May be you’re seeking a drop of water & waheguru ji has written the ocean for you…❤️
May be you’re seeking a drop of water & waheguru ji has written the ocean for you…❤️
Tu dil❤️ de sab ton kareeb sajjna🤗
Tenu rabb🙇♀️ vang asi takkiye ve😇..!!
Sada taan tu hi sab baneya😍
Dass hor 🤔tenu ki dassiye ve🙈..!!
ਤੂੰ ਦਿਲ ❤️ਦੇ ਸਭ ਤੋਂ ਕਰੀਬ ਸੱਜਣਾ🤗
ਤੈਨੂੰ ਰੱਬ🙇♀️ ਵਾਂਗ ਅਸੀਂ ਤੱਕੀਏ ਵੇ..!!
ਸਾਡਾ ਤਾਂ ਤੂੰ ਹੀ ਸਭ ਬਣਿਆ😍
ਦੱਸ ਹੋਰ🤔ਤੈਨੂੰ ਕੀ ਦੱਸੀਏ ਵੇ🙈..!!
ਗੁੰਮੇ ਜੋ ਵਿਚਕਾਰ ਰਾਹ, ਮੈਂ ਉਹ ਤਮਾਮ ਲੱਭਦੀ ਹਾਂ।।
ਆਪਣੇ ਅੰਦਰੋਂ ਹੀ ਕੋਈ,ਚੰਗਾ ਮਹਿਮਾਨ ਲੱਭਦੀ ਹਾਂ।।
ਉੱਲਝਣ ਹੈ ਕੋਈ, ਜੋ ਦਿਲ ਤੱਕ ਆਵਾਜ਼ ਨਾ ਆਵੇ,,
ਮਰ ਚੁੱਕੀ ਜਮੀਰ ਵਿਚੋਂ, ਹਾਲੇ ਵੀ ਜਾਨ ਲੱਭਦੀ ਹਾਂ।।
ਮੁੱਢ ਤੋਂ ਹਾਂ ਸੁੱਤੀ,ਹਾਲੇ ਤੱਕ ਵੀ ਨਾ ਮੈਂਨੂੰ ਜਾਗ ਆਈ,,
ਬੇਈਮਾਨੀਆਂ ਕਰਕੇ ਵੀ, ਮੈਂ ਸਨਮਾਨ ਲੱਭਦੀ ਹਾਂ।।
ਮਿਹਨਤ ਤੋਂ ਡਰਦੀ, ਦਰ “ਹਰਸ” ਬਾਬਿਆਂ ਦੇ ਬੈਠੀ,,
ਧਾਗੇ ਤਬੀਤਾਂ ਸਹਾਰੇ, ਕਾਮਯਾਬੀ ਮਹਾਨ ਲੱਭਦੀ ਹਾਂ।।
ਪੱਥਰ ਦਿਲ ਵਿੱਚ ਰਹਿਮ ਨਾ ਕੋਈ, “ਮਹਿਤਾ” ਵਾਲਿਆ,,
ਇਨਸਾਨੀਅਤ ਲਈ ਜਿਊਂਦੀ ਇਨਸਾਨ ਲੱਭਦੀ ਹਾਂ।।