Shayari | Latest Shayari on Hindi, Punjabi and English
Dass mera ki mere ch bacheya e || true love poetry || Punjabi shayari
Eh dil v kinna bewafa e
Rehnda mere kol pr gall teri sune
Eh nazar vi tere raah takkdi e
Dekhe tenu te khwab vi tere bune
Eh saahan di ta jiwe e bani mala
Aunde jande naam eh lawe tera
Jo dhadkan chaldi mere dil di e
Us dhadkan ch dhadake dil tera
Eh bull Jo khullan bola layi
Naam tera te zikar vi tera kare
Eh hath Jo uthde dua de layi
Mange tenu te dhiyan vi tera dhare
Rag rag ch vehnda mehsus ho gya
Rom rom sab tere ch racheya e..!!
Tu hi tu Jo reh gya baki hun
Dass mera ki mere ch bacheya e..!!
ਇਹ ਦਿਲ ਵੀ ਕਿੰਨਾ ਬੇਵਫ਼ਾ ਏ
ਰਹਿੰਦਾ ਮੇਰੇ ਕੋਲ ਪਰ ਗੱਲ ਤੇਰੀ ਸੁਣੇ
ਇਹ ਨਜ਼ਰ ਵੀ ਤੇਰੇ ਰਾਹ ਤੱਕਦੀ ਏ
ਦੇਖੇ ਤੈਨੂੰ ਤੇ ਖੁਆਬ ਵੀ ਤੇਰੇ ਬੁਣੇ
ਇਹ ਸਾਹਾਂ ਦੀ ਤਾਂ ਜਿਵੇਂ ਏ ਬਣੀ ਮਾਲਾ
ਆਉਂਦੇ ਜਾਂਦੇ ਨਾਮ ਇਹ ਲਵੇ ਤੇਰਾ
ਜੋ ਧੜਕਣ ਚਲਦੀ ਮੇਰੇ ਦਿਲ ਦੀ ਏ
ਉਸ ਧੜਕਣ ‘ਚ ਧੜਕੇ ਦਿਲ ਤੇਰਾ
ਇਹ ਬੁੱਲ੍ਹ ਜੋ ਖੁੱਲਣ ਬੋਲਾਂ ਲਈ
ਨਾਮ ਤੇਰਾ ਤੇ ਜ਼ਿਕਰ ਵੀ ਤੇਰਾ ਕਰੇ
ਇਹ ਹੱਥ ਜੋ ਉੱਠਦੇ ਦੁਆ ਦੇ ਲਈ
ਮੰਗੇ ਤੈਨੂੰ ਤੇ ਧਿਆਨ ਵੀ ਤੇਰਾ ਧਰੇ
ਰਗ-ਰਗ ‘ਚ ਵਹਿੰਦਾ ਮਹਿਸੂਸ ਹੋ ਗਿਆ
ਰੋਮ-ਰੋਮ ਸਭ ਤੇਰੇ ‘ਚ ਰਚਿਆ ਏ
ਤੂੰ ਹੀ ਤੂੰ ਜੋ ਰਹਿ ਗਿਆ ਬਾਕੀ ਹੁਣ
ਦੱਸ ਮੇਰਾ ਕੀ ਮੇਰੇ ‘ਚ ਬਚਿਆ ਏ..!!
Kudrat || Life shayari, heart touching
Kudrat naal kita khilwaad kithe raas aunda e
eho same da pahiyaa ghumke use hi thaa aunda e
paidh, pashuu, pakshi asin ehna de ghar ujaadhe ne kudrat da kehar dekho insaan pinjhre wangu ghara ch taadhe ne
Ajh kive insaan nu insaan pyaa bachondaa ae
Bejubaan jivaa nu taa rabb hi insaab dawaunda e
eh samaa v langh jaugaa , raaje, mudhke na hankaar kari
kudrat saanu rab di den e rabb wangu pyaar kari|
ਕੁਦਰਤ ਨਾਲ ਕੀਤਾ ਖਿਲਵਾੜ ਕਿੱਥੇ ਰਾਸ ਆਉਂਦਾ ਏ
ਇਹੋ ਸਮੇਂ ਦਾ ਪਹੀਆ ਘੁੰਮਕੇ ਓਸੇ ਹੀ ਥਾਂ ਆਉਂਦਾ ਏ
ਪੈੜ,ਪਸ਼ੂ, ਪਕਸ਼ੀ ਅਸੀਂ ਇਹਨਾਂ ਦੇ ਘਰ ਉਜਾੜੇ ਨੇ ਕੁਦਰਤ ਦਾ ਕਹਿਰ ਦੇਖੋ ਇਨਸਾਨ ਪਿੰਜਰੇ ਵਾਂਗੂੰ ਘਰਾਂ ਚ ਤਾੜਏ ਨੇ
ਅੱਜ ਕਿਵੇਂ ਇਨਸਾਨ ਨੂੰ ਇਨਸਾਨ ਪਿਆ ਬਚੋਂਦਾ ਏ
ਬੇਜੁਬਾਨ ਜੀਵਾ ਨੂੰ ਤਾਂ ਰੱਬ ਹੀ ਇਨਸਾਫ ਦਵੋਂਦਾ ਏ
ਇਹ ਸਮਾ ਵੀ ਲੰਘ ਜਾਊਗਾ ,,ਰਾਜੇ,,ਮੁੜਕੇ ਨਾ ਹੰਕਾਰ ਕਰੀ
ਕੁਦਰਤ ਸਾਨੂੰ ਰੱਬ ਦੀ ਦੇਣ ਏ ਰੱਬ ਵਾਂਗੂੰ ਪਿਆਰ ਕਰੀ।
✍️ਸਮਰਾ
Kalam chuk ke || Shayari Punjabi From Heart
Kalam chuk ke uhde baare kujh likhan lagga,
das uhda bholapan likhaan ja chutrai likhaa
dohaan raahan te aa ke mera hath ruk jaanda
das ohda pyaar likhaa ja fir judaai likhaa
ਕਲਮ ਚੁੱਕ ਕੇ ਉਹਦੇ ਬਾਰੇ ਕੁਝ ਲਿਖਣ ਲੱਗਾ,
ਦਸ ਉਹਦਾ ਭੋਲਾਪਣ ਲਿਖਾਂ ਜਾਂ ਚੁਤਰਾਈ ਲਿਖਾਂ।
ਦੋਹਾਂ ਰਾਹਾਂ ਤੇ ਆ ਕੇ ਮੇਰਾ ਹੱਥ ਰੁਕ ਜਾਂਦਾ,
ਦਸ ਉਹਦਾ ਪਿਆਰ ਲਿਖਾਂ ਜਾਂ ਫਿਰ ਉਹਦੀ ਜੁਦਾਈ ਲਿਖਾਂ।