Shayari | Latest Shayari on Hindi, Punjabi and English
Ja canada vasna e || punjab sad shayari
na charkhe te tand painda e
na trinjhna da kath deeda e
na baabeya da mela lagda e
hun pind v injh jaapda e
jive ujdheyaa baag maali da e
har ghar iko supna e
asi ja canada vasna e
ਨਾ ਚਰਖੇ ਦੇ ਤੰਦ ਪੈਦਾ ਏ
ਨਾ ਤ੍ਰਿੰਜਣਾ ਦਾ ਕੱਠ ਦੀਦਾ ਏ
ਨਾ ਬਾਬਿਆ ਦਾ ਮੇਲਾ ਲੱਗਦਾ ਏ
ਹੁਣ ਪਿੰਡ ਵੀ ਇੰਝ ਜਾਪਦਾ ਏ
ਜਿਵੇ ਉਜੜਿਆ ਬਾਗ ਮਾਲੀ ਦਾ ਏ
ਹਰ ਘਰ ਇਕੋ ਸੁਪਨਾ ਏ
ਅਸੀ ਜਾ ਕਨੇਡਾ ਵੱਸਣਾ ਏ
..ਕੁਲਵਿੰਦਰ ਔਲਖ
Thagg ghumde ne || heart broken punjabi shayari
Thag ghumde ne ithe pyaar de
lutt le jande ne sab sajjan yaar de
bharosa nahi sohne chehre waleyaa da
ilaaz nahi bane aj tak ehna de vaar de
ਠੱਗ ਘੁਮਦੇ ਨੇ ਇਥੇ ਪਿਆਰ ਦੇ
ਲੁਟ ਲੇ ਜਾਂਦੇ ਨੇ ਸਭ ਸਜਣ ਯਾਰ ਦੇ
ਭਰੋਸਾ ਨਹੀਂ ਸੋਹਣੇ ਚੇਹਰੇ ਵਾਲੇਆਂ ਦਾ
ਇਲਾਜ ਨਹੀਂ ਬਣੇ ਅੱਜ ਤੱਕ ਏਣਾ ਦੇ ਵਾਰ ਦੇ
—ਗੁਰੂ ਗਾਬਾ 🌷
Dhuleyaa ni janda || punjabi shayari
kidaa lok sachaa pyaar bhul jaande
maitho jhootha pyaar bhuleyaa ni janda
eh kida har ik te dhul jande
maitho har ik te dhuleyaa ni janda
ਕਿਦਾਂ ਲੋਕ ਸਚਾ ਪਿਆਰ ਭੁਲ ਜਾਂਦੇ
ਮੇਥੋਂ ਝੂਠਾ ਪਿਆਰ ਭੁਲਿਆ ਨੀਂ ਜਾਂਦਾ
ਐਹ ਕਿਦਾਂ ਹਰ ਇੱਕ ਤੇ ਡੁੱਲ ਜਾਂਦੇ
ਮੇਥੋਂ ਹਰ ਇੱਕ ਤੇ ਡੁਲਿਆ ਨੀਂ ਜਾਂਦਾ
—ਗੁਰੂ ਗਾਬਾ 🌷