Punjabi stories
Personal punjabi stories, unjabi confessions, punjabi love stories, people stories
Yaar chak lainge || Punjabi shayari yaar
Tera tutteyaa taa tainu naa sahara milna
chal mainu mere yaar jeonda rakh lain ge
tainu nazraa ch giri naa kise ne chakna
je me PK dig pyaa yaar chak lainge
“#ਤੇਰਾ ਟੁੱਟਿਆ 💔ਤਾ ਤੈਨੂੰ ਨਾ ਸਹਾਰਾ ਮਿਲਣਾ
#ਚੱਲ ਮੈਨੂੰ ਮੇਰੇ ਯਾਰ ਜਿਉਦਾ ਰੱਖ ਲੈਣ ਗੇ
#ਤੈਨੂੰ👀 ਨਜਰਾ ਚ ਗਿਰੀ ਨਾ ਕਿਸੇ ਨੇ ਚੱਕਣਾ
#ਜੇ ਮੈ PK ਡਿੱਗ🙇 ਪਿਆ ਯਾਰ ਚੱਕ ਲੈਣ ਗੇ”
Tutteyaa khaab || punjabi thoughts || shayari
ਟੁਟਿਆ ਖ਼ੁਆਬ
ਪਿਆਰ ਸੁਨਣ ਵਿੱਚ ਕਿਨਾਂ ਵਧਿਆ ਲਗਦਾ ਤੇ ਇਸ਼ਕ ਵਿੱਚ ਟੁੱਟੇ ਆਸ਼ਕ ਦਿਆਂ ਕਹਾਣੀਆਂ ਵੀ ਕਿੰਨੀ ਵਧੀਆ ਲੱਗਦੀ ਹੈ। ਪਰ ਅਸਲ ਜ਼ਿੰਦਗੀ ਚ ਜਦੋਂ ਦਿਲ ਟੁਟਦਾ ਜਦੋਂ ਕਿਸੇ ਤੇ ਵਿਸ਼ਵਾਸ ਟੁਟਦਾ ਓਦੋਂ ਪਤਾ ਲਗਦਾ ਕਿ ਇਸ਼ਕ ਕਿਹਨੂੰ ਕਹਿੰਦੇ ਨੇ ਤੇ ਮਹੋਬਤ ਕਰਨ ਦੀ ਸਜ਼ਾ ਕਿਦਾਂ ਦੀ ਹੂੰਦੀ। ਸਜਣ ਦੇ ਦੂਰ ਹੋਣ ਤੇ ਇਦਾਂ ਲਗਦਾ ਜਿਵੇਂ ਸਾਡਾ ਸੱਭ ਕੁੱਝ ਲੁਟ ਗਿਆ ਹੋਵੇ ਫਿਲਮਾਂ ਵਿੱਚ ਜਦੋਂ ਕਿਸੇ ਨੂੰ ਪਿਆਰ ਵਿੱਚ ਟੁਟਿਆ ਹੋਇਆ ਦੇਖਦੇ ਹਾਂ ਤਾਂ ਲਗਦਾ ਐ ਕਿ ਏਹ ਤਾਂ ਪਾਗ਼ਲ ਹੈ ਜੋਂ ਇੱਕ ਕੁੜੀ ਲਈ ਇਨ੍ਹਾਂ ਪ੍ਰੇਸ਼ਾਨ ਹੈ। ਪਰ ਮੇਰੀ ਮਨੋਂ ਜਦੋਂ ਦਿਲ ਟੁਟਦਾ ਐਂ ਨਾ ਓਹਦੋਂ ਭੁੱਖ ਬੱਸ ਯਾਰ ਦੀ ਦਿਦ ਦੀ ਹੂੰਦੀ ਸੱਬ ਕੁਝ ਬੇਕਾਰ ਜਿਹਾਂ ਲਗਦਾ ਤੇ ਜਿੰਨਾ ਵਿ ਫਿਜ਼ੂਲ ਜਿਹਾਂ ਲਗਦਾ। ਬੜਾ ਅਜ਼ੀਬ ਜਿਹਾ ਹੂੰਦਾ ਹੈ ਏਹ ਇਹਸਾਸ ਜੋ ਕਦੇ ਜਾਨ ਤੋਂ ਵੱਧ ਹੂੰਦਾ ਓਹਦੀਆਂ ਹੀ ਯਾਦਾਂ ਹੋਲੀ ਹੋਲੀ ਫੇਰ ਜਾਨ ਲੇਂਦੀ ਐਂ। ਫਿਰ ਲਗਦਾ ਐ ਕਿ ਸ਼ਾਇਦ…..
