ਤਮਾਸ਼ਾ ਵੇਖ ਖੁਸ਼ ਹੁੰਦੀ ਦੁਨੀਆ
ਕੋਲ ਖੜ ਕੇ ਵੀ ਨਾ ਕਰਦੀ ਸਹਾਇਤਾ
ਮਦਾਰੀ ਬਣ ਗਿਆ ਇੱਥੇ ਰੁਪਿਆ
ਨੱਚਣ ਲਾਤਾ ਇੱਥੇ ਬਥੇਰਿਆਂ ਸਾਹੂਕਾਰਾਂ
ਅੱਜਕਲ ਦਾਨ ਬਣ ਗਿਆ ਸਿਰਫ਼ ਸੋਸ਼ਾ
ਰੱਬ ਦੀ ਜਗ੍ਹਾ ਤੇ ਕਰਦੇ ਮਾਣ ਪੱਦਵੀਆਂ ਦਾ
ਅਖਬਾਰ ਵਿੱਚ ਤਸਵੀਰ ਹੋਵੇ ਪਾਗ਼ਲ ਏ ਬੰਦਿਆਂ
ਨੱਚਦੀ ਲਾਜ਼ਮੀ ਦੁਨੀਆ ਨਾਲ ਹਿਸੇਦਾਰ ਪੈਸਾ
ਯਾਰੀ ਰਿਸ਼ਤੇਦਾਰੀ ਦਾ ਮਹੱਤਵ ਹੋ ਗਿਆ ਫਿੱਕਾ
ਅੱਜ ਦੇ ਯੁੱਗ ਵਿੱਚ ਦੱਸ ਖ਼ਾ ਕਿ ਨਹੀਂ ਵਿਕਦਾ
ਪ੍ਰਤਿਸ਼ਠਾ ਪੂਰਵਜਾਂ ਦੀ ਜਵਾਨਾਂ ਕਿਉਂ ਉਜਾੜ ਰਿਆ
ਨਬੇੜਾ ਤੇਰੇ ਹੰਕਾਰ ਦਾ ਇਨਸਾਨਾਂ ਇੱਕੋ ਵਾਰੀ ਹੋ ਜਾਣਾ
ਢਾਡੀਆਂ ਪ੍ਰੀਤਾਂ ਲਾਕੇ ਕਲ਼ਮ ਮੇਰੀ ਨਿੱਖਰੀ
ਵਿਕਾਉ ਨਹੀਂ ਨਾ ਲਫ਼ਜ਼ ਜੋ ਕਟੌਤੀ ਵਿੱਚ ਲੱਗ ਜਾਣ
ਸੱਚੀਆਂ ਦੀ ਗੁਹਾਰ ਨੂੰ ਰੱਬ ਹਮੇਸ਼ਾ ਦਿੰਦਾ ਮੰਜ਼ੂਰੀ
ਦਾਇਰੇ ਵਿੱਚ ਰਹਿਕੇ ਸੱਦਾ ਵਿਚਾਰ ਪੇਸ਼ ਕਰਦਾ ਖੱਤਰੀ
ਸੁਦੀਪ ਮਹਿਤਾ (ਖੱਤਰੀ)