Skip to content

Shayari | Latest Shayari on Hindi, Punjabi and English

Pyaar baneyaa vapaar || sad poetry

ਜਿਸਮਾਂ ਵਾਲਿਆਂ ਦਾ ਕਹਿੰਦੇ ਹਫ਼ਤਾ ਆ ਗਿਆ
ਮਿੱਥ ਦੇ ਤੋਹਫ਼ਿਆਂ ਦਾ ਹਥਿਆਰ, ਕਹਿੰਦੇ ਪਿਆਰ ਨੂੰ ਪਾਉਣਾ।
ਅੱਜ ਕੁੱਝ ਦੇਣਾ ਤੇ ਕੱਲ੍ਹ ਨੂੰ ਕਰੂਗਾ ਖੁੱਲ੍ਹਾ ਖ਼ਰਚਾ
ਵੇਖਕੇ ਹਾਲਾਤ ਪਿਆਰ ਕਹਿੰਦਾ ਮੈਂ ਡੁੱਬਕੇ ਮਾਰ ਜਾਣਾ।

ਕਿੱਸੇ ਦੀ ਬਣੀ ਜ਼ਿੰਦਗੀ ਸੀ ਤੇ ਖੌਰੇ ਕਿਦੀ ਤਬਾਹ ਹੋਈ
ਚੰਦ ਮੁਲਾਕਾਤਾਂ ਦੇ ਫ਼ੋਕੇ ਹਾਸਿਆਂ ਸਾਡੀ ਜ਼ਿੰਦ ਹੀ ਰੋਲਤੀ।
ਸਕੀਮਾਂ ਬਣਾਉਂਦੇ ਸੀ ਜਿਹੜੇ ਜੋੜੀਆਂ ਤੋੜਨ ਦੀ
ਜਿਦ੍ਹਾ ਦਿੱਲ ਨ੍ਹੀ ਸੀ ਟੁੱਟਿਆ, ਉਹ ਵੀ ਭਾਲਦਾ ਪਿਆ ਸੀ ਮੁਹਬੱਤਾਂ।
ਪਰ ਆ Valentine Week ਨੇ ਉਹਦਾ ਵੀ ਦਿੱਲ ਤੋੜਕੇ ਰੱਖਤਾ

ਹਰੇਕ ਦੀ ਹੋਗੀ ਮਨਸ਼ਾ ਖ਼ਰਾਬ
ਵਰਤ ਕੇ ਛੱਡਣ ਦਾ ਹੋ ਗਿਆ ਰਿਵਾਜ਼।
ਜਿਸਮ ਤੋਂ ਪਰ੍ਹੇ ਦੀ ਨਾ ਕਰਦਾ ਕੋਈ ਬਾਤ
ਮੁਹੱਬਤ ਦਾ ਰਿਸ਼ਤਾ ਡੁੱਬ ਰਿਹਾ ਵਿੱਚ ਸ਼ਰਾਬ।

ਰਾਂਝੇ ਬਣਦੇ ਪਾਕੇ ਕੰਨਾਂ ਵਿੱਚ ਵਾਲ਼ੀ
ਰਹੀ ਨਾ ਇੱਛਾ ਅੱਜ ਕੱਲ੍ਹ ਇੱਕ ਉੱਤੇ ਟਿਕਣ ਦੀ।
ਮਾਪਦੀ ਫ਼ਿਰੇ ਹੀਰ ਕਿਸ ਕੋਲ਼ ਜਿਆਦਾ ਸਾਮੀ
ਇੱਕ ਰਾਤ ਵਿੱਚ ਮੁੱਕ ਜਾਂਦੀ ਭੁੱਖ ਜਿਸਮਾਂ ਵਾਲੀ।

✍️ ਖੱਤਰੀ

Me vekhe unjh lakha jag te || punjabi shayari

ME VEKHE UNJH LAKHA JAG TE || PUNJABI SHAYARI
Mai vekhe unjh lakha sohne jagg te



Yaara oh yaara kol aa || punjabi kavita

ਯਾਰਾ ਓ ਯਾਰਾ
ਤੇਰੇ ਨਾਲ ਬੈਠ ਇੱਕ ਗੱਲ ਕਰਾ
ਤੂੰ ਸਮਾਂ ਕੱਢੀ
ਅੱਜ ਦੀ ਰਾਤ ਤੇਰੇ ਕੰਨੀ ਗੱਲ ਪਾਉਣੀ
ਸੋਚ ਆ ਲੁੱਕੀ
ਉਹ ਪੱਥਰਾਂ ਦੇ ਵਰਗੀ
ਜੋ ਅਕਸਰ ਦਿਮਾਗ ਦੀ ਕੰਧਾਂ’ਚ
ਰਹਿੰਦੀ ਟਕਰਾਉਂਦੀ
ਯਾਰਾ ਓ ਯਾਰਾ ਕੋਲ ਆ
ਤੇਰੇ ਨਾਲ ਬੈਠ ਗੱਲ ਕਰਨੀ

ਇੱਕ ਗੱਲ ਸਾਂਝੀ ਕੀਤੀ
ਫ਼ਿਰ ਅਸੀਂ ਦੋਵਾ ਨੇ
ਰੱਲਕੇ ਸਕੂਨ ਨਾਲ ਚਰਚਾ ਕੀਤੀ
ਜ਼ਿੰਦਗੀ ਦੀਆਂ ਅਨੇਕ
ਗੁੰਝਲਾਂ ਨੂੰ ਰਾਤ ਦੇ ਹਨੇਰੇ’ਚ
ਬੈਠ ਸੁਲਝਾਈ ਜਾਂਦੇ ਸੀ
ਨਾਲ਼ੇ ਤਾਰਿਆਂ ਨੂੰ
ਫਰਸ਼ ਤੇ ਬੁਲਾਈ ਜਾਂਦੇ ਸੀ
ਯਾਰਾ ਓ ਯਾਰਾ ਕੋਲ ਆ
ਤੇਰੇ ਨਾਲ ਬੈਠ ਗੱਲ ਕਰਨੀ

ਯਾਰਾ ਓ ਯਾਰਾ
ਮੁਸੀਬਤਾਂ ਦਾ ਬੁਲਬੁਲਾ
ਖ਼ਿਆਲੀ ਦਿਮਾਗ਼ ਵਿਚ ਸੀ ਦੌੜਦਾ
ਸੱਦਾ ਲਈ ਹੀ
ਮੁੱਕ ਜਾਵੇ ਬੈਠੇ ਬਣਾਉਂਦੇ ਜੁਗਤਾਂ
ਮੁੱਖ ਮੋੜਨਾ ਚਾਉਂਦੇ ਸੀ
ਮਜ਼ਾਲ ਐ
ਕਿਸਮਤ ਫੇਰਨ ਹੀ ਨਹੀਂ ਦਿੰਦੀ
ਯਾਰਾ ਓ ਯਾਰਾ ਕੋਲ ਆ
ਤੇਰੇ ਨਾਲ ਬੈਠ ਗੱਲ ਕਰਨੀ

ਹਨ੍ਹੇਰੇ ਦੀ ਚਾਦਰ ਵਿਛਾ
ਖਿਆਲੀ ਹੀ ਡੁੱਬ ਗਏ
ਇੱਕ ਵਖਰਾ
ਮੁਲਾਕਾਤਾਂ ਦਾ ਸੀ ਸ਼ਹਿਰ ਬਣਾਉਂਦੇ
ਅਚਾਨਕ ਇੱਕ ਆਵਾਜ਼ ਜੀ ਆਈ
ਅਸਲ ਮੁੱਦਾ ਛੱਡ
ਉਹਦੇ ਮਗਰ ਹੀ ਸੋਚ ਲਗਾਈ
ਉੱਠ ਗਏ ਪੈਰ
ਪੁੱਛਦੇ ਹਾਂ ਸਵਾਲ
ਕੌਣ ਮਚਾ ਰਿਹਾ ਕਹਿਰ
ਨੇੜੇ ਹੋਕੇ ਵੇਖਿਆ
ਤਾਂ ਨਿਕਲੀ ਸਾਡੀ ਹੀ ਬਦਨਸੀਬੀ
ਯਾਰਾ ਓ ਯਾਰਾ ਕੋਲ ਆ
ਤੇਰੇ ਨਾਲ ਬੈਠ ਗੱਲ ਕਰਨੀ

✍️ ਖੱਤਰੀ

Kalyug di gal || life shayari

ਰੱਖਣਾ ਨ੍ਹੀ ਜ਼ਮੀਰ
ਪਰ ਸੱਭ ਹੋਣਾ ਚਾਉਂਦੇ ਅਮੀਰ
ਜਿਹੜਾ ਅੱਜ ਤੂੰ ਬੀਜ ਲਾਉਣਾ
ਉਸੇ ਦਾ ਸਵਾਦ ਚੱਖਕੇ ਸਵਰਗਾਂ ਨੂੰ ਜਾਣਾ
ਕੋਈ ਰਹਿਣਾ ਨੀ ਹਿਸਾਬ ਉਧਾਰੀ
ਜਿੱਥੇ ਤੂੰ ਨਿੱਤ ਚਲਾਕੀ ਵਰਤੀ
ਉਹਨੇ ਪੱਕੀ ਹੀ ਡਾਇਰੀ ਤੇਰੇ ਖਾਤੇ ਦੀ ਲਾਤੀ
ਹੱਥਾਂ ਨੂੰ ਹੱਥ ਇਹੀ ਜ਼ਿੰਦਗੀ ਦਾ ਕੌੜਾ ਸੱਚ
ਆਖਿਰ ਤੇ ਵੀ ਲੱਗਣੇ ਚਾਰ ਹੱਥ
ਇੱਥੇ ਚੜਦੇ ਤੋਂ ਮੱਚਣਾ ਰਿਵਾਜ਼ ਬਣ ਗਿਆ
ਹੋਰ ਨੀ ਤਾਂ ਮਹਿਫ਼ਲ ਤੋਂ ਕਤਲ਼ ਹੁੰਦਾ ਵੇਖਿਆ
ਬੜੀ ਅਜੀਬ ਹੈ ਦੁਨੀਆ
ਕੋਈ ਰੋਟੀ ਖਾਤਰ ਰੋਂਦਾ ਤੇ ਕੋਈ ਪੈਸੇ ਨੂੰ ਏ ਰੋਂਦਾ
ਨੀ ਹਾਲੇ ਸਮੇਂ ਨੂੰ ਵੀ ਸਮਾਂ ਏ
ਕਾਸਤੋ ਮੈਂ ਬਦਲੇ ਦੀ ਭਾਵਨਾ ਰੱਖਣੀ
ਮੇਰਾ ਰੱਬ ਅਦੀਬ ਜਿੱਥੇ ਰੱਖੂ ਰਹਿਲਾਗੇ
ਮਸ਼ਹੂਰਮਰੂਫ਼ ਬਣਕੇ ਕਿ ਲੈਣਾ ਅਸੀਂ ਤਾਂ ਚਾਰ ਦਿਨਾਂ ਦੇ ਖਿਡਾਰੀ