ਸ਼ਾਇਦ ਓਹਨੂੰ ਪਿਆਰ ਨਾਂ
ਕਰਦੇ ਤਾਂ ਇਦਾਂ ਟੁੱਟਦੇ ਨਾ
ਜੇ ਨਾਂ ਚਲਦੇ ਇਸ਼ਕ ਦੇ ਰਾਹ ਤੇ
ਸ਼ਾਇਦ ਇਦਾਂ ਮਹੋਬਤ ਦੇ ਨਾਂ ਤੇ ਲੁਟਦੇ ਨਾ
ਬੱਸ ਇੱਕੋ ਹੀ ਖੁਆਇਸ਼ ਸੀ
ਇਸ਼ਕ ਓਹਦਾ ਮੇਰਾ ਮੁਕੰਮਲ ਹੋ ਜਾਵੇ
ਓਹ ਮੇਰੇ ਵਿਚ ਤੇ ਮੈਂ ਓਹਦੇ ਵਿਚ ਖੋ ਜਾਵੇ
ਕਾਸ਼ ਕੇ ਏਹ ਖੁਆਇਸ਼ ਨਾਂ ਹੂੰਦੀ ਤਾਂ ਇਦਾਂ ਏਹ ਸ਼ਾਹ ਸੁਖਦੇ ਨਾ
ਜੇ ਨਾ ਕਰਦੇ ਮਹੋਬਤ ਸ਼ਾਇਦ ਇਦਾਂ ਮਹੋਬਤ ਦੇ ਨਾਂ ਤੇ ਲੁਟਦੇ ਨਾ
ਹਰ ਵੇਲੇ ਬੱਸ ਚੇਹਰਾ ਯਾਰ ਦਾ ਅਖਾਂ ਅਗੇ ਰਹਿੰਦਾ ਤੇ ਖ਼ਿਆਲ ਓਹਦਾ ਦਿਮਾਗ ਚ ਓਹਦੀਆਂ ਗਲਾਂ ਤੇ ਓਹਦੇ ਨਾਲ ਬਿਤਾਏ ਪਲ ਇੰਜ ਲਗਦੈ ਜਿਵੇਂ ਕਿਨੇਂ ਚਿਰਾਂ ਦੀ ਗੱਲ ਹੋਵੇ। ਕਿਨਾਂ ਹੁਨਰ ਹੁੰਦਾ ਹੈ ਆਸ਼ਕ ਚ ਚੇਹਰੇ ਤੇ ਹਾਸਾ ਤੇ ਅੰਦਰੋ ਰੋਣਾ ਕੋਈ ਸ਼ੋਖ਼ੀ ਗਲ਼ ਨੀਂ ਹੁੰਦੀਂ। ਮੈਂ ਤਾਂ ਇੰਨ੍ਹਾਂ ਜਜ਼ਬਾਤਾਂ ਤੋਂ ਬੇਖ਼ਬਰ ਸੀ ਪਰ ਜਦੋਂ ਖਬਰ ਹੋਈ ਉਦੋਂ ਤੱਕ ਤਾਂ ਬਹੁਤ ਦੇਰ ਹੋਗੀ ਸੀ। ਹੁਣ ਬੱਸ ਓਹਦਾ ਇੰਤਜ਼ਾਰ ਸੀ ਇੰਤਜ਼ਾਰ ਤੋਂ ਬਗੈਰ ਸਾਡੇ ਕੋਲ ਕੋਈ ਹੋਰ ਤਰੀਕਾ ਨਹੀਂ ਸੀ। ਅਖਾਂ ਵਿਚ ਹੰਜੂ ਰਹਿੰਦੇ ਤੇ ਤਸਵੀਰਾਂ ਓਸਦੀ ਬੱਸ ਵੇਖ ਕੇ ਹੁਣ ਮੱਨ ਨੂੰ ਸਮਝਾਉਣਾ ਪੈਂਦਾ ਅਸੀਂ ਇਸ਼ਕ ਵਿੱਚ ਹਾਰੇ ਹਾਂ ਏਹ ਤਾਂ ਬੱਸ ਮੈਂ ਤੇ ਰੱਬ ਤੋਂ ਬਗੈਰ ਕੋਈ ਹੋਰ ਨਹੀਂ ਜਾਂਣਦਾ ਨਾ ਹੀ ਮੇਰਾ ਕਿਸੇ ਨੂੰ ਦੱਸਣ ਦਾ ਚਿੱਤ ਕਰਦਾ। ਕਿਨੇਂ ਸੋਹਣੇ ਪਲ਼ ਹੂੰਦੇ ਹਨ ਜੋਂ ਸਜਣ ਦੇ ਨਾਲ ਬਿਤਾਏ ਕਿੰਨੀ ਮਿੱਠੀਆਂ ਹੁੰਦੀਆਂ ਗਲ਼ ਸਜਣ ਜਦੋਂ ਨਾ ਛਡਕੇ ਜਾਨ ਦੀ ਸੋਹਾਂ ਖਾਂਦਾ ਹੈ। ਇੱਕ ਪਲ ਲਈ ਤਾਂ ਇੰਜ ਲੱਗਦਾ ਜਿਵੇਂ ਸ਼ਬ ਸੱਚ ਹੋਵੇ ਪਰ ਜੇ ਕਾਸ਼ ਕੇ ਏਹ ਸੋਹਾਂ ਸਚੀ ਹੂੰਦੀ ਤਾਂ ਫੇਰ ਅਸੀਂ ਕਦੇ ਇਦਾਂ ਰੁਲਦੇ ਨਾ ਜੇ ਸਚੀ ਹੂੰਦੀ ਓਹਦੀ ਹਰ ਇੱਕ ਗੱਲ ਸਾਰੀ ਤਾਂ ਆਲਮ ਏਹ ਜੁਦਾਈ ਦਾ ਕਦੇ ਹੂੰਦਾ ਨਾ। ਸਜਣ ਦੇ ਛੱਡਣ ਤੋਂ ਬਾਅਦ ਚਿੱਤ ਕਰਦਾ ਕੀ ਓਸਨੂੰ ਭੁਲਾ ਦਿੱਤਾ ਜਾਵੇ ਪਰ ਕੀ ਕਰਿਏ ਜੇ ਕਿਸੇ ਨੂੰ ਏਨੀ ਛੇਤੀ ਭੁਲਾਣਾ ਸੌਖਾ ਹੂੰਦਾ ਤਾਂ ਕਦੋਂ ਦਾ ਭੁਲਾ ਦਿਆਂ ਹੂੰਦਾ। ਓਹਨੂੰ ਭੁਲਾਣ ਤੋਂ ਵਧਿਆ ਇੱਕੋ ਹੀ ਤਰੀਕਾ ਹੂੰਦਾ ਉਡੀਕ………….
