Skip to content

Shayari | Latest Shayari on Hindi, Punjabi and English

chandi rangiye || love 2 lines status

chandi rangiye tainu sone ch madhda
dekhu kive koi me bhae .. na gadhda

ਚਾਂਦੀ ਰੰਗੀਏ ਤੈਨੂੰ ਸੋਨੇ ਮੜਦਾ
ਦੇਖੂ ਕਿਮੇ ਕੋਈ ਮੈ ਭੈਨਾ ਗੜਦਾ

International student life shayari punjabi

ਕਿਹੜੇ ਚੱਕਰਾਂ ਚ ਪਾ ਲਈ ਇਹ ਜ਼ਿੰਦਗੀ ਘਰ ਦੀਆਂ ਲਈ time ⏲️ ਜੁੜਦਾ ਨਹੀਂ
DOLLARA ਪਿਛੇ ਬਾਹਰ 🇨🇦 ਆ ਗਏ hun ਘਰ ਮੁੜਨ ਦਾ ਰਾਹ ਮਿਲਦਾ ਨਈ
ਆਪ ਬਣਾਉਣੀ ਆਪ ਪਕਾਉਣੀ, ਸਿੱਖ ਗਏ ਆਂ ਪਰ ਮਾਂ ਦੇ ਹੱਥ ਦੀ ਬਨਾਈ ਭੁਲਦੀ ਨਈ
ਪਾਞੇਂ ਬਾਹਰ 🇨🇦 ਦੀ lyf ਵਖਰੀ ਆ
ਪਰ
ਪਿੰਡ ਆਲੀ lyf ਭੁਲਦੀ ਨਈ

Son Ton Pehla || sad and dard bhari punjabi shayari

Koi Aunda Hai Yaad Bahut , Son Ton Pehla.
Jo Kho Lenda Hai Hanju Mere, Ron Ton pehla
hun Neend  Bhi Aawe Tan Main Sona Nahi Chonda.
Kise Keemat Te Main Usnu Khona Nahi Chonda.
Ho Jawe Oh Kaash Mera, Mainu Khon Ton Pehla.
Jo Aunda Hai Bahut Yaad Mainu, Son Ton pehla.

ਕੋਈ ਆਉਂਦਾ ਹੈ ਯਾਦ ਬਹੁਤ, ਸੌਣ ਤੋਂ ਪਹਿਲਾਂ
ਜੋ ਖੋਹ ਲੈਂਦਾ ਹੈ ਹੰਝੂ ਮੇਰੇ, ਰੌਣ ਤੋਂ ਪਹਿਲਾਂ
ਹੁਣ ਨੀਂਦ ਵੀ ਆਵੇ ਤਾਂ ਮੈਂ ਸੌਣਾ ਨਹੀਂ ਚਾਹੁੰਦਾ
ਕਿਸੇ ਕੀਮਤ ਤੇ ਮੈਂ ਉਸਨੂੰ ਖੋਣਾ ਨਹੀਂ ਚਾਹੁੰਦਾ
ਹੋ ਜਾਵੇ ਉਹ ਕਾਸ਼ ਮੇਰਾ, ਮੈਨੂੰ ਖੋਹਣ ਤੋਂ ਪਹਿਲਾਂ
ਜੋ ਆਉਂਦਾ ਹੈ ਬਹੁਤ ਯਾਦ ਮੈਨੂੰ, ਸੌਣ ਤੋਂ ਪਹਿਲਾਂ।

inter-caste maar gai || very sad punjabi poetry

ਉਹ ਲੋਕਾਂ ਦੇ ਸਿੱਧੇ ਦੰਦ ਕਰੇ
ਮੈਂ ਟੁੱਟਿਆਂ ਦਿੱਲਾਂ ਨੂੰ ਜੋੜਦਾ ਹਾਂ
ਉਹ ਮੈਨੂੰ ਰੱਬ ਤੋਂ ਮੰਗਦੀ ਰਹੀ
ਮੈਂ ਉਹਨੂੰ ਰੱਬ ਤੋਂ ਲੋੜਦਾ ਹਾਂ
ਮੈਂ ਕਿਸਮਤ ਦੇ ਨਾਲ ਲੜਦਾ ਰਿਹਾ
ਉਹ ਕਿਸਮਤ ਅਗੇ ਹਾਰ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter caste ਮਾਰ ਗਈ ।

