Oh mere naal e inj judeya
Roohan wala hani jiwe..!!
Mein kise thehre kinare jeha
Te oh dareyawi pani jiwe..!!
ਉਹ ਮੇਰੇ ਨਾਲ ਏ ਇੰਝ ਜੁਡ਼ਿਆ
ਰੂਹਾਂ ਵਾਲਾ ਹਾਣੀ ਜਿਵੇਂ..!!
ਮੈਂ ਕਿਸੇ ਠਹਿਰੇ ਕਿਨਾਰੇ ਜਿਹਾ
ਤੇ ਉਹ ਦਰਿਆਵੀ ਪਾਣੀ ਜਿਵੇਂ..!!
ਟੁਟਿਆ ਖ਼ੁਆਬ
ਪਿਆਰ ਸੁਨਣ ਵਿੱਚ ਕਿਨਾਂ ਵਧਿਆ ਲਗਦਾ ਤੇ ਇਸ਼ਕ ਵਿੱਚ ਟੁੱਟੇ ਆਸ਼ਕ ਦਿਆਂ ਕਹਾਣੀਆਂ ਵੀ ਕਿੰਨੀ ਵਧੀਆ ਲੱਗਦੀ ਹੈ। ਪਰ ਅਸਲ ਜ਼ਿੰਦਗੀ ਚ ਜਦੋਂ ਦਿਲ ਟੁਟਦਾ ਜਦੋਂ ਕਿਸੇ ਤੇ ਵਿਸ਼ਵਾਸ ਟੁਟਦਾ ਓਦੋਂ ਪਤਾ ਲਗਦਾ ਕਿ ਇਸ਼ਕ ਕਿਹਨੂੰ ਕਹਿੰਦੇ ਨੇ ਤੇ ਮਹੋਬਤ ਕਰਨ ਦੀ ਸਜ਼ਾ ਕਿਦਾਂ ਦੀ ਹੂੰਦੀ। ਸਜਣ ਦੇ ਦੂਰ ਹੋਣ ਤੇ ਇਦਾਂ ਲਗਦਾ ਜਿਵੇਂ ਸਾਡਾ ਸੱਭ ਕੁੱਝ ਲੁਟ ਗਿਆ ਹੋਵੇ ਫਿਲਮਾਂ ਵਿੱਚ ਜਦੋਂ ਕਿਸੇ ਨੂੰ ਪਿਆਰ ਵਿੱਚ ਟੁਟਿਆ ਹੋਇਆ ਦੇਖਦੇ ਹਾਂ ਤਾਂ ਲਗਦਾ ਐ ਕਿ ਏਹ ਤਾਂ ਪਾਗ਼ਲ ਹੈ ਜੋਂ ਇੱਕ ਕੁੜੀ ਲਈ ਇਨ੍ਹਾਂ ਪ੍ਰੇਸ਼ਾਨ ਹੈ। ਪਰ ਮੇਰੀ ਮਨੋਂ ਜਦੋਂ ਦਿਲ ਟੁਟਦਾ ਐਂ ਨਾ ਓਹਦੋਂ ਭੁੱਖ ਬੱਸ ਯਾਰ ਦੀ ਦਿਦ ਦੀ ਹੂੰਦੀ ਸੱਬ ਕੁਝ ਬੇਕਾਰ ਜਿਹਾਂ ਲਗਦਾ ਤੇ ਜਿੰਨਾ ਵਿ ਫਿਜ਼ੂਲ ਜਿਹਾਂ ਲਗਦਾ। ਬੜਾ ਅਜ਼ੀਬ ਜਿਹਾ ਹੂੰਦਾ ਹੈ ਏਹ ਇਹਸਾਸ ਜੋ ਕਦੇ ਜਾਨ ਤੋਂ ਵੱਧ ਹੂੰਦਾ ਓਹਦੀਆਂ ਹੀ ਯਾਦਾਂ ਹੋਲੀ ਹੋਲੀ ਫੇਰ ਜਾਨ ਲੇਂਦੀ ਐਂ। ਫਿਰ ਲਗਦਾ ਐ ਕਿ ਸ਼ਾਇਦ…..