ਅਸੀਂ ਉਡੀਕ ਯਾਰ ਦੀ ਕਰਦੇ ਰਹਾਂਗੇ
ਅਸੀਂ ਲਗਦਾ ਹੋਲ਼ੀ ਹੋਲ਼ੀ ਇੰਜ ਹੀ ਮਰਦੇ ਰਹਾਂਗੇ
ਓਹਦੀਆਂ ਯਾਦਾਂ ਤੇ ਓਹਨੂੰ ਭੁਲਾਣਾ ਔਖਾ
ਮੈਨੂੰ ਲਗਦਾ ਅਸੀਂ ਇੰਜ਼ ਹੀ ਉਡੀਕ ਚ ਹੀ ਮਰਾਂਗੇ
ਖ਼ੁਆਬ ਅਧੂਰੇ ਰਹਿ ਗਏ
ਜੋਂ ਨਾਲ਼ ਬੈਅ ਕੇ ਕਦੇ ਦੇਖੇਂ ਸੀ
ਓਹਨੂੰ ਕਦਰ ਨਹੀਂ ਪਿਆਰ ਦੀ
ਅਸੀਂ ਓਹਦੇ ਲਈ ਹਰ ਥਾਂ ਤੇ ਮਥੇ ਟੇਕੇ ਸੀ
ਓਹਦੇ ਛੱਡ ਜਾਣ ਦਾ ਦੁਖ ਅਸੀਂ ਕਿਦਾਂ ਜਰਾਂਗੇ
ਮੈਨੂੰ ਲਗਦਾ ਅਸੀਂ ਇੰਜ਼ ਹੀ ਉਡੀਕ ਚ ਹੀ ਮਰਾਂਗੇ
ਬਹੁਤ ਰਾਜ਼ ਹੁੰਦੇ ਨੇ ਆਸ਼ਕ ਦੇ ਦਿਲ ਵਿੱਚ ਤੇ ਨਾਲੋਂ ਦੁਖ ਹਾੱਸਾ ਤਾਂ ਹੁੰਦਾ ਐਂ ਚੇਹਰੇ ਤੇ ਪਰ ਲੋਕਾਂ ਨੂੰ ਦਿਖਾਉਣ ਲਈ। ਮਨ ਵਿੱਚ ਏਹ ਖਿਆਲ ਰਹਿੰਦਾ ਕੀ ਓਹਦਾ ਵੀ ਏਹੀ ਹਾੱਲ ਹੋਣਾ ਪਰ ਕੀ ਸਮਝਾਈਏ ਜੇ ਓਹਨੂੰ ਐਨਾ ਪਿਆਰ ਹੁੰਦਾ ਤਾਂ ਕਦੇ ਛਡਕੇ ਜਾਂਦਾ।
ਵਿਸ਼ਵਾਸ ਜਿਹਾਂ ਉਠ ਜਾਂਦਾ ਐਂ ਪਿਆਰ ਜਿਹੇ ਨਾਂ ਤੋਂ ਬੱਸ ਹਰ ਵੇਲੇ ਏਹ ਲਗਦਾ ਐ ਕਿ ਕਿੰਨੀ ਵੱਡੀ ਗਲਤੀ ਕਿਤੀ ਸੀ ਓਹਨੂੰ ਪਿਆਰ ਕਰਕੇ……..
