Skip to content

punjabi poetry lyrical video || mein dekheya e rabb tere vich || female voice || true love

whatsapp lyrical video status || punjabi poetry || punjabi love shayari

Jadd diya lggiya ne akhiya tere naal
Khabar bhora na rahi es jagg di sanu..!!
Kehre rog la gya tu ikk hi takkni naal
Dikh gya tu jagah rabb di sanu..!!
Diljaniya eh pyar sirf tere layi e..
Nazar rehndi hi ikk tere chehre utte e..!!
Mein dekheya e rabb tere vich sajjna
Dil Marda hi mera eh tere utte e..!!

Tu hi dass tere khwab menu bhulan kive
Har kise vich ta chehra tera dikh ho reha.!!
Hath fad mein kalam jadd baithdi haan
Naam tera hi kitaba vich likh ho reha..!!
Ikk jhalak naal jhalla jeha kar janda e
Esa nasha chadeya hun tera Mere utte e..!!
Mein dekheya e rabb tere vich sajjna
Dil Marda hi mera bs tere utte e..!!

Surkh bull v tere pishe lagg gye ne
Eh kholan te gallan vich tu hi hunda e..!!
Jinna plaan vich krdi aa mein bandagi rabb di
Hun mozud ohna plaan vich tu hi hunda e..!!
Mileya tera eh pyar jadd da menu
Zivan mera eh khushiyan de khehre utte e..!!
Mein dekheya e rabb tere vich sajjna
Dil Marda hi mera bas tere utte e..!!

ਜੱਦ ਦੀਆਂ ਲੱਗੀਆਂ ਨੇ ਅੱਖੀਆਂ ਤੇਰੇ ਨਾਲ
ਖ਼ਬਰ ਭੋਰਾ ਨਾ ਰਹੀ ਇਸ ਜੱਗ ਦੀ ਸਾਨੂੰ..!!
ਕਿਹੜੇ ਰੋਗ ਲਾ ਗਿਆ ਤੂੰ ਇੱਕ ਹੀ ਤੱਕਣੀ ਨਾਲ
ਦਿਖ ਗਿਆ ਤੂੰ ਜਗ੍ਹਾ ਰੱਬ ਦੀ ਸਾਨੂੰ..!!
ਦਿਲਜਾਨੀਆਂ ਇਹ ਪਿਆਰ ਸਿਰਫ਼ ਤੇਰੇ ਲਈ ਏ
ਨਜ਼ਰ ਰਹਿੰਦੀ ਹੀ ਇੱਕ ਤੇਰੇ ਚਹਿਰੇ ਉੱਤੇ ਏ..!!
ਮੈਂ ਦੇਖਿਆ ਏ ਰੱਬ ਤੇਰੇ ਵਿੱਚ ਸੱਜਣਾ
ਦਿਲ ਮਰਦਾ ਹੀ ਮੇਰਾ ਇਹ ਤੇਰੇ ਉੱਤੇ ਏ..!!

ਤੂੰ ਹੀ ਦੱਸ ਤੇਰੇ ਖ਼ੁਆਬ ਮੈਨੂੰ ਭੁੱਲਣ ਕਿਵੇਂ
ਹਰ ਕਿਸੇ ‘ਚ ਤਾਂ ਚਹਿਰਾ ਤੇਰਾ ਦਿਖ ਹੋ ਰਿਹਾ..!!
ਹੱਥ ਫੜ ਮੈਂ ਕਲਮ ਜੱਦ ਬੈਠਦੀ ਹਾਂ
ਨਾਮ ਤੇਰਾ ਹੀ ਕਿਤਾਬਾਂ ਵਿੱਚ ਲਿਖ ਹੋ ਰਿਹਾ..!!
ਇੱਕ ਝਲਕ ਨਾਲ ਝੱਲਾ ਜਿਹਾ ਕਰ ਜਾਂਦਾ ਏ
ਐਸਾ ਨਸ਼ਾ ਚੜ੍ਹਿਆ ਹੁਣ ਤੇਰਾ ਮੇਰੇ ਉੱਤੇ ਏ..!!
ਮੈਂ ਦੇਖਿਆ ਏ ਰੱਬ ਤੇਰੇ ਵਿੱਚ ਸੱਜਣਾ
ਦਿਲ ਮਰਦਾ ਹੀ ਮੇਰਾ ਬਸ ਤੇਰੇ ਉੱਤੇ ਏ..!!