ਜਿਸ ਦਿਨ ਤੂੰ ਮਿਲਿਆ ਸੀ ਸੱਜਣਾਂ
ਫਿਰ ਦੁਨੀਆਂ ਸੋਹਣੀ ਲਗਦੀ ਰਹੀ
ਕੱਲ੍ਹ ਰਾਤ ਗੁਜਾਰੀ ਰੋ ਰੋ ਕੇ
ਦਿੱਲ ਅੰਦਰ ਹਨੇਰੀ ਵਗਦੀ ਰਹੀ
ਸਾਡੇ ਇਸ਼ਕ ਦੇ ਲਾਏ ਬੂਟਿਆਂ ਨੂੰ
ਇਕ ਪਲ ਦੇ ਵਿੱਚ ਉਜਾੜ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ਹੈ ।

ਨਾ ਸਮਝ ਹੈ ਖੁਦ ਦੇ ਹਲਾਤਾਂ ਦੀ
ਹੁਣ ਕੀ ਰੋਈਏ ਤੇ ਕੀ ਹੱਸੀਏ
ਸਾਡੇ ਦਿਲ ਦੇ ਹਾਲ ਹੋਏ ਬੁਰੇ ਪਏ
ਹੁਣ ਇਸ ਤੋਂ ਵੱਧ ਤੈਨੂੰ ਕੀ ਦੱਸੀਏ
ਮੈਂ ਖੁਦ ਨੂੰ ਤੇਰੇ ਅੱਗੇ ਹਾਰਿਆ ਸੀ
ਤੂੰ ਆਪਣਿਆਂ ਅੱਗੇ ਹਾਰ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ।

ਜੋ ਤੇਰੀ ਯਾਦ ਵਿੱਚ ਲੰਘਦੀਆਂ ਸੀ
ਕਿਵੇਂ ਬਿਆਨ ਕਰਾਂ ਉਹਨਾ ਰਾਤਾਂ ਨੂੰ
ਜਿਨ੍ਹਾਂ ਤੈਨੂੰ ਮੇਰੇ ਤੋਂ ਦੂਰ ਕੀਤਾ
ਅੱਗ ਲਾ ਦਿਆਂ ਇਦਾ ਦੀਆਂ ਜ਼ਾਤਾ ਨੂੰ
ਤੈਥੋਂ ਦੂਰ ਹੋਇਆ ਤੇ ਇੰਝ ਲਗਿਆ
ਜਿਵੇਂ ਪੈਰ ਚ ਚੁੱਭ ਕੋਈ ਖਾਰ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ।

ਅੱਖਾਂ ਰੋਂਦੀਆਂ ਲਫਜ਼ ਵੀ ਚੁੱਪ ਹੋਏ
ਜਦੋਂ ਤੇਰੇ ਕੋਲੋਂ ਤੇਰਾ ਹਾਲ ਸੁਣਿਆਂ
ਕਿਨ੍ਹਾਂ ਜ਼ਿੰਮੇਵਾਰੀਆਂ ਤੈਨੂੰ ਮੇਰੇ ਤੋਂ ਦੂਰ ਕੀਤਾ
ਹੋਇਆ ਹਾਲ ਕਿਵੇਂ ਬੇਹਾਲ ਸੁਣਿਆਂ
ਮੇਰੇ ਦਿਲ ਦੇ ਲੱਖਾਂ ਟੁਕੜੇ ਹੋਏ
ਜਿਵੇਂ ਲੱਕੜ ਕੁਹਾੜੀ ਪਾੜ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ।

