Skip to content

Khudgarzi da mausam || sad Punjabi shayari || sad status

 

Waqt beeteya ja reha hai😑
Bharosa jiwe har pal tere te🙏
Tu Eda da mausam ban beeteya khudgarzi da🙌
Jiwe barsaat hoyi Howe sirf mere te💔

ਵਕ਼ਤ ਬੀਤਿਆ ਜਾ ਰਿਹਾ ਹੈ😑
ਭਰੋਸਾ ਜਿਵੇਂ ਹਰ ਪਲ ਤੇਰੇ ਤੇ🙏
ਤੂੰ ਇਦਾਂ ਦਾ ਮੋਸਮ ਬਣ ਬਿਤਿਆ ਖੁਦਗਰਜ਼ੀ ਦਾ🙌
ਜਿਵੇਂ ਬਰਸਾਤ ਹੋਈ ਹੋਵੇ ਸਿਰਫ਼ ਮੇਰੇ ਤੇ💔

 

Title: Khudgarzi da mausam || sad Punjabi shayari || sad status

Best Punjabi - Hindi Love Poems, Sad Poems, Shayari and English Status


Dardan de kaidi || heart broken shayari

Asi pinjre dardan de kaidi haan
Sanu haase na thiaunde ne..!!
Sade dil vi ghere udaasiyan ne
Nam akhan te bull muskaunde ne..!!

ਅਸੀਂ ਪਿੰਜਰੇ ਦਰਦਾਂ ਦੇ ਕੈਦੀ ਹਾਂ
ਸਾਨੂੰ ਹਾਸੇ ਨਾ ਥਿਆਉਂਦੇ ਨੇ..!!
ਸਾਡੇ ਦਿਲ ਵੀ ਘੇਰੇ ਉਦਾਸੀਆਂ ਨੇ
ਨਮ ਅੱਖਾਂ ਤੇ ਬੁੱਲ੍ਹ ਮੁਸਕਾਉਂਦੇ ਨੇ..!!

Title: Dardan de kaidi || heart broken shayari


Kudrat || Punjabi poetry

ਮੈਂ ਦੇਖ ਰਿਹਾ ਸੀ ਇਹ ਕੁਦਰਤੀ ਬਨਾਵਟਾ ਨੂੰ ,
ਜਿਵੇਂ ਰੁੱਖ-ਪੱਤੇ ਕੁਝ ਕਹਿਣਾ ਚਾਹੁੰਦੇ ਨੇ ।
ਮਿੱਟੀ ਨੂੰ ਵੇਖ ਇੰਝ ਜਾਪੇ ,
ਜਿਵੇਂ ਕਣ-ਕਣ ਉਹਦੇ ਨਾਲ ਰਹਿਣਾ ਚਾਹੁੰਦੇ ਨੇ ।
ਅੰਬਰਾਂ ਤੇ ਜੋ ਚਾਦਰ ਵਿਛੀ ਹਨੇਰੇ ਦੀ ,
ਤਾਰੇ ਜਗ-ਮਗਾਉੰਦੇ ਨੇ 
ਇੰਝ ਜਾਪੇ , ਜਿਵੇਂ ਚੰਨ ਨਾਲ ਗੱਲਾਂ ਕਰ ਮੁਸਕਰਾਉਂਦੇ ਨੇ ।
ਬਹੁਤੀ ਵੱਡੀ ਦੁਨੀਆ ਨੀ ,
ਬਸ ਇੱਕ ਛਾਪ ਹੈ ਘੇਰੇ ਦੀ ।
ਅਸਮਾਨ ਵਿੱਚ ਪੰਛੀ ਉੱਡਦੇ ਦੇਖ ,
ਇੰਝ ਲੱਗੇ ਜਿਵੇਂ ਕੋਈ ਅਪਣਾ ਆ ਮਿਲਿਆ ।
ਧਰਤੀ ਤੇ ਫੁੱਲਾਂ ਨੂੰ ਦੇਖ ,
ਭੋਰਾ ਵੀ ਜਾ ਖਿਲਿਆ ।
ਮੈਂ ਵੀ ਮੁੜ-ਮੁੜ ਓਥੇ ਆ ਮਿਲਿਆ ,
ਆਪਣੇ ਹੀ ਪਰਛਾਵੇਂ ਨੂੰ । 
ਦੱਸ ਕਿੱਥੇ ਭੱਜਿਆ ਜਾਵੇਂ 
ਛੱਡ ਜਿਮੇਂਵਾਰੀਆ ਨੂੰ ।

Title: Kudrat || Punjabi poetry