Best Punjabi - Hindi Love Poems, Sad Poems, Shayari and English Status
Khel kismat da || punjabi shayari
ਖੇਲ ਕਿਸਮਤ ਦਾ
ਕਿਸਮਤ ਇਸ ਜਿੰਦ ਦੀ ਕਿਸ ਮੋੜ ਤੇ ਲੈ ਆਂਦੀ |
ਨਾਂ ਫੈਸਲਾ ਕੋਈ ਕਰ ਸਕੇ ਨਾ ਮੁੱਖ ਤੋਂ ਕੁੱਝ ਬੋਲਿਆ ਜਾਵੇ |
ਇਹ ਕਿਸਮਤ ਐਸੀ ਅਨੋਖੀ ਜੋ ਇਹ ਖੇਲ ਕਰਾਵੇ |
ਨਾਂ ਹਾਸਾ ਮੁੱਖ ਤੋਂ ਨਿਕਲੇ ਨਾਂ ਅਸ਼ਕ ਦੀ ਧਾਰਾ ਬਹਿ |
ਸਿਸਕ ਸਿਸਕ ਕੇ ਮੰਨ ਰੋਵੇ ਅੰਦਰੋਂ ਦਰਦ ਐੱਸਾ ਪਾਵੇ |
ਨਾਂ ਦਵਾ ਕੋਈ ਮਿਲ ਸਕੇ, ਨਾਂ ਕਿਸੇ ਵੈਦ ਕੋਲ ਜਾਇਆ ਜਾਵੇ |
ਲੱਗੀ ਇੱਕ ਅੱਗ ਅੰਦਰ ਜਿਸਦੀ ਲਾਟ ਐਸੀ ਦੁਰੰਦ੍ਰੁ ਹੋਵੇ
ਜੋ ਜਲਾ ਰਹੀ ਹੈ ਅੰਦਰੋਂ ਅੰਦਰ ਤੇ ਇਹਸਾਸ ਵੀ ਨਾ ਹੋਵੇ |
ਦੱਸ ਕਿਸ ਨਾਲ ਕਰੀਏ ਵਿਰਲਾਪ,
ਦੱਸ ਕਿਸ ਨਾਲ ਲੜੀਏ ਝੁਠੇ ਬੋਲਾਂ ਨਾਲ,
ਜੱਦ ਹੈ ਨਾਂ ਕੋਈ ਸੱਜਣ ਮਿੱਤਰ ਨਾਲ |
ਕਿਸ ਨਾਲ ਕਰੀਏ ਦੋਸਤੀ, ਕਿਸ ਨਾਲ ਕਰੀਏ ਬਾਤ |
ਨਾਂ ਕੋਈ ਕਿਸੇ ਨੂੰ ਸਮੱਝ ਰਿਹਾ, ਨਾਂ ਕਿਸੇ ਦੇ ਕੋਈ ਭਾਵਨਾ |
ਇਸ ਅਥਾਹ ਸਮੁੰਦ੍ਰ ਅੰਦਰ ਕੌਣ ਇੱਕ ਛੋਟੀ ਕਿਸਤੀ ਵੱਲ ਤੱਕ ਰਿਹਾ |
ਕਿਸਨੇ ਲਿੱਖਿਆ ਐਸਾ ਮੁਕੱਦਰ ਜ਼ਰਾ ਲੱਭ ਕੇ ਕੋਈ
ਮੈਨੂੰ ਦੱਸੇ |
ਫਿਰ ਪੂਛਾਂ ਉਸ ਤੋਂ ਇੱਕ ਬਾਰ ਮੈਂ ਨਿਮ੍ਰਤਾ ਵਿੱਚ ਭਿੱਜ ਕੇ,
ਕਿਉਂ ਜਿੰਦਗੀ ਨਹੀਂ ਹੈ ਅਸਾਨ,
ਮੇਰੇ ਵਰਗੇ ਇੱਕ ਆਮ ਇਨਸਾਨ ਦੀ |
ਨਾਂ ਉਡਾਣ ਸਪਨਿਆ ਦੀ ਉੱਚੀ ਹੁੰਦੀ,
ਨਾਂ ਅਸਮਾਨ ਦੀ ਛੋਹ ਹੈ ਪ੍ਰਾਪਤ ਹੋ ਪਾਂਦੀ |
ਲੰਘ ਰਹੀ ਹੈ ਜਿੰਦਗੀ ਇਸ ਭੱਜ ਦੌੜ ਵਿੱਚ,
ਸਬਰ ਦਾ ਸਮਾਂ ਲੰਬਾ ਬਥੇਰਾ ਇੰਤਜ਼ਾਰ ਕਿੰਨਾ ਕਰੀਏ,
ਪੱਲ ਪੱਲ ਮੁੱਕ ਰਹੀ ਇਹ ਜਾਨ ਹਰ ਰੋਜ਼, ਦੱਸ ਹੁਣ ਕੀ ਕਰੀਏ | ਦੱਸ ਹੁਣ ਕੀ ਕਰੀਏ ।
…ਮਨਪ੍ਰੀਤ ਸਿੰਘ
Title: Khel kismat da || punjabi shayari
inter-caste maar gai || very sad punjabi poetry
ਉਹ ਲੋਕਾਂ ਦੇ ਸਿੱਧੇ ਦੰਦ ਕਰੇ
ਮੈਂ ਟੁੱਟਿਆਂ ਦਿੱਲਾਂ ਨੂੰ ਜੋੜਦਾ ਹਾਂ
ਉਹ ਮੈਨੂੰ ਰੱਬ ਤੋਂ ਮੰਗਦੀ ਰਹੀ