ਕਰਕੇ ਪਿਆਰ ਓਸਨੂੰ ਗਲਤੀ ਵੱਡੀ ਕਿਤੀ
ਪਤਾ ਓਹਦੋਂ ਲਗਦਾ ਦਰਦਾਂ ਦਾ ਜਦੋਂ ਗੱਲ ਹੁੰਦੀ ਆਪ ਬੀਤੀ
ਇਸ਼ਕ ਚ ਹਰ ਰਾਜ਼ ਲੁਕਾਉਣੇ ਪੈਂਦੇ ਨੇ
ਬਾਜ਼ੀ ਓਹ ਵੀ ਹਾਰਨੀ ਪੈਂਦੀ ਐਂ ਜੋਂ ਹੁੰਦੀ ਹੈ ਜਿਤੀ
ਸੁਪਨੇ ਵਿੱਚ ਹੀ ਯਾਰ ਨੂੰ ਵੇਖਣਾ ਨਸੀਬ ਹੁੰਦਾ
ਸੁਪਨੇ ਵਿੱਚ ਹੀ ਬੱਸ ਗਲਾਂ ਹੈ ਹੁੰਦੀ
ਸਜਣ ਦੀ ਦਿਦ ਲਈ ਤੜਫ਼ਣਾ ਏਹ ਗੱਲ ਆਮ ਨਹੀਂ ਹੁੰਦੀ
ਪਤਾ ਓਹਦੋਂ ਲਗਦਾ ਜਦੋਂ ਗੱਲ ਹੁੰਦੀ ਆਪ ਬੀਤੀ
ਬਾਜ਼ੀ ਓਹ ਵੀ ਹਾਰਨੀ ਪੈਂਦੀ ਐਂ ਜੋਂ ਹੁੰਦੀ ਹੈ ਜਿਤੀ
—ਗੁਰੂ ਗਾਬਾ
Gal ni karni || punjabi thoughts || chat
ਕੇਹਂਦੀ ਕਿਵੇ ਹੋ
ਮੈਂ ਕਿਹਾ ਕਿ ਪਹਿਲਾਂ ਤੂੰ ਦੱਸ
ਕੇਹਂਦੀ ਮੈਂ ਤਾਂ ਠੀਕ ਹਾਂ
ਮੈਂ ਕੇਹਾ ਬੱਸ
ਕੇਹਂਦੀ ਕੀ ਹੋਇਆ ਔਰ ਗਲ਼ ਨੀਂ ਕਰਨੀ
ਮੈਂ ਕਿਹਾ ਡਰ ਪਹਿਲਾਂ ਤੇਰੇ ਜਾਣ ਦਾ ਤੇ ਹੁਣ ਤੇਰੇ ਵਾਪਤ ਆਉਣ ਦਾ ਬਾਕੀ ਕੋਈ ਡਰ ਨੀ
ਕੇਹਂਦੀ ਮੈਂ ਏਣੀ ਵੀ ਬੁਰੀ ਵੀ ਨਹੀਂ ਹਾਂ
ਜਿਨ੍ਹਾਂ ਤੁਸੀਂ ਦਸਦੇ ਹੋ
ਮੈਂ ਕਿਹਾ ਪਿਆਰ ਦੀ ਐਹ ਸਕਿਮਾ ਤੁਸੀਂ ਕਿਦਾਂ ਚਲਦੇ ਹੋ
ਕੇਹਂਦੀ ਤੁਸੀਂ ਤਾਂ ਪਹਿਲਾਂ ਵਰਗੇ ਹੀ ਹੋ ਆਜ ਵੀ ਨਹੀਂ ਬਦਲੇ
ਮੈਂ ਕਿਹਾ ਤੇਰੇ ਦੋਖੇ ਤੇ ਤੇਰੇ ਝੁਠੇ ਪਿਆਰ ਨੇ ਬਦਲ ਨੀ ਦਿੱਤਾ
ਕੇਹਂਦੀ ਅਛਾ ਮੇਰਾ ਝੁਠਾ ਸੀ ਤੁਹਾਡਾ ਕੇਹੜਾ ਸੱਚਾ ਸੀ
ਮੈਂ ਕਿਹਾ ਪਿਆਰ ਦੀ ਤੂੰ ਗਲ਼ ਨਾ ਕਰ ਕਿਸੇ ਨੂੰ ਵੇਖਿਆ ਵੀ ਨੀ ਤੇਰੇ ਸਿਵਾ
ਕੇਹਂਦੀ ਅਛਾ ਅਜ ਵੀ ਏਣਾ ਪਿਆਰ ਕਰਦੇ ਹੋ
ਮੈਂ ਕੇਹਾ ਪਿਆਰ ਤਾਂ ਮੈਂ ਅੱਜ ਵੀ ਤੇਰੇ ਨਾਲ ਓਹਣਾ ਹੀ ਕਰਦਾ ਹਾਂ ਬੱਸ ਹੁਣ
ਭਰੋਸਾ ਨਹੀਂ ਰਿਹਾ ਤੇਰੇ ਤੇ
ਕੇਹਂਦੀ ਜੇ ਮੈਂ ਹੁਣ ਆਜਾ ਤੁਹਾਡੀ ਜ਼ਿੰਦਗੀ ਚ
