
Koi ja ke dasse ohna nu ke sade badlan di vajah vi oh hi ne..!!
ਸਾਥ ਉਹ ਵੀ ਛੱਡਗੇ
ਜਿਹੜੇ ਕਹਿੰਦੇ ਜਾਨੋਂ ਪਿਆਰੇ ਸੀ
ਜਿੰਦਗੀ ਦੇ ਮਹਿੰਗੇ ਪਲ
ਅਸੀ ਜਿੰਨਾਂ ਉੱਤੋਂ ਵਾਰੇ ਸੀ
ਪ੍ਰਛਾਵੇਂ ਵਾਂਗੂ ਸਾਥ ਛੱਡਗੇ
ਅਸੀ ਤੱਕੇ ਜਿੰਨਾਂ ਦੇ ਸਹਾਰੇ ਸੀ
ਰੱਬ ਮੰਨਿਆ ਸੀ ਸੱਜਣਾ ਨੂੰ
ਸਾਡੇ ਉਹਨਾਂ ਨਾਲ ਗੁਜਾਰੇ ਸੀ
ਭਾਈ ਰੂਪੇ ਵਾਲਿਆ ਨਹੀ ਪਤਾ ਸੀ
ਗੁਰਲਾਲ ਉਹ ਸਾਡੀਆਂ ਖੁਸ਼ੀਆਂ ਦੇ ਹਥਿਆਰੇ ਸੀ
ਵੇ ਤੇਰੇ ਲਈ ਭੁੱਲੀ ਬੈਠੀ ਸੀ ਜੱਗ ਮੈਂ,
ਤੇ ਤੂੰ… ਮੈਨੂੰ ਈ ਭੁਲਾ ਤੁਰ ਗਿਆ..।।
ਤੇਰੀ ਖੁਸ਼ੀ ਲਈ ਮੈਂ
ਆਪਣੇ ਹਾਸੇ ਭੁੱਲ ਗਈ ਸੀ,
ਤੇ ਤੂੰ… ਬੇਕਦਰਾ ਮੈਨੂੰ ਈ ਰੁਲਾ ਤੁਰ ਗਿਆ..।।
ਤੇਰੇ ਦਿਲ ਚ ਚੋਰ ਸੀ,
ਜੋ ਨੈਣ ਪਹਿਚਾਣ ਨਾਂ ਪਾਏ ਮੇਰੇ।।
ਤੈਨੂੰ ਮੇਰੇ ਤੋਂ ਜ਼ਿਆਦਾ ਚਾਹ ਜਾਵੇ ਕੋਈ,
ਐਨੇ ਲੇਖ ਵੀ ਨਹੀਂ ਸੱਜਣਾ ਤੇਰੇ।।
ਬੈਠਾ ਕਿਤੇ ਤੈਨੂੰ ਸਤਾਵੇਗਾ
ਜਾਣੀਆਂ ਪਿਆਰ ਮੇਰਾ।।
ਜਿਹਦੇ ਪਿੱਛੇ ਲੱਗ ਜਹਾਨ ਛੱਡਿਆ ਸੀ,
ਨਾਂ ਮਿਲਿਆਂ ਤੂੰ..
ਤੇ ਨਾਂ… ਜੱਗ ਰਿਹਾ ਮੇਰਾ।।