ਸ਼ਾਇਦ ਓਹਨੂੰ ਪਿਆਰ ਨਾਂ
ਕਰਦੇ ਤਾਂ ਇਦਾਂ ਟੁੱਟਦੇ ਨਾ
ਜੇ ਨਾਂ ਚਲਦੇ ਇਸ਼ਕ ਦੇ ਰਾਹ ਤੇ
ਸ਼ਾਇਦ ਇਦਾਂ ਮਹੋਬਤ ਦੇ ਨਾਂ ਤੇ ਲੁਟਦੇ ਨਾ
ਬੱਸ ਇੱਕੋ ਹੀ ਖੁਆਇਸ਼ ਸੀ
ਇਸ਼ਕ ਓਹਦਾ ਮੇਰਾ ਮੁਕੰਮਲ ਹੋ ਜਾਵੇ
ਓਹ ਮੇਰੇ ਵਿਚ ਤੇ ਮੈਂ ਓਹਦੇ ਵਿਚ ਖੋ ਜਾਵੇ
ਕਾਸ਼ ਕੇ ਏਹ ਖੁਆਇਸ਼ ਨਾਂ ਹੂੰਦੀ ਤਾਂ ਇਦਾਂ ਏਹ ਸ਼ਾਹ ਸੁਖਦੇ ਨਾ
ਜੇ ਨਾ ਕਰਦੇ ਮਹੋਬਤ ਸ਼ਾਇਦ ਇਦਾਂ ਮਹੋਬਤ ਦੇ ਨਾਂ ਤੇ ਲੁਟਦੇ ਨਾ
ਹਰ ਵੇਲੇ ਬੱਸ ਚੇਹਰਾ ਯਾਰ ਦਾ ਅਖਾਂ ਅਗੇ ਰਹਿੰਦਾ ਤੇ ਖ਼ਿਆਲ ਓਹਦਾ ਦਿਮਾਗ ਚ ਓਹਦੀਆਂ ਗਲਾਂ ਤੇ ਓਹਦੇ ਨਾਲ ਬਿਤਾਏ ਪਲ ਇੰਜ ਲਗਦੈ ਜਿਵੇਂ ਕਿਨੇਂ ਚਿਰਾਂ ਦੀ ਗੱਲ ਹੋਵੇ। ਕਿਨਾਂ ਹੁਨਰ ਹੁੰਦਾ ਹੈ ਆਸ਼ਕ ਚ ਚੇਹਰੇ ਤੇ ਹਾਸਾ ਤੇ ਅੰਦਰੋ ਰੋਣਾ ਕੋਈ ਸ਼ੋਖ਼ੀ ਗਲ਼ ਨੀਂ ਹੁੰਦੀਂ। ਮੈਂ ਤਾਂ ਇੰਨ੍ਹਾਂ ਜਜ਼ਬਾਤਾਂ ਤੋਂ ਬੇਖ਼ਬਰ ਸੀ ਪਰ ਜਦੋਂ ਖਬਰ ਹੋਈ ਉਦੋਂ ਤੱਕ ਤਾਂ ਬਹੁਤ ਦੇਰ ਹੋਗੀ ਸੀ। ਹੁਣ ਬੱਸ ਓਹਦਾ ਇੰਤਜ਼ਾਰ ਸੀ ਇੰਤਜ਼ਾਰ ਤੋਂ ਬਗੈਰ ਸਾਡੇ ਕੋਲ ਕੋਈ ਹੋਰ ਤਰੀਕਾ ਨਹੀਂ ਸੀ। ਅਖਾਂ ਵਿਚ ਹੰਜੂ ਰਹਿੰਦੇ ਤੇ ਤਸਵੀਰਾਂ ਓਸਦੀ ਬੱਸ ਵੇਖ ਕੇ ਹੁਣ ਮੱਨ ਨੂੰ ਸਮਝਾਉਣਾ ਪੈਂਦਾ ਅਸੀਂ ਇਸ਼ਕ ਵਿੱਚ ਹਾਰੇ ਹਾਂ ਏਹ ਤਾਂ ਬੱਸ ਮੈਂ ਤੇ ਰੱਬ ਤੋਂ ਬਗੈਰ ਕੋਈ ਹੋਰ ਨਹੀਂ ਜਾਂਣਦਾ ਨਾ ਹੀ ਮੇਰਾ ਕਿਸੇ ਨੂੰ ਦੱਸਣ ਦਾ ਚਿੱਤ ਕਰਦਾ। ਕਿਨੇਂ ਸੋਹਣੇ ਪਲ਼ ਹੂੰਦੇ ਹਨ ਜੋਂ ਸਜਣ ਦੇ ਨਾਲ ਬਿਤਾਏ ਕਿੰਨੀ ਮਿੱਠੀਆਂ ਹੁੰਦੀਆਂ ਗਲ਼ ਸਜਣ ਜਦੋਂ ਨਾ ਛਡਕੇ ਜਾਨ ਦੀ ਸੋਹਾਂ ਖਾਂਦਾ ਹੈ। ਇੱਕ ਪਲ ਲਈ ਤਾਂ ਇੰਜ ਲੱਗਦਾ ਜਿਵੇਂ ਸ਼ਬ ਸੱਚ ਹੋਵੇ ਪਰ ਜੇ ਕਾਸ਼ ਕੇ ਏਹ ਸੋਹਾਂ ਸਚੀ ਹੂੰਦੀ ਤਾਂ ਫੇਰ ਅਸੀਂ ਕਦੇ ਇਦਾਂ ਰੁਲਦੇ ਨਾ ਜੇ ਸਚੀ ਹੂੰਦੀ ਓਹਦੀ ਹਰ ਇੱਕ ਗੱਲ ਸਾਰੀ ਤਾਂ ਆਲਮ ਏਹ ਜੁਦਾਈ ਦਾ ਕਦੇ ਹੂੰਦਾ ਨਾ। ਸਜਣ ਦੇ ਛੱਡਣ ਤੋਂ ਬਾਅਦ ਚਿੱਤ ਕਰਦਾ ਕੀ ਓਸਨੂੰ ਭੁਲਾ ਦਿੱਤਾ ਜਾਵੇ ਪਰ ਕੀ ਕਰਿਏ ਜੇ ਕਿਸੇ ਨੂੰ ਏਨੀ ਛੇਤੀ ਭੁਲਾਣਾ ਸੌਖਾ ਹੂੰਦਾ ਤਾਂ ਕਦੋਂ ਦਾ ਭੁਲਾ ਦਿਆਂ ਹੂੰਦਾ। ਓਹਨੂੰ ਭੁਲਾਣ ਤੋਂ ਵਧਿਆ ਇੱਕੋ ਹੀ ਤਰੀਕਾ ਹੂੰਦਾ ਉਡੀਕ………….