ਸੁਰਖ਼ ਬੁੱਲ੍ਹ ਵੀ ਤੇਰੇ ਪਿੱਛੇ ਲੱਗ ਗਏ ਨੇ
ਇਹ ਖੋਲਾਂ ਤੇ ਗੱਲਾਂ ਵਿੱਚ ਤੂੰ ਹੀ ਹੁੰਦਾ ਏਂ..!!
ਜਿੰਨ੍ਹਾਂ ਪਲਾਂ ਵਿੱਚ ਕਰਦੀ ਆਂ ਮੈਂ ਬੰਦਗੀ ਰੱਬ ਦੀ
ਹੁਣ ਮੌਜ਼ੂਦ ਓਹਨਾਂ ਪਲਾਂ ਵਿੱਚ ਤੂੰ ਹੀ ਹੁੰਦਾ ਏਂ..!!
ਮਿਲਿਆ ਤੇਰਾ ਇਹ ਪਿਆਰ ਜੱਦ ਦਾ ਮੈਨੂੰ
ਜੀਵਨ ਮੇਰਾ ਇਹ ਖੁਸ਼ੀਆਂ ਦੇ ਖੇੜੇ ਉੱਤੇ ਏ..!!
ਮੈਂ ਦੇਖਿਆ ਏ ਰੱਬ ਤੇਰੇ ਵਿੱਚ ਸੱਜਣਾ
ਦਿਲ ਮਰਦਾ ਹੀ ਮੇਰਾ ਬਸ ਤੇਰੇ ਉੱਤੇ ਏ..!!

Title: punjabi poetry lyrical video || mein dekheya e rabb tere vich || female voice || true love

Best Punjabi - Hindi Love Poems, Sad Poems, Shayari and English Status


Ishq de raah || Punjabi shayari || love quotes || true shayari || sad status

Ehsas kraya ruhaniyat da
Seene te lgge fattan ne..!!
"Roop" ishqe de raahan nu ohi pchanan
jinna khadiyan dhungiya satta ne..!!ਅਹਿਸਾਸ ਕਰਾਇਆ ਰੂਹਾਨੀਅਤ ਦਾ
ਸੀਨੇ ਤੇ ਲੱਗੇ ਫੱਟਾਂ ਨੇ..!!
"ਰੂਪ" ਇਸ਼ਕੇ ਦੇ ਰਾਹਾਂ ਨੂੰ ਓਹੀ ਪਛਾਨਣ
ਜਿੰਨਾਂ ਖਾਧੀਆਂ ਡੂੰਘੀਆਂ ਸੱਟਾਂ ਨੇ..!!
Ehsas kraya ruhaniyat da
Seene te lgge fattan ne..!!
“Roop” ishqe de raahan nu ohi pchanan
jinna khadiyan dhungiya satta ne..!!
ਅਹਿਸਾਸ ਕਰਾਇਆ ਰੂਹਾਨੀਅਤ ਦਾ
ਸੀਨੇ ਤੇ ਲੱਗੇ ਫੱਟਾਂ ਨੇ..!!
“ਰੂਪ” ਇਸ਼ਕੇ ਦੇ ਰਾਹਾਂ ਨੂੰ ਓਹੀ ਪਛਾਨਣ
ਜਿੰਨਾਂ ਖਾਧੀਆਂ ਡੂੰਘੀਆਂ ਸੱਟਾਂ ਨੇ..!!

Title: Ishq de raah || Punjabi shayari || love quotes || true shayari || sad status


Two line Alone love shayari Punjabi || JISM CHO ROOH

2 lines alone punjabi shayari dard || Tadfaundi doori teri injh jism chon jive rooh nikle

Tadfaundi doori teri injh
jism chon jive rooh nikle