Motra da pani peeta
filtraa da peeta ni
koteyaa te kaara da
maan kade kita ni
ਮੋਟਰਾਂ ਦਾ ਪਾਣੀ ਪੀਤਾ
ਫਿਲਟਰਾ ਦਾ ਪੀਤਾ ਨੀ
ਕੋਠਿਆਂ ਤੇ ਕਾਰਾਂ ਦਾ
ਮਾਨ ਕਦੇ ਕੀਤਾ ਨੀ।
Motra da pani peeta
filtraa da peeta ni
koteyaa te kaara da
maan kade kita ni
ਮੋਟਰਾਂ ਦਾ ਪਾਣੀ ਪੀਤਾ
ਫਿਲਟਰਾ ਦਾ ਪੀਤਾ ਨੀ
ਕੋਠਿਆਂ ਤੇ ਕਾਰਾਂ ਦਾ
ਮਾਨ ਕਦੇ ਕੀਤਾ ਨੀ।
Kujh usdi aakad c
te kujh mera gussa c
me nakhre kardi c,
subaah usda v puttha c
ਕੁਝ ਉਸਦੀ ਆਕੜ ਸੀ,
ਤੇ ਕੁਝ ਮੇਰਾ ਗੁੱਸਾ ਸੀ …
ਮੈਂ ਨਖਰੇ ਕਰਦੀ ਸੀ,
ਸੁਭਾਅ ਉਸਦਾ ਵੀ ਪੁੱਠਾ ਸੀ..।।
ਪਸੀਨਾ ਡੋਲ੍ਹ ਕੇ ਜਿੰਨੇ ਪਾਲਿਆ ਸੰਸਾਰ ਨੂੰ
ਹੱਡ ਖੋਰ ਕੇ ਨਿਖਾਰਿਆ ਬਹਾਰ ਨੂੰ
ਦੇਣਾ ਦੇਹ ਨੀ ਹੋਣਾ ਤੈਥੋਂ ਬੈਂਕਾਂ ਦੇ ਕਾਗਜ਼ਾ ਨਾਲ ਵੀ
ਤੇ ਫਿਰੇ ਹੱਕਾਂ ਤੇ ਹੱਥ ਫੇਰਨ ਨੂੰ
ਕੁਮੱਤ ਦੇ ਹੱਥਾਂ ਵਿੱਚ ਹੋਵੇ ਜੇ ਡੋਰ
ਉਮੀਦ ਕਿਵੇਂ ਕਰੇ ਕੋਈ ਸਿਖਰ ਤੇ ਗੁੱਡੀ ਦੀ
ਮਨ ਦੇ ਬੋਲਾਂ ਵਿੱਚ ਕੂਟਨੀਤੀ ਤੇਰੀ
ਅੱਜ ਦੇ ਨੌਜ਼ਵਾਨ ਅੱਗੇ
ਬਹੁਤਾ ਚਿਰ ਨੀ ਟਿਕਦੀ
ਸੁੱਤੇ ਸੀ ਲੋਕ ਪਹਿਲਾਂ, ਜੁਲਮ ਕਮਾ ਲਿਆ
ਅੱਜ ਜਾਗਿਆਂ ਤੇ ਕਿਵੇਂ ਜੁਲਮ ਢਾਵੇਗਾ
ਇਤਿਹਾਸ ਦਾ ਨਵਾਂ ਪੰਨਾ ਲਿਖਣ ਲਈ
ਫਿਰ ਆਜ਼ਾਦੀ ਦਾ ਝੰਡਾ ਦਿੱਲੀ ਲਹਿਰਾਵੇਗਾ
ਕੁਰਸੀ, ਪੈਸਾ ਤੇ ਹੰਕਾਰ
ਕਦ ਤੱਕ ਟਿਕਣਗੇ
ਸੱਚ ਦੇ ਸੂਰਜ਼ ਆਖਿਰ ਨੂੰ ਚੜਣਗੇ
ਗੱਲ ਲਿਖ ਕੇ ਨੋਟ ਕਰ ਲੋ ਮੇਰੀ
ਸਰਕਾਰਾਂ ਨੂੰ ਹਿਸਾਬ ਚੁਕਾਉਣਾ ਪਉਗਾ
ਕਿਰਸਾਨ ਦੇ ਪੈਰ ਹੈਠਾਂ ਇਕ ਦਿਨ
ਸਿਰ ਝੁਕਾਉਣਾ ਪਉਗਾ