ਅਸੀਂ ਉਡੀਕ ਯਾਰ ਦੀ ਕਰਦੇ ਰਹਾਂਗੇ
ਅਸੀਂ ਲਗਦਾ ਹੋਲ਼ੀ ਹੋਲ਼ੀ ਇੰਜ ਹੀ ਮਰਦੇ ਰਹਾਂਗੇ
ਓਹਦੀਆਂ ਯਾਦਾਂ ਤੇ ਓਹਨੂੰ ਭੁਲਾਣਾ ਔਖਾ
ਮੈਨੂੰ ਲਗਦਾ ਅਸੀਂ ਇੰਜ਼ ਹੀ ਉਡੀਕ ਚ ਹੀ ਮਰਾਂਗੇ
ਖ਼ੁਆਬ ਅਧੂਰੇ ਰਹਿ ਗਏ
ਜੋਂ ਨਾਲ਼ ਬੈਅ ਕੇ ਕਦੇ ਦੇਖੇਂ ਸੀ
ਓਹਨੂੰ ਕਦਰ ਨਹੀਂ ਪਿਆਰ ਦੀ
ਅਸੀਂ ਓਹਦੇ ਲਈ ਹਰ ਥਾਂ ਤੇ ਮਥੇ ਟੇਕੇ ਸੀ
ਓਹਦੇ ਛੱਡ ਜਾਣ ਦਾ ਦੁਖ ਅਸੀਂ ਕਿਦਾਂ ਜਰਾਂਗੇ
ਮੈਨੂੰ ਲਗਦਾ ਅਸੀਂ ਇੰਜ਼ ਹੀ ਉਡੀਕ ਚ ਹੀ ਮਰਾਂਗੇ
ਬਹੁਤ ਰਾਜ਼ ਹੁੰਦੇ ਨੇ ਆਸ਼ਕ ਦੇ ਦਿਲ ਵਿੱਚ ਤੇ ਨਾਲੋਂ ਦੁਖ ਹਾੱਸਾ ਤਾਂ ਹੁੰਦਾ ਐਂ ਚੇਹਰੇ ਤੇ ਪਰ ਲੋਕਾਂ ਨੂੰ ਦਿਖਾਉਣ ਲਈ। ਮਨ ਵਿੱਚ ਏਹ ਖਿਆਲ ਰਹਿੰਦਾ ਕੀ ਓਹਦਾ ਵੀ ਏਹੀ ਹਾੱਲ ਹੋਣਾ ਪਰ ਕੀ ਸਮਝਾਈਏ ਜੇ ਓਹਨੂੰ ਐਨਾ ਪਿਆਰ ਹੁੰਦਾ ਤਾਂ ਕਦੇ ਛਡਕੇ ਜਾਂਦਾ।
ਵਿਸ਼ਵਾਸ ਜਿਹਾਂ ਉਠ ਜਾਂਦਾ ਐਂ ਪਿਆਰ ਜਿਹੇ ਨਾਂ ਤੋਂ ਬੱਸ ਹਰ ਵੇਲੇ ਏਹ ਲਗਦਾ ਐ ਕਿ ਕਿੰਨੀ ਵੱਡੀ ਗਲਤੀ ਕਿਤੀ ਸੀ ਓਹਨੂੰ ਪਿਆਰ ਕਰਕੇ……..
ਕਰਕੇ ਪਿਆਰ ਓਸਨੂੰ ਗਲਤੀ ਵੱਡੀ ਕਿਤੀ
ਪਤਾ ਓਹਦੋਂ ਲਗਦਾ ਦਰਦਾਂ ਦਾ ਜਦੋਂ ਗੱਲ ਹੁੰਦੀ ਆਪ ਬੀਤੀ
ਇਸ਼ਕ ਚ ਹਰ ਰਾਜ਼ ਲੁਕਾਉਣੇ ਪੈਂਦੇ ਨੇ
ਬਾਜ਼ੀ ਓਹ ਵੀ ਹਾਰਨੀ ਪੈਂਦੀ ਐਂ ਜੋਂ ਹੁੰਦੀ ਹੈ ਜਿਤੀ
ਸੁਪਨੇ ਵਿੱਚ ਹੀ ਯਾਰ ਨੂੰ ਵੇਖਣਾ ਨਸੀਬ ਹੁੰਦਾ
ਸੁਪਨੇ ਵਿੱਚ ਹੀ ਬੱਸ ਗਲਾਂ ਹੈ ਹੁੰਦੀ
ਸਜਣ ਦੀ ਦਿਦ ਲਈ ਤੜਫ਼ਣਾ ਏਹ ਗੱਲ ਆਮ ਨਹੀਂ ਹੁੰਦੀ
ਪਤਾ ਓਹਦੋਂ ਲਗਦਾ ਜਦੋਂ ਗੱਲ ਹੁੰਦੀ ਆਪ ਬੀਤੀ
ਬਾਜ਼ੀ ਓਹ ਵੀ ਹਾਰਨੀ ਪੈਂਦੀ ਐਂ ਜੋਂ ਹੁੰਦੀ ਹੈ ਜਿਤੀ
—ਗੁਰੂ ਗਾਬਾ