Best Punjabi - Hindi Love Poems, Sad Poems, Shayari and English Status
Kalleya kyu nahi rehn dinde || punjabi poetry
ਤਰਪਾਲ ਦੇ ਪਲੜੇ ਅਕਲਾਂ ਤੇ,
ਅੰਦਰ ਗਿਆਨ ਦਾ ਮੀਂਹ ਨਹੀ ਪੈਣ ਦਿੰਦੇ…
ਇਹ ਵਣ ਸੁਵੰਨੇ ਭਰਮ ਭੁਲੇਖੇ,
ਤੇਰਾ ਨਾਮ ਨਹੀ ਬਹਿ ਕੇ ਲੈਣ ਦਿੰਦੇ….
ਬਹੁਤਾਂ ਕਹਿ ਤੇਰੇ ਬਾਰੇ ਖੁਸ਼ ਨਹੀਂ ਮੈ,
ਪਰ ਜੋ ਕਹਿਣਾ, ਓਹ ਤੇਰੇ ਠੇਕੇਦਾਰ ਨਹੀ ਕਹਿਣ ਦਿੰਦੇ….
ਪੱਥਰ ਵਿਚ ਉੱਗਦੇ ਬੂਟੇ ਜੋ,
ਮੇਰੀ ਉਮੀਦ ਦਾ ਹੁਜਰਾ ਨਹੀ ਟਇਹਨ ਦਿੰਦੇ….
ਹਵਾ, ਪਾਣੀ, ਰੁੱਖ, ਮਿੱਟੀ ਤੇ ਸੋਚ,
ਯਾਰ ਤੁਸੀ ਮੈਨੂੰ ਕੱਲਿਆ ਕਿਉ ਨਹੀ ਰਹਿਣ ਦਿੰਦੇ….ਹਰਸ✍️
Title: Kalleya kyu nahi rehn dinde || punjabi poetry
Salett ishq di || ishq shayari
ਮਿਟਿਆ ਸਲੇਟ ਇਸ਼ਕ ਦੀ ਤੇ ਨਾਂ
ਜਿਸ ਨਾਂ ਨੂੰ ਲੈਣ ਤੋਂ ਕਦੇ ਚਲਦੇ ਸੀ ਸ਼ਾਹ
ਹਰ ਇੱਕ ਖ਼ੁਆਬ ਓਹਦੇ ਅਗੈ ਫ਼ਿਕਾ ਸੀ
ਜਿਸ ਨਾਂ ਦਾ ਨਾਂ ਲੈਕੇ ਅਸੀਂ ਚਲੇ ਸੀ ਇਸ਼ਕ ਦੇ ਰਾਹ
ਆਸ਼ਕੀ ਕਿਤੀ ਓਹਦੇ ਲਈ ਜਿਦੇ ਨਾਲ ਪਿਆਰ ਸੀ
ਯਾਰ ਤਾਂ ਮਿਲਿਆਂ ਨੀ ਬੱਸ ਓਸਦੇ ਨਾਂ ਦਾ ਹੀ ਸਹਾਰ ਸੀ
ਜੋ ਸੋਚਿਆ ਹਰ ਇੱਕ ਖ਼ੁਆਬ ਟੁਟਿਆ ਮੇਰਾ
ਜੋ ਵੀ ਕਰਣੇ ਪੂਰੇ ਸਜਣਾ ਦੇ ਨਾਲ ਸੀ
ਏਹ ਮੁੱਕਣਾ ਨੀਂ ਓਹਨੂੰ ਪਾਉਂਣ ਦਾ ਚਾਹ
ਜਿਸ ਨਾਂ ਦਾ ਨਾਂ ਲੈਕੇ ਅਸੀਂ ਚਲੇ ਸੀ ਇਸ਼ਕ ਦੇ ਰਾਹ
—ਗੁਰੂ ਗਾਬਾ
