Best Punjabi - Hindi Love Poems, Sad Poems, Shayari and English Status
Dilo pyar karda reha || punjabi status
Befikar jeha rehnda c
Hun bas fikar rehndi e
Pehla bahla kuj kehnda c
Hun bas khamoshi rehndi e
Tu kade samjh hi nhi sakeya menu
Mein fikar Teri bas karda reha
Tu pyar bas jataunda c
Te mein dilo pyar karda reha🥀
ਬੇਫਿਕਰ ਜਿਹਾ ਰਹਿੰਦਾ ਸੀ
ਹੁਣ ਬੱਸ ਫ਼ਿਕਰ ਰਹਿੰਦੀ ਏ
ਪਹਿਲਾਂ ਬਾਹਲ਼ਾ ਕੁਝ ਕਹਿੰਦਾ ਸੀ
ਹੁਣ ਬੱਸ ਖਾਮੋਸ਼ੀ ਰਹਿੰਦੀ ਏ
ਤੂੰ ਕਦੇ ਸਮਝ ਹੀ ਨਹੀਂ ਸਕਿਆਂ ਮੈਨੂੰ
ਮੈਂ ਫ਼ਿਕਰ ਤੇਰੀ ਬੱਸ ਕਰਦਾ ਰਿਹਾ
ਤੂੰ ਪਿਆਰ ਬੱਸ ਜਤਾਉਂਦਾ ਸੀ
ਤੇ ਮੈਂ ਦਿਲੋਂ ਪਿਆਰ ਕਰਦਾ ਰਿਹਾ 🥀
Title: Dilo pyar karda reha || punjabi status
Chaar sahibzade || poetry
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |
