Skip to content
Punjabi ghaint status || true lines || Thoda sabar rakh musafir...rabb de kite faisle bakamaal hunde ne
Thoda sabar rakh musafir…rabb de kite faisle bakamaal hunde ne



Best Punjabi - Hindi Love Poems, Sad Poems, Shayari and English Status


Thokraa kha ke ishq de raah te || punjabi shayari

ਠੋਕਰਾਂ ਖਾ ਕੇ ਇਸ਼ਕ ਦੇ ਰਾਹ ਤੇ
ਸਾਨੂੰ ਫਿਰ ਆਈਂ ਅਕਲ
ਨਾ ਵੀ ਲੇਂਦੇ ਓਹਦਾ ਹੰਜੂ ਨਿਕਲਦੇ ਨੇ ਅਖਾਂ ਤੇ
ਤਸਵੀਰਾਂ ਚ ਹਸਦਾ ਹਾਲ ਮੇਰਾ ਓਹ ਵੇਖ
ਕੇਹਂਦਾ ਕਿ ਹੋਇਆ ਟੁੱਟ ਗਿਆ ਨਾ ਮੇਰੇ ਬਿਨਾ ਦੇਖ
ਚਲ ਹੁਣ ਚੁਪ ਹੋਜਾ ਸਾਫ਼ ਕਰਲੇ ਹੰਜੂ ਅਖਾਂ ਤੇ
ਕਿਉਂ ਰੋਂਦਾ ਐ ਮੇਰੀ ਪੁਰਾਣੀ ਤਸਵੀਰਾਂ ਨੂੰ ਦੇਖ
ਠੋਕਰਾਂ ਖਾ ਕੇ ਇਸ਼ਕ ਦੇ ਰਾਹ ਤੇ
ਤੈਨੂੰ ਕਮਲੇਆ ਅਜ ਵੀ ਨਹੀਂ ਆਈ ਅਕਲ ਦੇਖ
ਚਲ ਅਖਾਂ ਤੇ ਹੰਜੂ ਤਾਂ ਸਾਫ਼ ਹੋ ਜਾਂਣਗੇ
ਐਹ ਦਿਲ ਦੇ ਦਾਗਾਂ ਦਾ ਕੀ
ਐਹ ਘੁੱਟ ਜੇਹਰ ਦੇ ਵੀ ਪਿਤੇ ਜਾਂਣਗੇ
ਪਰ ਇਦੇ ਕੋੜੇ ਸਵਾਦ ਦਾ ਕੀ
ਭੁਲਾ ਤਾਂ ਤੈਨੂੰ ਮੈਂ ਕਦੋਂ ਦਾ ਦੇਣਾ ਸੀ
ਪਰ ਪਿਆਰ ਮੇਰੇ ਦੀ ਸੋਹਾ ਦਾ ਕੀ
ਗਲ਼ ਐਹ ਨਹੀਂ ਹੈ ਕਿ ਨਯਾ ਯਾਰ ਨੀ ਮਿਲਣਾ
ਪਰ ਐਹ ਦਿਲ ਤੋਂ ਕਿਤੇ ਪਿਆਰ ਦਾ ਕੀ
ਅਸੀਂ ਔਹ ਨਹੀਂ ਰਹੇ ਜੋ ਪਹਿਲਾਂ ਤੇਰੇ ਨਾਲ ਸੀ
ਤੇਰੇ ਜਾਣ ਤੋਂ ਬਾਦ ਤੇਰੇ ਦੋਖੇ ਦਾ ਹੀ ਖਿਆਲ ਸੀ
ਮੇਨੂੰ ਨੀ ਪਤਾ ਕਿਥੇ ਰਹਿ ਸੀ ਕਸਰ ਪਿਆਰ ਚ ਮੇਰੇ
ਸਾਡੇ ਵਲੋਂ ਤਾਂ ਇਸ਼ਕ ਬੇਸ਼ੁਮਾਰ ਸੀ
ਤੇਨੂੰ ਕੀ ਦਸਾਂ ਕੁਝ ਮਜਬੂਰੀ ਮੇਰੀ ਵੀ ਸੀ
ਬਾਪੂ ਦੀ ਇਜ਼ਤ ਜੇ ਨਾ ਹੂੰਦੀ
ਫਿਰ ਦਸ ਕਾਦੀ ਦੇਰੀ ਸੀ
ਓਹਣੇ ਸਭ ਦਿੱਤਾ ਕਿਤੇ ਵੀ ਕੋਈ ਕਸਰ ਨੀ ਛੱਡੀ
ਓਹ ਬੇਬੇ ਪਿਆਰੀ ਮੇਰੀ ਸੀ
ਕੀ ਪਤਾ ਸੀ ਤੂੰ ਇਦਾਂ ਟੁੱਟ ਜਾਣਾ
ਐਹ ਇਸ਼ਕ ਮੇਰੇ ਚ ਇਦਾਂ ਲੁਟ ਜਾਣਾ
ਹੁਣ ਛੱਡ ਪੁਰਾਣੀ ਗਲਾਂ
ਜੇ ਇਦਾਂ ਹੀ ਹਾਲ ਰੇਹਾ ਤੇਰਾਂ  ਤਾਂ ਸਾ  ਤੇਰਾਂ ਰੁਕ ਜਾਣਾਂ
ਬੇਫਿਕਰ ਹੋਜਾ ਫ਼ਿਕਰ ਤੂੰ ਛੱਡ ਦੇ ਸਾਰੀ
ਇਦਾਂ ਦਾ ਹਾਲ ਹੋਣ ਤੇ ਤੇਰਾਂ ਦਸ ਮੈਂ ਕੀ  ਤੇਰਾ ਹੋ ਜਾਣਾ