ਅਸੀਂ ਟੁੱਟੇ ਹੋਏ ਹੀ ਚੰਗੇ ਹਾਂ
ਸਾਡੀਆਂ ਫਿਕਰਾਂ ਵਿੱਚ ਨਾ ਪੈ ਸੱਜਣਾਂ
ਅਸੀਂ ਰੋ ਰੋ ਸਾਹ ਮੁਕਾਉਣੇ ਨੇ
ਤੂੰ ਹੱਸਦਾ ਵੱਸਦਾ ਰਹਿ ਸੱਜਣਾਂ
ਮੇਰੇ ਦਿਲ ਵਿਚ ਚੂਭੀਆਂ ਮੇਖਾਂ ਨੂੰ
ਕਲਮ “ਰਮਨ” ਦੀ ਅੱਜ ਇਜ਼ਹਾਰ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ।
ਆ inter-caste ਮਾਰ ਗਈ ।

aah intercaste mar gai sad shayari punjbai


Sacha Pyar || mainu ni laghda || 2 lines shayari

mainu ni lagda o pyaar sacha hunda e
jo thonu apneyaa ton door kar dewe

ਮੈਨੂੰ ਨੀ ਲੱਗਦਾ ਓ ਪਿਆਰ ਸੱਚਾ ਹੁੰਦਾ ਏ..
ਜੋ ਥੋਨੂੰ ਆਪਣਿਆ ਤੋਂ ਹੀ ਦੂਰ ਕਰ ਦੇਵੇ..

Eho jehe rishte || punjabi shayari on relations

bebe wangu pyaar karna te baapu da har reejh pagauna
te veera ladh ke fer bhena nu manuna
eho jehe rishte te hor kite nahi milde

ਬੇਬੇ ਵਾਂਗੂੰ ਪਿਆਰ😍ਕਰਨਾ ਤੇ ਬਾਪੂ ਦਾ ਹਰ ਰੀਝ ਪਗਾਉਣਾ,
ਤੇ ਵੀਰਾਂ ਦਾ ਲੜ😄ਕੇ ਫੇਰ ਭੈਣਾਂ ਨੂੰ ਮਨਾਉਣਾ..
ਐਹੋ ਜਿਹੇ ਰਿਸ਼ਤੇ ਦੁਨੀਆਂ ਤੇ ਹੋਰ ਕਿਤੇ ਨਹੀਂ ਮਿਲਦੇ💞 ..

Garm te Narm subhaah || 2 lines romantic shayari

O rishta v badha pyaara hunde
jis ch kudi garam te munda naram subhaa da hunda

ਓ ਰਿਸ਼ਤਾ ਵੀ ਬੜਾ ਪਿਆਰਾ ਹੁੰਦੈ❤,
ਜਿਸ ਚ ਕੁੜੀ ਗਰਮ ਤੇ ਮੁੰਡਾ ਨਰਮ ਸੁਭਾਅ ਦਾ ਹੁੰਦੈ😅..

Meri kalam || punjabi shayari

meri kalam na daseyaa kar galla apni dil di lokaa agge
tamasha banda ae
apne dil vich saambhle jajbaat apne
har ik nu galla dasan te mazak bande aa

ਮੇਰੀ ਕਲਮ : ਨਾ ਦਸੇਆ ਕਰ ਗਲਾਂ ਆਪਣੀ ਦਿਲ ਦੀ ਲੋਕਾਂ
ਆਗੈ ਤਮਾਸ਼ਾ ਬਣਦਾ ਐਂ
ਆਪਣੇ ਦਿਲ ਵਿਚ ਸਾਂਭਲੈੰ ਜਜ਼ਬਾਤ ਆਪਣੇ
ਹਰ ਇੱਕ ਨੂੰ ਗਲਾਂ ਦਸਣ ਤੇ ਮਜ਼ਾਕ ਬਣਦਾ ਐਂ
—ਗੁਰੂ ਗਾਬਾ 🌷