ਮੈਂ ਉਹਨੂੰ ਰੱਬ ਤੋਂ ਲੋੜਦਾ ਹਾਂ
ਮੈਂ ਕਿਸਮਤ ਦੇ ਨਾਲ ਲੜਦਾ ਰਿਹਾ
ਉਹ ਕਿਸਮਤ ਅਗੇ ਹਾਰ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter caste ਮਾਰ ਗਈ ।
ਜਿਸ ਦਿਨ ਤੂੰ ਮਿਲਿਆ ਸੀ ਸੱਜਣਾਂ
ਫਿਰ ਦੁਨੀਆਂ ਸੋਹਣੀ ਲਗਦੀ ਰਹੀ
ਕੱਲ੍ਹ ਰਾਤ ਗੁਜਾਰੀ ਰੋ ਰੋ ਕੇ
ਦਿੱਲ ਅੰਦਰ ਹਨੇਰੀ ਵਗਦੀ ਰਹੀ
ਸਾਡੇ ਇਸ਼ਕ ਦੇ ਲਾਏ ਬੂਟਿਆਂ ਨੂੰ
ਇਕ ਪਲ ਦੇ ਵਿੱਚ ਉਜਾੜ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ਹੈ ।
ਨਾ ਸਮਝ ਹੈ ਖੁਦ ਦੇ ਹਲਾਤਾਂ ਦੀ
ਹੁਣ ਕੀ ਰੋਈਏ ਤੇ ਕੀ ਹੱਸੀਏ
ਸਾਡੇ ਦਿਲ ਦੇ ਹਾਲ ਹੋਏ ਬੁਰੇ ਪਏ
ਹੁਣ ਇਸ ਤੋਂ ਵੱਧ ਤੈਨੂੰ ਕੀ ਦੱਸੀਏ
ਮੈਂ ਖੁਦ ਨੂੰ ਤੇਰੇ ਅੱਗੇ ਹਾਰਿਆ ਸੀ
ਤੂੰ ਆਪਣਿਆਂ ਅੱਗੇ ਹਾਰ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ।
ਜੋ ਤੇਰੀ ਯਾਦ ਵਿੱਚ ਲੰਘਦੀਆਂ ਸੀ
ਕਿਵੇਂ ਬਿਆਨ ਕਰਾਂ ਉਹਨਾ ਰਾਤਾਂ ਨੂੰ
ਜਿਨ੍ਹਾਂ ਤੈਨੂੰ ਮੇਰੇ ਤੋਂ ਦੂਰ ਕੀਤਾ
ਅੱਗ ਲਾ ਦਿਆਂ ਇਦਾ ਦੀਆਂ ਜ਼ਾਤਾ ਨੂੰ
ਤੈਥੋਂ ਦੂਰ ਹੋਇਆ ਤੇ ਇੰਝ ਲਗਿਆ
ਜਿਵੇਂ ਪੈਰ ਚ ਚੁੱਭ ਕੋਈ ਖਾਰ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ।
ਅੱਖਾਂ ਰੋਂਦੀਆਂ ਲਫਜ਼ ਵੀ ਚੁੱਪ ਹੋਏ
ਜਦੋਂ ਤੇਰੇ ਕੋਲੋਂ ਤੇਰਾ ਹਾਲ ਸੁਣਿਆਂ
ਕਿਨ੍ਹਾਂ ਜ਼ਿੰਮੇਵਾਰੀਆਂ ਤੈਨੂੰ ਮੇਰੇ ਤੋਂ ਦੂਰ ਕੀਤਾ
ਹੋਇਆ ਹਾਲ ਕਿਵੇਂ ਬੇਹਾਲ ਸੁਣਿਆਂ
ਮੇਰੇ ਦਿਲ ਦੇ ਲੱਖਾਂ ਟੁਕੜੇ ਹੋਏ
ਜਿਵੇਂ ਲੱਕੜ ਕੁਹਾੜੀ ਪਾੜ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ।
ਅਸੀਂ ਟੁੱਟੇ ਹੋਏ ਹੀ ਚੰਗੇ ਹਾਂ
ਸਾਡੀਆਂ ਫਿਕਰਾਂ ਵਿੱਚ ਨਾ ਪੈ ਸੱਜਣਾਂ
ਅਸੀਂ ਰੋ ਰੋ ਸਾਹ ਮੁਕਾਉਣੇ ਨੇ
ਤੂੰ ਹੱਸਦਾ ਵੱਸਦਾ ਰਹਿ ਸੱਜਣਾਂ
ਮੇਰੇ ਦਿਲ ਵਿਚ ਚੂਭੀਆਂ ਮੇਖਾਂ ਨੂੰ
ਕਲਮ “ਰਮਨ” ਦੀ ਅੱਜ ਇਜ਼ਹਾਰ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ।
ਆ inter-caste ਮਾਰ ਗਈ ।

