Khush rehan da bas ik hi tarika hai….
Jidda de vi halaat hon us naal dosti kar lwo….!
ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ….
ਜਿੱਦਾਂ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ….!
ਚੜਦੇ ਸੂਰਜ ਵਾਂਗਰ ਤੇਰੀਆਂ ਯਾਦਾਂ ਸਿਰ ਤੇ ਆਣ ਚੜੀਆਂ,
ਕਫਨ ਉਡਦਾ ਮੇਰੇ ਬੁੱਤ ਉਤੋਂ, ਨਾ ਤਣੀਆਂ ਖੁੱਲਣ ਕੱਸੀਆ ਨੇ ਬੜੀਆਂ,
ਇਹ ਜਿਸਮ ਤਾਂ ਖਾਕ ਵਿੱਚ ਰੁਲ ਜਾਣਾ, ਅਸੀਂ ਆਇਤਾਂ ਰੂਹਾਂ ਦੀਆਂ ਪੜ੍ਹੀਆਂ,
ਤੇਰੇ ਬਾਝੋਂ ਕੋਈ ਦਿਸਦਾ ਨਈ ਜਿਵੇਂ ਭਰਿੰਡ ਅੱਖਾਂ ਤੇ ਹੋਣ ਲੜੀਆਂ,
ਮੈਨੂੰ ਆਉਂਦੇ ਜਾਂਦੇ ਆਵਾਜ਼ ਦੇਵਣ, ਤੇਰੀਆਂ ਯਾਦਾਂ ਮੌੜਾਂ ਤੇ ਖੜੀਆਂ,
ਨਾ ਮੈਂ ਛੱਡਦਾ, ਨਾ ਇਹ ਛੱਡਣ, ਮੈਂ ਢੀਠ ਤੇ ਜਿੱਦ ਤਤੇ ਇਹ ਅੜੀਆਂ,
ਜਦੋਂ ਛੱਡਦਾ ਤੇ ਮੈਨੂੰ ਇਝ ਦਿਸਦਾ, ਜਿਵੇਂ ਖਾਲੀ ਪਿੰਡ ਦੀਆਂ ਥੜੀਆਂ,
ਜੇ ਤੂੰ ਛੱਡਦਾ ਤੇ ਇੰਝ ਲਗਦਾ, ਕਿਸੇ ਆਸ਼ਕ ਦੀਆਂ ਚਿੱਠੀਆਂ ਹੋਣ ਸੜੀਆਂ,
ਤੇਰੀ ਯਾਦ “ਰਮਨ” ਦਾ ਸਰਮਾਇਆ ਏ , ਇਹ ਵੀ ਨਾਲ ਜਾਊ ਮੇਰੇ ਵਿੱਚ ਮੜ੍ਹੀਆਂ .