Best Punjabi - Hindi Love Poems, Sad Poems, Shayari and English Status
Teri yaad || Punjabi shayari || love status
Mukki reejh tamanna koi rakhne di
Khuab udde asmani mere dhool ban ke..!!
Baki reha na kuj mere andar hun bas
Teri yaad seene khubh gayi e sool ban ke..!!
ਮੁੱਕੀ ਰੀਝ ਤਮੰਨਾ ਕੋਈ ਰੱਖਣੇ ਦੀ
ਖ਼ੁਆਬ ਉੱਡੇ ਅਸਮਾਨੀਂ ਮੇਰੇ ਧੂਲ ਬਣ ਕੇ..!!
ਬਾਕੀ ਰਿਹਾ ਨਾ ਕੁਝ ਮੇਰੇ ਅੰਦਰ ਹੁਣ ਬਸ
ਤੇਰੀ ਯਾਦ ਸੀਨੇ ਖੁੱਭ ਗਈ ਏ ਸੂਲ ਬਣ ਕੇ..!!
Title: Teri yaad || Punjabi shayari || love status
Pyaar baneyaa vapaar || sad poetry
ਜਿਸਮਾਂ ਵਾਲਿਆਂ ਦਾ ਕਹਿੰਦੇ ਹਫ਼ਤਾ ਆ ਗਿਆ
ਮਿੱਥ ਦੇ ਤੋਹਫ਼ਿਆਂ ਦਾ ਹਥਿਆਰ, ਕਹਿੰਦੇ ਪਿਆਰ ਨੂੰ ਪਾਉਣਾ।
ਅੱਜ ਕੁੱਝ ਦੇਣਾ ਤੇ ਕੱਲ੍ਹ ਨੂੰ ਕਰੂਗਾ ਖੁੱਲ੍ਹਾ ਖ਼ਰਚਾ
ਵੇਖਕੇ ਹਾਲਾਤ ਪਿਆਰ ਕਹਿੰਦਾ ਮੈਂ ਡੁੱਬਕੇ ਮਾਰ ਜਾਣਾ।
ਕਿੱਸੇ ਦੀ ਬਣੀ ਜ਼ਿੰਦਗੀ ਸੀ ਤੇ ਖੌਰੇ ਕਿਦੀ ਤਬਾਹ ਹੋਈ
ਚੰਦ ਮੁਲਾਕਾਤਾਂ ਦੇ ਫ਼ੋਕੇ ਹਾਸਿਆਂ ਸਾਡੀ ਜ਼ਿੰਦ ਹੀ ਰੋਲਤੀ।
ਸਕੀਮਾਂ ਬਣਾਉਂਦੇ ਸੀ ਜਿਹੜੇ ਜੋੜੀਆਂ ਤੋੜਨ ਦੀ
ਜਿਦ੍ਹਾ ਦਿੱਲ ਨ੍ਹੀ ਸੀ ਟੁੱਟਿਆ, ਉਹ ਵੀ ਭਾਲਦਾ ਪਿਆ ਸੀ ਮੁਹਬੱਤਾਂ।
ਪਰ ਆ Valentine Week ਨੇ ਉਹਦਾ ਵੀ ਦਿੱਲ ਤੋੜਕੇ ਰੱਖਤਾ
ਹਰੇਕ ਦੀ ਹੋਗੀ ਮਨਸ਼ਾ ਖ਼ਰਾਬ
ਵਰਤ ਕੇ ਛੱਡਣ ਦਾ ਹੋ ਗਿਆ ਰਿਵਾਜ਼।
ਜਿਸਮ ਤੋਂ ਪਰ੍ਹੇ ਦੀ ਨਾ ਕਰਦਾ ਕੋਈ ਬਾਤ
ਮੁਹੱਬਤ ਦਾ ਰਿਸ਼ਤਾ ਡੁੱਬ ਰਿਹਾ ਵਿੱਚ ਸ਼ਰਾਬ।
ਰਾਂਝੇ ਬਣਦੇ ਪਾਕੇ ਕੰਨਾਂ ਵਿੱਚ ਵਾਲ਼ੀ
ਰਹੀ ਨਾ ਇੱਛਾ ਅੱਜ ਕੱਲ੍ਹ ਇੱਕ ਉੱਤੇ ਟਿਕਣ ਦੀ।
ਮਾਪਦੀ ਫ਼ਿਰੇ ਹੀਰ ਕਿਸ ਕੋਲ਼ ਜਿਆਦਾ ਸਾਮੀ
ਇੱਕ ਰਾਤ ਵਿੱਚ ਮੁੱਕ ਜਾਂਦੀ ਭੁੱਖ ਜਿਸਮਾਂ ਵਾਲੀ।
✍️ ਖੱਤਰੀ