ਤੁਹਾਨੂੰ ਕਿਦਾਂ ਲਗੁਗਾ
ਮੈਂ ਕਿਹਾ ਕਮਲੀ ਐਂ ਤੇਨੂੰ ਹੋਰ ਕੋਈ ਨੀ ਮਿਲਯਾ ਬਰਬਾਦ ਕਰਣ ਲਈ ਏਹ ਦੁਨੀਆਂ ਦੀ ਭੀੜ ਚ
ਕੇਹਂਦੀ
ਜੇ ਮੈਂ ਤੁਹਾਨੂੰ ਬਰਬਾਦ ਕਿਤਾ
ਮੈਂ ਵੀ ਤਾਂ ਰੋਈ ਸੀ
ਜੇ ਤੁਸੀਂ ਮੇਰੇ ਜਾਨ ਤੋਂ ਬਾਦ ਨੀ ਹਸੇ
ਮੈਂ ਕੇਹੜਾ ਰਾਤਾਂ ਨੂੰ ਸੋਈ ਸੀ
ਮੇਨੂੰ ਪਤਾ ਲੋਕਾਂ ਨੇ ਤੁਹਾਨੂੰ
ਝੁਠੀ ਸਚੀ ਗਲਾਂ ਦਜੀ ਹੋਣੀ
ਸਾਮਨੇ ਦੁਖ ਵੰਡਾਉਂਦੇ ਤੇ ਪਿਛੇ ਹਸੀਂ ਹੋਣੀ
ਮੈਂ ਕਿਹਾ ਚਲ ਬਸ ਹੁਣ ਬਾਦ ਚ ਗਲ਼ ਕਰਾਂਗੇ
—ਗੁਰੂ ਗਾਬਾ 🌷
Gallan nhi karda || narajhgi punjabi lines
Gal taa karda, par gallan kyu ni karda
pehla waang mere gusse te meri aakad nu has ke kyu ni jarda
kehnde jida paani na deiye, taa ik rukh suk janda ae
bas use taraa gehri khamoshi naal gehra rishta titt janda ae
je me galat howa, mainu jhidhkeyaa kar
aiwe gal dil ch na dabeyaa kar
je main tainu har gal dasdi, tu v dil di har gal daseyaa kar
ਗੱਲ ਤਾਂ ਕਰਦਾ,ਪਰ ਗੱਲਾਂ ਕਿਓ ਨੀ ਕਰਦਾ..
ਪਹਿਲਾ ਵਾਂਗ ਮੇਰੇ ਗੁੱਸੇ ਤੇ ਮੇਰੀ ਆਕੜ ਨੂੰ ਹੱਸ ਕੇ ਕਿਉ ਨੀ ਜਰਦਾ..
ਕਹਿੰਦੇ ਜਿੱਦਾ ਪਾਣੀ ਨਾ ਦੇਈਏ,ਤਾਂ ਇਕ ਰੁੱਖ ਸੁੱਕ ਜਾਂਦਾ ਏ..
ਬਸ ਉਸੇ ਤਰਾਂ ਗਹਿਰੀ ਖਾਮੋਸ਼ੀ ਨਾਲ ਗਹਿਰਾ ਰਿਸ਼ਤਾ ਟੁੱਟ ਜਾਂਦਾ ਏ..
ਜੇ ਮੈਂ ਗਲਤ ਹੋਵਾ,ਮੈਨੂੰ ਝਿੜਕਿਆ ਕਰ,
ਐਂਵੇ ਗੱਲ ਦਿਲ ਚ ਨਾ ਦਬਿਆ ਕਰ..
ਜੇ ਮੈਂ ਤੈਨੂੰ ਹਰ ਗੱਲ ਦੱਸਦੀ,ਤੂੰ ਵੀ ਦਿਲ ਦੀ ਹਰ ਗੱਲ ਦਸਿਆ ਕਰ..