
I read our old conversation,
smile like an idiot,
listen to songs that remind me of you,
Then miss you more…

ਕਾਗਜੀ ਭਲਵਾਨ ਬਣੇ
ਜੋ ਸੀ ਲੋਹੇ ਵਰਗੇ ਸਰੀਰ ਨੀ
ਨਸ਼ਿਆ ਤੇ ਪੁੱਤ ਲੱਗੇ
ਮਾਵਾਂ ਡੋਲਦੀਆਂ ਨੀਰ ਨੀ
ਇੱਜਤਾਂ ਦੇ ਵੈਰੀ ਹੋਗੇ
ਇੱਥੇ ਭੈਣਾਂ ਦੇ ਵੀਰ ਨੀ
ਸਰਕਾਰਾਂ ਨੇ ਰੋਲ ਦਿੱਤਾ ਅੰਨਦਾਤਾ
ਜਮਾ ਮਰਗੀ ਜਮੀਰ ਨੀ
ਭਾਈ ਰੂਪੇ ਵਾਲਿਆ ਕਿਸੇ ਨਾਲ ਨਾ ਧੋਖਾ ਕਰੋ
ਪ੍ਰੀਤ ਲੇਖਾ ਦੇਣਾ ਪੈਦਾਂ ਕਹਿੰਦੇ ਜਾ ਕੇ ਅਖੀਰ ਨੀ
ਜੇ ਆਵੇਂ ਨਾ ਤੋੜ ਨਿਭਾਉਣੀ
ਅੱਖੀਆਂ ਕਦੀ ਨਾ ਲਾਈਏ ਜੀ
ਦਿਲ ਬਹਿਲਾ ਕੇ ਸਾਥ ਨਾ ਛੱਡੀਏ
ਚਾਹੇ ਜਿਉਂਦੇ ਜੀ ਮਰ ਜਾਈਏ ਜੀ
ਛੋਟੀਆਂ ਉਮਰਾਂ ਵਾਲਿਆਂ ਦਾ
ਵਸਾਹ ਕਦੇ ਨਾ ਖਾਈਏ ਜੀ
ਕੱਲ੍ਹ ਪਤਾ ਨਹੀਂ ਕੀ ਹੋਣਾ ਏ
ਅੱਜ ਜ਼ਿੰਦਗੀ ਖੂਬ ਹੰਢਾਈਏ ਜੀ
ਸੱਜਣ ਦੇਖਕੇ ਦਿਲ ਖ਼ੁਸ਼ ਕਰੀਏ
ਦੁਸ਼ਮਣ ਦੇਖ ਗੰਡਾਸਾ ਜੀ
ਰੋਹਬ ਪੂਰਾ ਅੱਖਾਂ ਵਿਚ ਰੱਖੀਏ
ਬਣਾਈਏ ਨਾ ਜੱਗ ਤਮਾਸ਼ਾਜੀ
ਮਾਪਿਆਂ ਨਾਲ ਜੁੜ ਕੇ ਰਹੀਏ
ਜਿਉਂ ਪੱਤਿਆਂ ਨਾਲ ਟਾਹਣੀ ਜੀ
ਇਕ ਵਾਰੀ ਲਾਕੇ ਨਾ ਛੱਡੀਏ
ਚਾਹੇ ਪਾਗਲ ਹੋ ਜੇ ਹਾਣੀ ਜੀ
ਸੜੀਏ ਨਾ ਐਵੇਂ ਅੱਗ ਵਾਗੂੰ
ਦਿਲ ਵਿਚ ਨੂਰ ਬਹਾਈਏ ਜੀ
ਜਿੰਦਗੀ ਥੋੜੇ ਸਮੇਂ ਦੀ ਹੈ ਜੋਤ
ਬਸ ਹੱਸ ਖੇਡ ਨਿਭਾਈਏ ਜੀ
ਜਿੰਦਗੀ ਥੋੜੇ ਸਮੇਂ ਦੀ ਹੈ ਜੋਤ
ਬਸ ਹੱਸ ਖੇਡ ਨਿਭਾਈਏ ਜੀ
✍.. Ranjot singh