—ਗੁਰੂ ਗਾਬ

    

Title: Thokraa kha ke ishq de raah te || punjabi shayari


* ਮਹੁੱਬਤ ਦੇ ਜਨਾਜ਼ੇ * || mohobbat de janaje || punjabi shayari

ਮਹੁੱਬਤ ਦੇ ਉਠਦੇ ਨੇ ਜਨਾਜ਼ੇ

ਅੱਜ ਕੱਲ ਕੰਧਿਆ ਤੇ

ਵਫਾ ਦੀ ਉਮੀਦ ਭਰੋਸਾ ਕਾਤੋਂ ਕਰਦੇ ਨੇ 

ਲੋਕ ਅੱਜ ਕੱਲ ਬੰਦਿਆਂ ਤੇ

 

ਮੈਂ ਗਲ਼ ਗਲ਼ ਤੇ ਸੁਣੀਂ ਏ

ਮੁਹੋਂ ਗਲ਼ ਵਫ਼ਾਦਾਰੀ ਦੀ

ਝੂਠਿਆਂ ਸੋਹਾਂ ਖਾ ਦਗ਼ਾ ਦੇਂਦੇ ਨੇ

ਲੋਕ ਮਹੁੱਬਤ ਯਾਰੀ ਦੀ

 

ਵਫਾ ਵਫਾ ਕਰਦੇ ਨੇ

ਲੋਕ ਏਥੇ ਸਾਰੇ ਗ਼ਦਾਰ ਨੇ

ਨੋਟਾਂ ਤੋਂ ਆ ਰਿਸ਼ਤੇ

ਨੋਟਾਂ ਨੂੰ ਵੇਖ ਹੁੰਦੇ ਏਥੇ ਪਿਆਰ ਨੇ

 

ਮੈਂ ਪੜ੍ਹਣੀਆਂ ਸਿਖਿਆ ਨਜ਼ਰਾਂ ਤੇ ਚੇਹਰੇ

ਮੈਨੂੰ ਫੇਰ ਵੀ ਚਲਾਕੀ ਸਮਝ ਨਾ ਆਏ

ਲੋਕਾਂ ਨੂੰ ਬੱਸ ਵੇਹਮ ਏਹ ਹੈ

ਕੀ ਮੈਨੂੰ ਕੁਝ ਸਮਝ ਨਾ ਆਏ

Title: * ਮਹੁੱਬਤ ਦੇ ਜਨਾਜ਼ੇ * || mohobbat de janaje || punjabi shayari