Skip to content

Saadi jaan rabba || punjabi love shayari

Asi raah de bhule musaafir haa
saanu bhuleyaa nu raah vikha de rabba
saanu tor de us raah te rabba
jithe vichhde sajjan mil jaan rabba
asi hathi kutt kutt deyiye chooriyaa ohna nu
uh reejha la la khaan raba
maut da bhora khauf ni saabi nu
baaha ohna diyaa vich nikle sadi jaan rabba

ਅਸੀਂ ਰਾਹ ਦੇ ਭੁੱਲੇ ਮੁਸਾਫ਼ਿਰ ਹਾਂ,
ਸਾਨੂੰ ਭੁੱਲਿਆਂ ਨੂੰ ਰਾਹ ਵਿਖਾ ਦੇ ਰੱਬਾ,
ਸਾਨੂੰ ਤੋਰ ਦੇ ਉਸ ਰਾਹ ਤੇ ਰੱਬਾ,
ਜਿਥੇ ਵਿਛੜੇ ਸੱਜਣ ਮਿਲ ਜਾਣ ਰੱਬਾ,
ਅਸੀਂ ਹਥੀਂ ਕੁੱਟ ਕੁੱਟ ਦੇਈਏ ਚੂਰੀਆਂ ਉਹਨਾਂ ਨੂੰ,
ਉਹ ਰੀਝਾਂ ਲਾ ਲਾ ਖਾਣ ਰੱਬਾ,
ਮੌਤ ਦਾ ਭੋਰਾ ਖੌਫ ਨੀ “ਸਾਬੀ” ਨੂੰ,
ਬਾਹਾਂ ਉਹਨਾਂ ਦੀਆਂ ਵਿੱਚ ਨਿਕਲੇ ਸਾਡੀ ਜਾਨ ਰੱਬਾ।

Title: Saadi jaan rabba || punjabi love shayari

Best Punjabi - Hindi Love Poems, Sad Poems, Shayari and English Status


Jihna di fitrat vich || True line punjabi

Jihna di fitrat vich daga oh kade wafawan nahi karde
Jo rukh jiyaada uchhe ne oh kise nu chhawan nahi karde

ਜਿਹਨਾਂ ਦੀ ਫਿਤਰਤ ਵਿੱਚ ਦਗਾ ਉਹ ਕਦੇ ਵਫਾਵਾਂ ਨਹੀਂ ਕਰਦੇ
ਜੋ ਰੁੱਖ ਜਿਆਦਾ ਉੱਚੇ ਨੇ ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ

Title: Jihna di fitrat vich || True line punjabi


Ishq de rog || love sad shayari punjabi

ਲਾ ਕੇ ਰੋਗ ਸਾਨੂੰ ਇਸ਼ਕ ਦੇ ਅਵੱਲੇ ਤੂੰ
ਇੱਕ ਤੱਕਣੀ ਨਾਲ ਕਰ ਗਿਆ ਬੁਰਾ ਹਾਲ ਸੱਜਣਾ..!!
ਤੈਨੂੰ ਰੱਖ ਕੇ ਯਾਦਾਂ ਵਾਲੇ ਮਹਿਲਾਂ ਦੇ ਵਿੱਚ
ਰੋਗ ਲਿਆ ਮੈਂ ਅਨੋਖਾ ਜਿਹਾ ਪਾਲ ਸੱਜਣਾ..!!
ਦਿਲ ਪਾਗ਼ਲ ਜਿਹਾ ਹੋਇਆ ਪਿਆਰ ਛੇੜੇ ਇਸਨੂੰ ਤੇਰਾ
ਕੈਸਾ ਪਾ ਗਿਆ ਤੂੰ ਇਸ਼ਕੇ ਦਾ ਜਾਲ਼ ਸੱਜਣਾ..!!
ਅੱਖਾਂ ਨਮ ਤੇ ਚੈਨ ਨਾ ਆਵੇ ਦਿਲ ਨੂੰ
ਯਾਦ ਜਿੱਥੇ ਜਾਵਾਂ ਜਾਵੇ ਤੇਰੀ ਨਾਲ ਸੱਜਣਾ..!!

Title: Ishq de rog || love sad shayari punjabi