗਏ
ਦੋ ਹੋਰ ਹੰਝੂ ਨੈਣਾਂ ਮੇਰਿਆਂ ਚੋਂ
ਲਹੂ ਬਣ ਕਿਰ ਗਏ