I love watching the moonlight shine on you, while you look at the stars, dreaming about our future in your wildest ways.
I love watching the moonlight shine on you, while you look at the stars, dreaming about our future in your wildest ways.
Meriyaan akhaan ne chuneya e tainu
eh duniya vekh k
kisda chehra hun vekha me, tera chehra vekh k
ਮੇਰੀਆਂ ਅੱਖਾਂ ਨੇ ਚੁਣਿਆ ਏ ਤੈਨੂੰ
ਇਹ ਦੁਨੀਆ ਵੇਖ ਕੇ
ਕਿਸਦਾ ਚਿਹਰਾ ਹੁਣ ਵੇਖਾਂ ਮੈਂ, ਤੇਰਾ ਚਿਹਰਾ ਵੇਖ ਕੇ
zidd eho te dil mera || Punjabi love shayari
Aale rakhle samb dil sada hun
Meri sune na ho gya e taada hun
Din guzrde kive hun pta nahi lagda
Palla tera jado da esne fadeya e
Hun dekhiye kise hor vll eh vss ch nhi
Tera shonk jeha eda hun chdeya e
Tere ishq ch jhalle jhe hoye rehna e
Zidd eho te dil mera arheya e
Mar thode te gya e dil duniya nu bhul k
Rog anokha jeha lag gya e tere te dull k
Haar paya e gal vich esa chandra
Tere naam de motiyan naal jo jrheya e
Hun hatda nahi piche lakh koshish te v
Tera shonk jeha esnu haye chdeya e
Tere ishq ch jhalle jhe hoye rehna e
Zidd eho te dil mera arheya e
Fullan vang mehkde ne din mere
Sajjna sambe nahi jande metho chaa tere
Har pal tera cheta aayi janda e
Kesa naag eh pyar da larheya e
Nind chain sab kuj uddeya e
Tera shonk hi bas hun chdeya e
Tere ishq ch jhalle jhe hoye rehna e
Zidd eho te dil mera arheya e
ਆ ਲੈ ਰੱਖ ਲੈ ਸਾਂਭ ਦਿਲ ਸਾਡਾ ਹੁਣ
ਮੇਰੀ ਸੁਣੇ ਨਾ ਹੋ ਗਿਆ ਏ ਤੁਹਾਡਾ ਹੁਣ
ਦਿਨ ਗੁਜ਼ਰਦੇ ਕਿਵੇਂ ਹੁਣ ਪਤਾ ਨਹੀਂ ਲਗਦਾ
ਪੱਲਾ ਤੇਰਾ ਜਦੋਂ ਦਾ ਇਸਨੇ ਫੜਿਆ ਏ
ਹੁਣ ਦੇਖੀਏ ਕਿਸੇ ਹੋਰ ਵੱਲ ਇਹ ਵੱਸ ਚ ਨਹੀਂ
ਤੇਰਾ ਸ਼ੌਂਕ ਜਿਹਾ ਏਦਾਂ ਹੁਣ ਚੜ੍ਹਿਆ ਏ
ਤੇਰੇ ਇਸ਼ਕ ‘ਚ ਝੱਲੇ ਜਿਹੇ ਹੋਏ ਰਹਿਣਾ ਏ
ਜ਼ਿੱਦ ਇਹੋ ਤੇ ਦਿਲ ਮੇਰਾ ਅੜਿਆ ਏ..!!
ਮਰ ਥੋਡੇ ਤੇ ਗਿਆ ਦਿਲ ਦੁਨੀਆਂ ਨੂੰ ਭੁੱਲ ਕੇ
ਰੋਗ ਅਨੋਖਾ ਜੇਹਾ ਲਗ ਗਿਆ ਤੇਰੇ ਉੱਤੇ ਡੁੱਲ ਕੇ
ਹਾਰ ਪਾਇਆ ਏ ਗਲ ਵਿੱਚ ਐਸਾ ਚੰਦਰਾ
ਤੇਰੇ ਨਾਮ ਦੇ ਮੋਤੀਆਂ ਨਾਲ ਜੋ ਜੜਿਆ ਏ
ਹੁਣ ਹੱਟਦਾ ਨਹੀਂ ਪਿੱਛੇ ਲੱਖ ਕੋਸ਼ਿਸ਼ ਤੇ ਵੀ
ਤੇਰਾ ਸ਼ੌਂਕ ਜੇਹਾ ਇਸਨੂੰ ਹਾਏ ਚੜ੍ਹਿਆ ਏ
ਤੇਰੇ ਇਸ਼ਕ ‘ਚ ਹੀ ਝੱਲੇ ਜਿਹੇ ਹੋਏ ਰਹਿਣਾ ਏ
ਜ਼ਿੱਦ ਇਹੋ ‘ਤੇ ਦਿਲ ਮੇਰਾ ਅੜਿਆ ਏ..!!
ਫੁੱਲਾਂ ਵਾਂਗ ਮਹਿਕਦੇ ਨੇ ਦਿਨ ਹੁਣ ਮੇਰੇ
ਸੱਜਣਾ ਸਾਂਭੇ ਨਹੀਂ ਜਾਂਦੇ ਮੈਥੋਂ ਚਾਅ ਤੇਰੇ
ਹਰ ਪਲ ਤੇਰਾ ਚੇਤਾ ਆਈ ਜਾਂਦਾ ਏ
ਕੈਸਾ ਨਾਗ ਇਹ ਪਿਆਰ ਦਾ ਲੜ੍ਹਿਆ ਏ
ਨੀਂਦ ਚੈਨ ਸਭ ਕੁੱਝ ਉੱਡਿਆ ਏ
ਤੇਰਾ ਸ਼ੌਂਕ ਹੀ ਬਸ ਹੁਣ ਚੜ੍ਹਿਆ ਏ
ਤੇਰੇ ਇਸ਼ਕ ‘ਚ ਝੱਲੇ ਜਿਹੇ ਹੋਏ ਰਹਿਣਾ ਏ
ਜ਼ਿੱਦ ਇਹੋ ਤੇ ਦਿਲ ਮੇਰਾ ਅੜਿਆ ਏ..!!