✍️ ਖੱਤਰੀ

Rona umaraa da peyaa hai || sad shayari punjabi

ਏਹ ਰੋਣਾ ਉਮਰਾਂ ਦਾ ਪੇਆ ਹੈ
ਤੇਰੇ ਖਯਾਲਾ ਤੋਂ ਬਗੈਰ ਹੂਣ ਦਸ ਕੀ ਰੇਹਾ ਹੈ
ਤੇਰੇਆਂ ਖ਼ਤਾਂ ਨੇ ਬੰਦ ਕਰਤੀ ਗੱਲਾਂ ਦਸਣੀ ਤੇਰੀ
ਪਿਆਰ ਦੇ ਨਾਲ ਕਲਮਾਂ ਤੇਰਿਆਂ ਦਾ ਰੰਗ ਫ਼ਿਕਾ ਹੋ ਰਿਹਾ ਹੈ
ਏਹ ਵੇਖੋ ਇਸ਼ਕ ਦੀ ਸੱਟ ਨੂੰ
ਸਭਨੂੰ ਹਸੋਣ ਵਾਲਾਂ ਆਜ ਰੋ ਰਿਹਾ ਹੈ

—ਗੁਰੂ ਗਾਬਾ 🌷

Roya na kar dila || sad mohobat shayari

roya na kar dila
eh taa mohobat da dastoor hai
jina nu asi apne ton wad chahun lag jande ha
fer ohnu kade na kade chhadna painda ae

ਰੋਯਾ ਨਾਂ ਕਰ ਦਿਲਾਂ
ਏਹ ਤਾਂ ਮਹੋਬਤ ਦਾ ਦਸਤੂਰ ਹੈ
ਜਿਨ੍ਹਾਂ ਨੂੰ ਅਸੀਂ ਆਪਣੇ ਤੋਂ ਵਦ ਚਾਹੁੰਣ ਲੱਗ ਜਾਂਦੇ ਹਾਂ
ਫੇਰ ਓਹਨੂੰ ਕਦੇ ਨਾਂ ਕਦੇ ਛਡਣਾ ਪੇਂਦਾ ਐਂ
—ਗੁਰੂ ਗਾਬਾ 🌷

Eh taras reha dil mera

Kehnda aaja kol mere
mohobat nu mukamal karn lai
eh taras reha hai dil mera
tainu apna banaun lai

ਕਹਿੰਦਾ ਆਜਾ ਕੋਲ਼ ਮੇਰੇ
ਮਹੋਬਤ ਨੂੰ ਮੁਕੰਮਲ ਕਰਨ ਲਈ
ਏਹ ਤਰਸ ਰੇਹਾ ਹੈ ਦਿਲ ਮੇਰਾ
ਤੈਨੂੰ ਆਪਣਾ ਬਣੋਨ ਲਈ
—ਗੁਰੂ ਗਾਬਾ 🌷

Lambhe raste dilaa de || jazbaat shayari

ਮੈਂ ਜਜ਼ਬਾਤਾਂ ਨਾਲ ਲੋਕਾਂ ਨੂੰ ਜੋੜ ਲਿਆ
ਅਫ਼ਸੋਸ ਜੇ ਤੇਰੀ ਅੱਖਾਂ ਵਿੱਚੋਂ ਪਿਆਰ ਨੂੰ ਪੜ੍ਹ ਲੈਂਦਾ
ਗੁੱਸਾ ਬਹੁਤ ਚੀਜ਼ਾਂ ਮੇਰੇ ਲਈ ਖ਼ਰਾਬ ਕਰ ਗਿਆ
ਖੱਤਰੀ ਨੂੰ ਹਰ ਵਕਤ ਯਾਦਾਂ ਦਾ ਵਾਪਰੋਲਾ ਤੜਫਾਉਂਦਾ

𝕂ℍ𝔸𝕋ℝ𝕀♠