ਲਾ ਕੇ ਰੋਗ ਸਾਨੂੰ ਇਸ਼ਕ ਦੇ ਅਵੱਲੇ ਤੂੰ
ਇੱਕ ਤੱਕਣੀ ਨਾਲ ਕਰ ਗਿਆ ਬੁਰਾ ਹਾਲ ਸੱਜਣਾ..!!
ਤੈਨੂੰ ਰੱਖ ਕੇ ਯਾਦਾਂ ਵਾਲੇ ਮਹਿਲਾਂ ਦੇ ਵਿੱਚ
ਰੋਗ ਲਿਆ ਮੈਂ ਅਨੋਖਾ ਜਿਹਾ ਪਾਲ ਸੱਜਣਾ..!!
ਦਿਲ ਪਾਗ਼ਲ ਜਿਹਾ ਹੋਇਆ ਪਿਆਰ ਛੇੜੇ ਇਸਨੂੰ ਤੇਰਾ
ਕੈਸਾ ਪਾ ਗਿਆ ਤੂੰ ਇਸ਼ਕੇ ਦਾ ਜਾਲ਼ ਸੱਜਣਾ..!!
ਅੱਖਾਂ ਨਮ ਤੇ ਚੈਨ ਨਾ ਆਵੇ ਦਿਲ ਨੂੰ
ਯਾਦ ਜਿੱਥੇ ਜਾਵਾਂ ਜਾਵੇ ਤੇਰੀ ਨਾਲ ਸੱਜਣਾ..!!
ਦਿਲ ਲੱਗ ਜਾਵੇ
ਤਾਂ ਰੱਬ ਵੀ ਦੂਰ ਨਹੀ
ਰੱਬ ਨੂੰ ਇੰਝ ਮਨਾਉਣਾ ਉਝ ਪਾਉਣਾ
ਇਸ ਸਾਰਾ ਕੁਝ ਬੇ ਮਤਲਬ ਕਰਦੇ ਨੇ ।
ਦੁਨੀਆ ਉੱਪਰ ਸਿਰਫ ਵਿਸ਼ਵਾਸ
ਤੇ ਮੁਹੱਬਤ ਟਿਕੀ ਏ ।
ਬਿਨ ਦੋਹਾਂ ਤੋ ਦੁਨੀਆ
ਕੌੜੀ ਮੁੱਲ ਨਾ ਵਿਕੀ ਏ ।
ਵਿਸ਼ਵਾਸ ਕਰਨਾ ਜਾਂ ਮੁਹੱਬਤ
ਪਾਉਣੀ ਏ ਤਾਂ ਰੱਬ ਨਾਲ ਪਾ ਲਈ
ਹਰਸ ਜਿੰਨੀ ਮਰਜ਼ੀ ਇਤਿਹਾਸ ਪੜ ਲੈ
ਜਿਸ ਦੀ ਮਰਜੀ ਪੜ ਲੈ
ਬਿਨਾ ਉਸ ਦੇ ਇੱਥੇ ਕੋਈ ਵੀ
ਦੂਜੀ ਸ਼ੈਅ ਨਾ ਟਿਕੀ ਏ ।
..ਹਰਸ