“ਗੰਗਾ,ਗਿਰਜੇ, ਮੱਕੇ ਉੱਤੇ ਲਾਈ ਰੱਖਦੇਓ ਮੇਲ
ਪਾਣੀ ਰੁੱਖਾਂ ਦੇ ਬਚਾਅ ਨੂੰ ਕੱਢਿਆ ਕਰੋ ਵਿਹਲ਼
ਪਾਣੀ ਰੁੱਖਾਂ ਹਵਾ ਕਰਕੇ ਹੀ ਜੀਵਨ ਧਰਤੀ ਉੱਤੇ
ਰੋਜੇ ਹਵਨ ਚਿਲਿਆਂ ਨਾਲ ਜੀਵਨ ਦਾ ਕੀ ਮੇਲ
ਨਾ ਕਰ ਹਵਾ ਖ਼ਰਾਬ ਤੇ ਫੇ ਕਿੱਥੋ ਲਿਆਉਣੀ
ਸਾਹ ਨਾ ਆਂਉਦਾ ਉੱਥੇ ਮੰਗਲ ਚੰਨ ਵੀ ਤਾਂ ਫੇਲ
ਉਪਜਾਉ ਦੀ ਕੀਮਤ ਸਮਝ ਤੂੰ ਥਲਾਂ ਨੂੰ ਹੀ ਦੇਖ
ਜਿੱਥੇ ਨਹੀ ਪਾਣੀ ਉੱਥੇ ਚਿਰਾਗਾਂ ਵਿਚ ਨਾ ਤੇਲ
ਧੀਆਂ ਮਾਰੀ ਜਾਣਓ ਤੇ ਰੁੱਖ ਵੀ ਵੱਢੀ ਜਾਣੇਓ
ਤੇ ਪਾਣੀ ਖਰਾਬ ਕਰਨਾਂ ਤੁਸੀ ਸਮਝੋ ਨਾ ਏ ਖੇਲ,
“ਹਰਸ✍️”