Tere jaan ton baad kaun rokda dil nu
ji bhar k barbaad kita is dil ne mainu
ਤੇਰੇ ਜਾਣ ਤੋਂ ਬਾਅਦ ਕੌਣ ਰੋਕਦਾ ਦਿਲ ਨੂੰ
ਜੀ ਭਰ ਕੇ ਬਰਬਾਦ ਕੀਤਾ ਇਸ ਦਿਲ ਨੇ ਮੈਨੂੰ
Tere jaan ton baad kaun rokda dil nu
ji bhar k barbaad kita is dil ne mainu
ਤੇਰੇ ਜਾਣ ਤੋਂ ਬਾਅਦ ਕੌਣ ਰੋਕਦਾ ਦਿਲ ਨੂੰ
ਜੀ ਭਰ ਕੇ ਬਰਬਾਦ ਕੀਤਾ ਇਸ ਦਿਲ ਨੇ ਮੈਨੂੰ
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |